Parvasi News, Ontario
ਓਨਟਾਰੀਓ ਵੱਲੋਂ ਪ੍ਰੋਵਿੰਸ ਭਰ ਦੇ ਗਰੌਸਰੀ ਸਟੋਰਜ਼ ਉੱਤੇ ਮੁਫਤ ਕੋਵਿਡ-19 ਰੈਪਿਡ ਟੈਸਟਸ ਮੁਹੱਈਆ ਕਰਵਾਏ ਜਾਣਗੇ। ਓਨਟਾਰੀਓ ਸਰਕਾਰ ਦੇ ਅੰਦਰੂਨੀ ਸੂਤਰਾਂ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਅਨੁਸਾਰ ਹਰ ਹਫਤੇ ਅੰਦਾਜ਼ਨ ਪੰਜ ਮਿਲੀਅਨ ਰੈਪਿਡ ਟੈਸਟਸ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਗਰੌਸਰੀ ਲੈਣ ਆਉਣ ਵਾਲੇ ਹਰੇਕ ਪਰਿਵਾਰ ਨੂੰ ਦੇਣ ਲਈ ਇੱਕ ਕਿੱਟ ਹੋਵੇਗੀ ਤੇ ਹਰੇਕ ਕਿੱਟ ਵਿੱਚ ਪੰਜ ਰੈਪਿਡ ਟੈਸਟਸ ਹੋਣਗੇ।ਰੈਪਿਡ ਟੈਸਟਸ ਬਾਰੇ ਹੋਰ ਜਾਣਕਾਰੀ ਅਜੇ ਉਪਲਬਧ ਨਹੀਂ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਬੰਧ ਵਿੱਚ ਸਰਕਾਰ ਬੁੱਧਵਾਰ ਨੂੰ ਐਲਾਨ ਕਰੇਗੀ। ਦਸ ਦਈਏ ਕਿ ਸਰਕਾਰ 21 ਫਰਵਰੀ ਤੋਂ ਸ਼ੁਰੂ ਕੀਤੇ ਜਾਣ ਵਾਲੇ ਰੀਓਪਨਿੰਗ ਪਲੈਨ ਦੇ ਅਗਲੇ ਪੜਾਅ ਲਈ ਹੀ ਇਹ ਮੁਫਤ ਟੈਸਟਸ ਮੁਹੱਈਆ ਕਰਵਾ ਰਹੀ ਹੈ। ਇਹ ਖਬਰ ਉਸ ਦਿਨ ਹੀ ਆਈ ਜਿਸ ਦਿਨ ਓਨਟਾਰੀਓ ਦੇ ਕੋਵਿਡ-19 ਸਬੰਧੀ ਸਾਇੰਸ ਐਡਵਾਈਜ਼ਰੀ ਬੋਰਡ ਟੇਬਲ ਵੱਲੋਂ ਘਰ ਵਿੱਚ ਕੀਤੇ ਜਾਣ ਵਾਲੇ ਟੈਸਟ ਸਬੰਧੀ ਹਦਾਇਤਾਂ ਵਾਲਾ ਵੀਡੀਓ ਰਲੀਜ਼ ਕੀਤਾ।