Home / ਕੈਨੇਡਾ / ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਦੀ ਨਵੀਂ ਕਾਰਜਕਰਨੀ ਦੀ ਚੋਣ

ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਦੀ ਨਵੀਂ ਕਾਰਜਕਰਨੀ ਦੀ ਚੋਣ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਦੇ ਬੀਤੇ ਐਤਵਾਰ ਹੋਏ ਜਨਰਲ ਇਜਲਾਸ ਵਿਚ ਨਵੀਂ ਕਾਰਜਕਰਨੀ ਦੀ ਚੋਣ ਕਰਨ ਉਪਰੰਤ ਸਰਬਸੰਮਤੀ ਨਾਲ ਨਵੇਂ ਆਹੁਦੇਦਾਰ ਚੁਣੇ ਗਏ। ਇਸ ਵਿਚ ਬਲਰਾਜ ਸ਼ੌਕਰ ਪ੍ਰਧਾਨ, ਜਸਵੀਰ ਚਾਹਲ ਮੀਤ ਪ੍ਰਧਾਨ, ਅਮਨਦੀਪ ਮੰਡੇਰ ਸਕੱਤਰ, ਨਛੱਤਰ ਬਦੇਸ਼ਾ ਸਹਾਇਕ ਸਕੱਤਰ ਅਤੇ ਪਰਮਜੀਤ ਸੰਧੂ ਖਜ਼ਾਨਚੀ ਚੁਣੇ ਗਏ। ਕੈਨੇਡਾ ਪੱਧਰ ‘ਤੇ ਗਠਿਤ ਹੋਈ ਸੋਸਾਇਟੀ ਵਿਚ, ਇਕਾਈ ਵਲੋਂ, ਬਲਦੇਵ ਰਹਿਪਾ ਅਤੇ ਬਲਵਿੰਦਰ ਬਰਨਾਲਾ ਪਹਿਲਾਂ ਹੀ ਡੈਲੀਗੇਟ ਦੇ ਤੌਰ ‘ਤੇ ਨਾਮਜ਼ਦ ਹੋ ਚੁੱਕੇ ਹਨ।
ਇਜਲਾਸ ਦੀ ਸਮੁੱਚੀ ਕਾਰਵਾਈ ਡਾ. ਬਲਜਿੰਦਰ ਸੇਖੋਂ, ਅਮ੍ਰਿਤ ਢਿਲੋਂ ਅਤੇ ਬਲਵਿੰਦਰ ਬਰਨਾਲਾ ਦੀ ਪ੍ਰਧਾਨਗੀ ਤਹਿਤ ਬਹੁਤ ਸੁਹਾਵਣੇ ਮਾਹੌਲ ਵਿਚ ਹੋਈ। ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਅਤੇ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿਚ ਮਾੜੇ ਵਿਵਹਾਰ ਕਾਰਨ ਮਾਰੇ ਗਏ ਮੂਲ ਨਿਵਾਸੀ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਰਗਰਮੀਆਂ ਦੀ ਰਿਪੋਰਟ ਕੋਆਰਡੀਨੇਟਰ ਬਲਦੇਵ ਰਹਿਪਾ ਵਲੋ, ਆਮਦਨ ਖਰਚ ਦੀ ਵਿੱਤ ਕੋਆਰਡੀਨੇਟਰ ਨਛੱਤਰ ਬਦੇਸ਼ਾ ਵਲੋਂ, ਅਤੇ ਕਿਤਾਬਾਂ ਸਬੰਧੀ ਰਿਪੋਰਟ ਇਨਚਾਰਜ ਅਮਨਦੀਪ ਮੰਡੇਰ ਵਲੋਂ ਪੇਸ਼ ਕੀਤੀ ਗਈ। ਸਾਰੀਆਂ ਰਿਪੋਰਟਾਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਈਆਂ ਗਈਆਂ। ਕਰੋਨਾ ਕਾਰਨ ਪਿਛਲੇ ਸਾਲ ਹੋਣ ਵਾਲੀ ਚੋਣ ਨਹੀਂ ਹੋ ਸਕੀ ਸੀ ਅਤੇ ਨਾ ਹੀ ਇਨ੍ਹਾਂ ਦੋ ਸਾਲਾਂ ਵਿਚ ਕੋਈ ਵੱਡੇ ਜਨਤਕ ਪ੍ਰੋਗਰਮ ਕੀਤੇ ਜਾ ਸਕੇ। ਪਰ ਅਹੁਦੇਦਾਰਾਂ ਦੀ ਟੀਮ ਵਲੋਂ 2018 ਵਿਚ ਕੀਤੇ ਕਈ ਜਨਤਕ ਪ੍ਰੋਗਰਾਮਾਂ ਦੀ ਸਰਾਹਣਾ ਕੀਤੀ ਗਈ। ਕਰੋਨਾ ਕਾਲ ਦੌਰਾਨ, ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਕੀਤੇ ਜੂਮ ਅਤੇ ਬਾਅਦ ਵਿਚ ਜਨਤਕ ਪ੍ਰੋਗਰਾਮ ਵੀ ਸਰਾਹੇ ਗਏ। ਸੁਸਾਇਟੀ ਵਲੋਂ ਕੌਮੀ ਪੱਧਰ ‘ਤੇ ਤਾਲਮੇਲ ਕਰਕੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਗੱਠਨ ਕਰਨ ਨੂੰ ਇੱਕ ਇਤਿਹਾਸਕ ਕਾਰਜ ਦੱਸਿਆ ਗਿਆ ਅਤੇ ਇਸ ਕੋਸ਼ਿਸ਼ ਨੂੰ ਅੱਗੇ ਤੋਰਦੇ ਹੋਏ ਇੱਕ ਅੰਤਰਰਾਸ਼ਟਰੀ ਸੰਸਥਾ ਬਣਾਉਣ ਵੱਲ ਯਤਨ ਕਰਨ ਦਾ ਵੀ ਫੈਸਲਾ ਕੀਤਾ ਗਿਆ। ਫੈਸਲਾ ਕੀਤਾ ਗਿਆ ਕਿ ਜਿਥੇ ਵਹਿਮਾਂ ਭਰਮਾਂ ਦੇ ਕੂੜ ਪ੍ਰਚਾਰ ਨੂੰ ਰੋਕਣ ਲਈ ਸੋਸ਼ਲ ਮੀਡੀਆ ਕਾਰਗਰ ਢੰਗ ਨਾਲ ਵਰਤਣਾ ਚਾਹੀਦਾ ਹੈ, ਇਸ ਦੇ ਨਾਲ ਹੀ ਨੌਜਵਾਨਾ, ਵਿਦਿਆਰਥੀਆਂ ਅਤੇ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਵੀ ਹੋਰ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਅਗਲੇ ਸਾਲ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਮੁੱਖ ਤੌਰ ‘ਤੇ ਅਪਰੈਲ ਮਹੀਂਨੇ ਦੇ ਦੂਜੇ ਹਫਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਨਾਟਕ ਮੇਲਾ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ। ਇਜਲਾਸ ਦੀ ਸਮੁੱਚੀ ਕਾਰਵਾਈ ਧੰਨਵਾਦ ਮਤੇ ਨਾਲ ਸਮਾਪਤ ਹੋਈ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ, ਬਲਰਾਜ ਸ਼ੌਕਰ (647 679 4398) ਜਾਂ ਅਮਨਦੀਪ ਮੰਡੇਰ (647 782 8334) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਓਨਟਾਰੀਓ/ਬਿਊਰੋ ਨਿਊਜ਼ : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ …