ਪਿ੍ਰਅੰਕਾ ਗਾਂਧੀ ਮੱਧ ਪ੍ਰਦੇਸ਼ ’ਚ ਸੰਭਾਲਣਗੇ ਕਾਂਗਰਸ ਪਾਰਟੀ ਦੀ ਚੋਣ ਕੰਪੇਨ September 7, 2023 ਪਿ੍ਰਅੰਕਾ ਗਾਂਧੀ ਮੱਧ ਪ੍ਰਦੇਸ਼ ’ਚ ਸੰਭਾਲਣਗੇ ਕਾਂਗਰਸ ਪਾਰਟੀ ਦੀ ਚੋਣ ਕੰਪੇਨ ਰਾਹੁਲ ਗਾਂਧੀ ਛੱਤੀਸਗੜ੍ਹ ਅਤੇ ਰਾਜਸਥਾਨ ’ਚ ਸੰਭਾਲਣਗੇ ਮੋਰਚਾ ਭੋਪਾਲ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਪਿ੍ਰਅੰਕਾ ਗਾਂਧੀ ਕਾਂਗਰਸ ਪਾਰਟੀ ਦੀ ਚੋਣ ਕੰਪੇਨ ਸੰਭਾਲਣਗੇ ਅਤੇ ਉਹ ਮੱਧ ਪ੍ਰਦੇਸ਼ ਵਿਚ ਲਗਭਗ 40 ਰੈਲੀਆਂ ਨੂੰ ਸੰਬੋਧਨ ਕਰਨਗੇ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਕਮੋਬੇਸ਼ ’ਚ ਹਰ ਦੂਜੇ ਦਿਨ ਮੌਜੂਦ ਰਹਿਣਗੇ। ਪਿ੍ਰਅੰਕਾ ਗਾਂਧੀ ਦੇ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਨਜ਼ਰ ਆਉਣਗੇ ਜਦਕਿ ਮੱਧ ਪ੍ਰਦੇਸ਼ ’ਚ ਚੋਣ ਪ੍ਰਚਾਰ ਦਾ ਮੁੱਖ ਜ਼ਿੰਮਾ ਪਿ੍ਰਅੰਕਾ ਗਾਂਧੀ ਕੋਲ ਹੀ ਹੋਵੇਗਾ। ਜਦਕਿ ਰਾਹੁਲ ਗਾਂਧੀ ਛੱਤੀਸਗੜ੍ਹ ਅਤੇ ਰਾਜਸਥਾਨ ਚੋਣ ਪ੍ਰਚਾਰ ਕਰਨਗੇ ਅਤੇ ਇਨ੍ਹਾਂ ਰਾਜਾਂ ਵਿਚ ਪਿ੍ਰਅੰਕਾ ਗਾਂਧੀ ਰਾਹੁਲ ਗਾਂਧੀ ਦਾ ਸਾਥ ਦੇਣਗੇ। ਕਾਂਗਰਸ ਪਾਰਟੀ ਦੀ ਚੋਣ ਕਮੇਟੀ ਨੇ ਇਸ ਸਬੰਧੀ ਬਲੂਪਿ੍ਰੰਟ ਤਿਆਰ ਕਰ ਲਿਆ ਹੈ ਅਤੇ ਇਸ ਸਬੰਧੀ ਜਾਣਕਾਰੀ ਪਿ੍ਰਅੰਕਾ ਗਾਂਧੀ ਦੇ ਦਫ਼ਤਰ ਵੱਲੋਂ ਦਿੱਤੀ ਗਈ ਹੈ। ਚੋਣਾਂ ਸਬੰਧੀ ਐਲਾਨ ਹੁੰਦਿਆਂ ਹੀ ਪਿ੍ਰਅੰਕਾ ਗਾਂਧੀ ਦਾ ਮੱਧ ਪ੍ਰਦੇਸ਼ ਦੌਰਾ ਸ਼ੁਰੂ ਹੋ ਜਾਵੇਗਾ। ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਰੇ ਕੇ ਕੇ ਮਿਸ਼ਰਾ ਨੇ ਕਿਹਾ ਕਿ ਪਿ੍ਰਅੰਕਾ ਗਾਂਧੀ ਮੱਧ ਪ੍ਰਦੇਸ਼ ’ਚ ਸਿਰਫ਼ ਚੋਣ ਕੰਪੇਨਰ ਹੀ ਨਹੀਂ ਹੋਣ ਬਲਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਵੱਡੀ ਭੂਮਿਕਾ ਹੋਵੇਗਾ। ਮਹਿਲਾਵਾਂ ਅਤੇ ਨੌਜਵਾਨ ਲੜਕੀਆਂ ਅੰਦਰ ਪਿ੍ਰਅੰਕਾ ਗਾਂਧੀ ਪ੍ਰਤੀ ਪਿਆਰ ਤੋਂ ਸਾਫ਼ ਹੁੰਦਾ ਹੈ ਕਿ ਮੱਧ ਪ੍ਰਦੇਸ਼ ਦੇ ਲੋਕ ਉਨ੍ਹਾਂ ’ਤੇ ਭਰੋਸਾ ਕਰਦੇ ਹਨ। 2023-09-07 Parvasi Chandigarh Share Facebook Twitter Google + Stumbleupon LinkedIn Pinterest