10.2 C
Toronto
Saturday, April 11, 2026
spot_img
Homeਕੈਨੇਡਾਕਵੀਨਜ਼ ਪਾਰਕ ਵਿਚ ਮਨਾਈ ਗਈ ਹੋਲੀ

ਕਵੀਨਜ਼ ਪਾਰਕ ਵਿਚ ਮਨਾਈ ਗਈ ਹੋਲੀ

ਕਵੀਨਜ਼ ਪਾਰਕ : ਪਿਛਲੇ ਦਿਨੀਂ ਕਵੀਨਜ਼ ਪਾਰਕ ਵਿਚ ਪੂਰੇ ਜੋਸ਼ ਨਾਲ ਹੋਲੀ ਮਨਾਈ ਗਈ। ਇਸ ਮੌਕੇ ‘ਤੇ ਐਮਪੀਪੀ ਦੀਪਕ ਆਨੰਦ, ਐਮਪੀਪੀ ਏਫੀ ਟ੍ਰੇਂਟਾਫਿਲੋਪੁਲੋਸ, ਐਮਪੀਪੀ ਸ਼ੇਰੀਫ ਸਬਵੇ, ਐਮਪੀਪੀ ਮਾਈਕਲ ਪਾਰਸਾ, ਐਮਪੀਪੀ ਰਿਕ ਨਿਕੋਲਸ ਅਤੇ ਐਮਪੀਪੀ ਨੀਨਾ ਤਾਂਗੜੀ ਵੀ ਮੌਜੂਦ ਸਨ। ਉਨਟਾਰੀਓ ਪੀਸੀ ਕਾਕਸ ਦੇ ਮੈਂਬਰਾਂ ਨੇ ਪੂਰੇ ਸੂਬੇ ਤੋਂ ਇੰਡੋ-ਕੈਨੇਡੀਅਨਾਂ ਨੂੰ ਹੋਲੀ ਖੇਡਣ ਲਈ ਸੱਦਾ ਦਿੱਤਾ।

ਸਮਾਗਮ ਦੀ ਮੇਜ਼ਬਾਨੀ ਐਮਪੀਪੀ ਨੀਨਾ ਤਾਂਗੜੀ ਅਤੇ ਐਮਪੀਪੀ ਦੀਪਕ ਆਨੰਦ ਨੇ ਇਕੱਠਿਆਂ ਮਿਲ ਕੇ ਕੀਤੀ। ਕਈ ਹੋਰ ਕਾਕਸ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ। ਐਮਪੀਪੀ ਆਨੰਦ ਨੇ ਕਿਹਾ ਕਿ ਇੰਡੋ-ਕੈਨੇਡੀਅਨਾਂ ਨੇ ਉਨਟਾਰੀਓ ਦੇ ਵਿਕਾਸ ਵਿਚ ਕਾਫੀ ਯੋਗਦਾਨ ਦਿੱਤਾ ਹੈ ਅਤੇ ਉਹ ਕਾਫੀ ਮਿਹਨਤੀ ਵੀ ਹਨ। ਉਨ੍ਹਾਂ ਨੇ ਵਿਅਕਤੀਗਤ ਤੌਰ ‘ਤੇ ਕਾਫੀ ਸਫਲਤਾਵਾਂ ਹਾਸਲ ਕੀਤੀਆਂ ਹਨ। ਹੋਲੀ ਇੰਡੋ ਕੈਨੇਡੀਅਨਾਂ ਦਾ ਪਸੰਸੀਦਾ ਤਿਉਹਾਰ ਹੈ ਅਤੇ ਸਾਰਿਆਂ ਨੇ ਇਸਦਾ ਖੂਬ ਆਨੰਦ ਲਿਆ। ਮਹਿਮਾਨਾਂ ਨੇ ਭਾਰਤੀ ਖਾਣਿਆਂ ਦਾ ਵੀ ਲੁਤਫ ਲਿਆ। ਐਮਪੀਪੀ ਨੀਨਾ ਤਾਂਗੜੀ ਨੇ ਉਦਮੀ ਤੇ ਸਮਾਜ ਸੇਵੀ ਰਮੇਸ਼ ਚੋਟਾਈ ਨੂੰ ਸਨਮਾਨਿਤ ਕੀਤਾ ਅਤੇ ਪ੍ਰੀਮੀਅਰ ਡੱਗ ਫੋਰਡ ਵਲੋਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

RELATED ARTICLES
POPULAR POSTS