ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੋਹਣ ਸਿੰਘ ਤੂਰ ਪ੍ਰਧਾਨ, ਨਿਰਮਲ ਸਿੰਘ ਮੀਤ ਪ੍ਰਧਾਨ ਅਤੇ ਮਹਿੰਦਰਪਾਲ ਵਰਮਾ ਦੀ ਅਗਵਾਈ ਹੇਠ ਐਤਵਾਰ 17 ਜੁਲਾਈ ਨੂੰ ਸੈਂਟਰਲ ਆਈਲੈਂਡ ਦਾ ਟੂਰ ਸੁਖਾਵੇਂ ਮਾਹੌਲ ਵਿਚ ਲਾਇਆ ਗਿਆ। ਸਵੇਰੇ 9.30 ਵਜੇ ਸਾਰੇ ਮੈਂਬਰ ਦੋ ਬੱਸਾਂ ਵਿਚ ਸਵਾਰ ਹੋ ਕੇ ਸਕੌਰ ਸੈਂਟਰ ਤੋਂ ਰਵਾਨਾ ਹੋਏ ਅਤੇ 11.30 ਵਜੇ ਸਾਰੇ ਫੈਰੀ ਵਿਚ ਚੜ੍ਹ ਕੇ ਆਈਲੈਂਡ ਪਹੁੰਚੇ।
ਸਭ ਤੋਂ ਪਹਿਲਾਂ ਸਾਰੇ ਆਏ ਮੈਂਬਰਾਂ ਨੇ ਆਪਣੇ ਵਲੋਂ ਲਿਆਂਦੇ ਗਏ ਸਨੈਕਸ ਦਾ ਆਨੰਦ ਮਾਣਿਆ। ਫਿਰ ਸਾਰੇ ਮੈਂਬਰ ਗਰੁੱਪਾਂ ਵਿਚ ਸਾਰੇ ਆਈਲੈਂਡ ਦੇ ਨਜ਼ਾਰੇ ਮਾਨਣ ਲਈ ਤੁਰ ਪਏ ਅਤੇ ਕਈਆਂ ਨੇ ਛੋਟੀ ਰੇਲ ਗੱਡੀ ਵਿਚ ਸਵਾਰ ਹੋ ਕੇ ਸਾਰੇ ਆਈਲੈਂਡ ਦਾ ਚੱਕਰ ਲਗਾਇਆ। ਉਸ ਦਿਨ ਹਰੇ ਰਾਮਾ ਹਰੇ ਕ੍ਰਿਸ਼ਨਾ ਵਲੋਂ ਇਕ ਸ਼ਾਨਦਾਰ ਮੇਲੇ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦਾ ਸਾਰੇ ਮੈਂਬਰਾਂ ਨੇ ਸਟਾਲਾਂ ਵਿਚ ਘੁੰਮ ਕੇ ਅਤੇ ਸਟੇਜ ਸ਼ੋਅ ਦਾ ਆਨੰਦ ਮਾਣਿਆ। ਦੁਪਹਿਰ ਤੋਂ ਬਾਅਦ ਮੇਲੇ ਵਲੋ ਸ਼ੁਰੂ ਕੀਤਾ ਲੰਗਰ ਛਕਿਆ। ਅਖੀਰ ਵਿਚ ਸਾਰੇ ਥਾਵਾਂ ਦਾ ਨਜ਼ਾਰਾ ਲੈਣ ਤੋਂ ਬਾਅਦ ਸ਼ਾਮੀਂ 5.30 ਫੈਰੀ ‘ਤੇ ਸਵਾਰ ਹੋ ਕੇ ਬੱਸਾਂ ਵਾਲੀ ਜਗ੍ਹਾ ‘ਤੇ ਇਕੱਠੇ ਹੋਏ ਅਤੇ 6.30 ਵਜੇ ਉਥੇ ਬੱਸਾਂ ਵਿਚ ਸਵਾਰ ਹੋ ਕੇ 7 ਵਜੇ ਸਕੌਰ ਸੈਂਟਰ ਪਹੁੰਚ ਗਏ। ਟੂਰ ਵਿਚ ਮੈਂਬਰਾਂ ਤੋਂ ਸਿਵਾ ਉਹਨਾਂ ਦੀ ਫੈਮਲੀ ਅਤੇ ਹੋਰ ਬੀਬੀਆਂ ਨੇ ਸ਼ਿਰਕਤ ਕੀਤੀ। ਟੂਰ ਦੇ ਸ਼ਾਨਾਮਤੀ ਮਾਹੌਲ ਵਿਚ ਕਾਮਯਾਬ ਹੋਣ ‘ਤੇ ਸਾਰਿਆਂ ਨੇ ਕਲੱਬ ਦਾ ਧੰਨਵਾਦ ਕੀਤਾ ਅਤੇ ਖੁਸ਼ੀ-ਖੁਸ਼ੀ ਆਪਣੇ-ਆਪਣੇ ਘਰਾਂ ਨੂੰ ਚਾਲੇ ਪਾਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …