ਟੋਰਾਂਟੋ ਪੁਲਿਸ ਦੇ ਅਧਿਕਾਰੀ ਵੱਲੋਂ ਅੱਜ ਸਵੇਰੇ ਸਿਟੀ ਦੀ ਬਲੈਕ ਕਮਿਊਨਿਟੀ ਤੋਂ ਮੁਆਫੀ ਮੰਗੀ ਗਈ। ਪੁਲਿਸ ਵੱਲੋਂ ਇਸ ਦੌਰਾਨ ਆਪਣੀ ਪਾਵਰ ਦੀ ਕੀਤੀ ਗਈ ਦੁਰਵਰਤੋਂ ਦੇ ਨਾਲ ਨਾਲ ਤਲਾਸ਼ੀ ਲੈਣ ਦੇ ਮਾਮਲਿਆਂ ਸਬੰਧੀ ਨਵਾਂ ਡਾਟਾ ਜਾਰੀ ਕੀਤਾ ਗਿਆ ।
ਨਿਊਜ਼ ਕਾਨਫਰੰਸ ਦੌਰਾਨ ਟੋਰਾਂਟੋ ਪੁਲਿਸ ਚੀਫ ਜੇਮਜ਼ ਰੈਮਰ ਵਲੋਂ ਬ੍ਲੈਕ ਕਮਿਊਨਟੀ ਦੇ ਲੋਕਾਂ ਤੋਂ ਜਿਥੇ ਮੁਆਫੀ ਮੰਗੀ ਉੱਥੇ ਹੀ ਬ੍ਲੈਕ ਕਮਿਊਨਟੀ ਨਾਲ ਸੰਬੰਧਿਤ ਕਈ ਲੋਕਾਂ ਵਲੋਂ ਇਸ ਮੁਆਫੀ ਨੂੰ ਸਵੀਕਾਰ ਨਹੀਂ ਕੀਤਾ ਗਿਆ ।
ਕਈ ਮਾਮਲਿਆਂ ‘ਚ ਦੇਖਣ ਨੂੰ ਮਿਲਿਆ ਹੈ ਕੇ ਪੁਲਿਸ ਵਲੋਂ ਬਲੈਕ ਕਮਿਊਨਿਟੀ ਨਾਲ ਸੰਬੰਧਿਤ ਲੋਕਾਂ ਨੂੰ ਕਿਸੇ ਵੀ ਕ੍ਰਾਈਮ ਲਈ ਜ਼ਿਆਦਾ ਦੋਸ਼ੀ ਸਮਝਿਆ ਜਾਂਦਾ ਹੈ ਜਦਕਿ ਗੋਰਿਆਂ ਨੂੰ ਓਹਨਾ ਹੀ ਮਾਮਲਿਆਂ ‘ਚ ਘਟ ਦੋਸ਼ੀ ਮੰਨਿਆ ਜਾਂਦਾ ਹੈ |
ਦੇਖਿਆ ਜਾਵੇ ਤਾਂ ਪੁਲਿਸ ਵਲੋਂ ਕੀਤੇ ਜਾ ਰਹੇ ਵਿਤਕਰੇ ਅਤੇ ਭੇਦ-ਭਾਵ ਤੋਂ ਬਲੈਕ ਕਮਿਊਨਿਟੀ ਬੇਹੱਦ ਨਾਰਾਜ਼ ਚਲ ਰਹੀ ਸੀ |
ਫੋਰਡ ਸਰਕਾਰ ਵੱਲੋਂ ਜਨਤਾ ਨਾਲ ਹਿੰਸਕ ਝੜਪਾਂ ਦੇ ਸਬੰਧ ਵਿੱਚ ਨਸਲ ਦੇ ਅਧਾਰ ਉੱਤੇ ਪੁਲਿਸ ਨੂੰ ਡਾਟਾ ਇੱਕਠਾ ਕਰਨ ਲਈ ਆਖੇ ਜਾਣ ਤੋਂ ਬਾਅਦ ਟੀਪੀਐਸ ਨੇ 2020 ਵਿੱਚ ਡਾਟਾ ਇੱਕਠਾ ਕਰਨਾ ਸੁ਼ਰੂ ਕੀਤਾ ਸੀ।ਇੱਕ ਕਦਮ ਅਗਾਂਹ ਜਾਂਦਿਆਂ ਪੁਲਿਸ ਨੇ ਨਸਲ ਸਬੰਧੀ ਮਾਮਲਿਆਂ ਦਾ ਡਾਟਾ ਵੀ ਇੱਕਠਾ ਕਰ ਲਿਆ।
ਇਸ ਤੋਂ ਪਹਿਲਾਂ ਓਨਟਾਰੀਓ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਡਾਟਾ ਵਿੱਚ ਪਾਇਆ ਗਿਆ ਕਿ ਗੋਰੇ ਲੋਕਾਂ ਦੇ ਮੁਕਾਬਲੇ ਕਾਲੇ ਲੋਕ ਧੱਕੇਸ਼ਾਹੀ ਦਾ ਵਧੇਰੇ ਸਿ਼ਕਾਰ ਹੁੰਦੇ ਹਨ, ਉਨ੍ਹਾਂ ਨੂੰ ਵਧੇਰੇ ਤਸੀਹੇ ਦੇਣੇ ਪੈਂਦੇ ਹਨ ਜਦਕਿ ਗੋਰੇ ਵਿਅਕਤੀ ਨਾਲੋਂ ਉਨ੍ਹਾਂ ਦੇ ਘਾਤਕ ਤੌਰ ਉੱਤੇ ਗੋਲੀ ਦਾ ਸਿ਼ਕਾਰ ਹੋਣ ਦੀਆਂ 20 ਗੁਣਾਂ ਜਿ਼ਆਦਾ ਸੰਭਾਵਨਾਵਾਂ ਹਨ।
ਟੋਰਾਂਟੋ ਪੁਲਿਸ ਚੀਫ ਜੇਮਜ਼ ਰੈਮਰ ਨੇ ਆਖਿਆ ਕਿ ਪੁਲਿਸ ਸੁਧਾਰ ਲਿਆਉਣ ਤੇ ਅੰਦਰੂਨੀ ਕਲਚਰ ਵਿੱਚ ਤਬਦੀਲੀ ਲਿਆਉਣ ਲਈ ਵਚਨਬੱਧ ਹੈ ਅਤੇ ਜੋ ਵੀ ਬਲੈਕ ਕਮਿਊਨਿਟੀ ਨਾਲ ਸੰਬੰਧਿਤ ਲੋਕਾਂ ਨਾਲ ਹੋਇਆ ਹੈ ਉਹ ਉਸ ਦੇ ਲਈ ਮੁਆਫੀ ਮੰਗਦੇ ਹਨ |
Posted By: Hardeep Kaur