Home / ਕੈਨੇਡਾ / ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਟੋਰਾਂਟੋ : ਬੀਤੇ ਸ਼ਨੀਵਾਰ ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਮੀਟਿੰਗ ਚੇਅਰਮੈਨ ਦਲਜੀਤ ਸਿੰਘ ਗੈਦੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਦਸੰਬਰ ਮਹੀਨੇ ਦੀ 19 ਤਰੀਕ ਨੂੰ ਹੋਣ ਵਾਲੇ ਅੰਤਰ ਰਾਸ਼ਟਰੀ ਪੱਧਰ ਦੇ ਕਵੀ ਦਰਬਾਰ ਜੋ ਕਿ ਸੈਂਚੁਰੀ ਗਾਰਡਨ ਵੋਡਾਨ ਸਟਰੀਟ ਬਰੈਂਪਟਨ ਵਿਚ ਹੋਣ ਜਾ ਰਿਹਾ ਹੈ, ਦੀ ਰੂਪਰੇਖਾ ਵਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਵਿੱਚ ਜਗੀਰ ਸਿੰਘ ਕਾਹਲੋਂ, ਪਿਆਰਾ ਸਿੰਘ ਕੁਦੋਵਾਲ, ਸੁਰਜੀਤ ਕੌਰ ਕੁਦੋਵਾਲ, ਅਮਰਜੀਤ ਕੌਰ ਕੁੰਦੀ, ਮਹਿੰਦਰ ਪਰਤਾਪ ਸਿੰਘ, ਹਰਦਿਆਲ ਸਿੰਘ ਝੀਤਾ, ਜਨਾਬ ਮਕਸੂਦ ਚੌਧਰੀ, ਇਕਬਾਲ ਮਾਹਲ, ਮਹਿੰਦਰ ਸਿੰਘ ਕੁੰਦੀ, ਅਮਰਜੀਤ ਪੰਛੀ ਅਤੇ ਜਰਨੈਲ ਸਿੰਘ ਮਠਾੜੂ ਹਾਜਰ ਹੋਏ। ਸਾਰੇ ਮੈਂਬਰਾਂ ਨੇ ਆਪੋ ਅਪਣੇ ਤਜਰਬੇ ਮੁਤਾਬਿਕ ਪ੍ਰੋਗਰਾਮ ਨੂੰ ਉੱਚ ਦਰਜੇ ਦਾ ਪ੍ਰੋਗਰਾਮ ਬਨਾਉਣ ਸਬੰਧੀ ਵਿਚਾਰ ਪੇਸ਼ ਕੀਤੇ ਜਿਵੇਂ ਕਿ ਟੋਰਾਂਟੋ ਦੀਆਂ ਸਾਰੀਆਂ ਸਾਹਿਤਕ ਸੰਸਥਾਵਾਂ ਨੂੰ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਉਹਨਾਂ ਤੱਕ ਪਹੁੰਚ ਕੀਤੀ ਜਾਵੇ। ਪ੍ਰਚਾਰ ਕਰਨ ਲਈ ਮੀਡੀਆ ਪਾਰਟਨਰ ਬਨਾਏ ਜਾਣ ਤਾਂ ਜੋ ਵਧੀਆ ਢੰਗ ਨਾਲ ਇਸ ਪ੍ਰੋਗਰਾਮ ਦਾ ਲੋਕਾਂ ਵਿਚ ਪਰਚਾਰ ਹੋ ਸਕੇ। ਕੈਨੇਡਾ ਦੇ ਵੱਖ-ਵੱਖ ਰਾਜਾਂ ਵਿੱਚ ਰਹਿੰਦੇ ਨਾਮਵਰ ਕਵੀਆਂ ਦੇ ਨਾਲ-ਨਾਲ ਅਮਰੀਕਾ, ਇੰਗਲੈਂਡ, ਯੂਰਪ ਅਤੇ ਹੋਰ ਦੇਸ਼ਾਂ ਵਿੱਚ ਵਸਦੇ ਕਵੀਆਂ ਤੇ ਲੇਖਕਾਂ ਨੂੰ ਵੀ ਸੱਦਾ ਪੱਤਰ ਭੇਜੇ ਜਾਣ। ਇਸ ਕੰਮ ਲਈ ਮੈਂਬਰਾਂ ਦੀਆਂ ਜਿੰਮੇਵਾਰੀਆਂ ਲਾਈਆਂ ਗਈਆਂ। ਪ੍ਰੋਗਰਾਮ ਨੂੰ ਹੋਰ ਵਧੇਰੇ ਸਫਲ ਬਨਾਉਣ ਲਈ ਅਗਲੀ ਮੀਟਿੰਗ ਬਹੁਤ ਜਲਦੀ ਸੱਦੀ ਜਾਵੇਗੀ। ਅਖੀਰ ਵਿੱਚ ਦਲਜੀਤ ਸਿੰਘ ਗੈਦੂ ਵੱਲੋਂ ਆਏ ਸਾਰੇ ਕਮੇਟੀ ਮੈਂਬਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ । ਹੋਰ ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ ਨਾਲ (416-305-9878) ‘ਤੇ ਸੰਪਰਕ ਕਰ ਸਕਦੇ ਹੋ।

 

Check Also

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਓਨਟਾਰੀਓ/ਬਿਊਰੋ ਨਿਊਜ਼ : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ …