Breaking News
Home / ਕੈਨੇਡਾ / ਸਿਟੀ ਆਫ ਬਰੈਂਪਟਨ ਅਤੇ ਏਟੀਯੂ 1573 ਨੇ ਸਮੂਹਿਕ ਸਮਝੌਤੇ ਨੂੰ ਤਸਦੀਕ ਕੀਤਾ

ਸਿਟੀ ਆਫ ਬਰੈਂਪਟਨ ਅਤੇ ਏਟੀਯੂ 1573 ਨੇ ਸਮੂਹਿਕ ਸਮਝੌਤੇ ਨੂੰ ਤਸਦੀਕ ਕੀਤਾ

logo-2-1-300x105ਬਰੈਂਪਟਨ : ਸਿਟੀ ਆਫ ਬਰੈਂਪਟਨ ਅਤੇ ਅਮੈਲਗਮੈਟਿਡ ਟ੍ਰਾਂਜ਼ਿਟ ਯੂਨੀਅਨ (ਏਟੀਯੂ) ਲੋਕਲ 1573 ਨੇ ਇਕ ਨਵੇਂ ਸਮੂਹਿਕ ਸਮਝੌਤੇ ਨੂੰ ਤਸਦੀਕ ਕਰ ਦਿੱਤਾ ਹੈ। ਯੂਨੀਅਨ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਨਵੇਂ ਸਮਝੌਤੇ ਦੇ ਹੱਕ ਵਿਚ ਵੋਟ ਪਾਈ, ਕਾਊਂਸਲ ਨੇ ਪਹਿਲਾਂ ਤੋਂ ਨੀਯਤ ਕਾਊਂਸਲ ਮੀਟਿੰਗ ਵਿਚ ਆਪਣੀ ਪ੍ਰਵਾਨਗੀ ਦਿੰਦੇ ਹੋਏ ਨਿਪਟਾਰੇ ਨੂੰ ਅੰਤਿਮ ਰੂਪ ਦਿੱਤਾ।
ਮੇਅਰ ਲਿੰਡਾ ਜੈਫਰੀ ਨੇ ਕਿਹਾ, ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਅਸੀਂ ਸਿਟੀ ਦੇ ਫੁਲ ਟਾਈਮ ਯੂਨੀਅਨ ਵਾਲੇ ਟ੍ਰਾਂਜ਼ਿਟ ਕਰਮਚਾਰੀਆਂ ਦੇ ਨਾਲ ਇਕ ਸਮੂਹਿਕ ਸਮਝੌਤਾ ਕਰਕੇ ਉਸ ਨੂੰ ਤਸਦੀਕ ਕਰ ਦਿੱਤਾ ਹੈ ਅਤੇ ਮੈਂ ਗੱਲਬਾਤ ਦੀ ਪ੍ਰਕਿਰਿਆ ਵਿਚ ਸ਼ਾਮਲ ਹਰੇਕ ਵਿਅਕਤੀ ਦਾ ਤੁਹਾਡੀ ਸਖਤ ਮਿਹਨਤ ਅਤੇ ਬਰੈਂਪਟਨ ਦੇ ਨਿਵਾਸੀਆਂ ਦੇ ਪ੍ਰਤੀ ਸਮਰਪਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਸਿਟੀ ਆਫ ਬਰੈਂਪਟਨ ਅਤੇ ਲੋਕਲ ਏਟੀਯੂ 1573 ਦੇ ਵਿਚਾਰ ਇਹ ਸਮਝੌਤਾ ਸਾਡੇ ਸ਼ਹਿਰ ਅਤੇ ਬਰੈਂਪਟਨ ਟ੍ਰਾਜ਼ਿਟ ਵਿਚ ਰੋਜ਼ਾਨਾ ਸਵਾਰੀ ਕਰਨ ਵਾਲੇ 70 ਹਜ਼ਾਰ ਤੋਂ ਵੱਧ ਲੋਕਾਂ ਨੂੰ ਚੱਲਦਾ ਰੱਖੇਗਾ।  ਏਟੀਯੂ 1573 ਦੇ ਪ੍ਰੈਜੀਡੈਂਟ ਰੌਬ ਗਾਉਡੀ ਨੇ ਕਿਹਾ ਕਿ ਅਸੀਂ ਅਮੈਲਗਮੈਟਿਡ ਟ੍ਰਾਜ਼ਿਟ ਯੂਨੀਅਨ, ਜਨਤਾ ਦੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ।  ਚਾਰ ਸਾਲ ਲਈ ਸਮੂਹਿਕ ਸਮਝੌਤਾ ਹੁਣ 30 ਜੂਨ 2019 ਤੱਕ ਲਈ ਲਾਗੂ ਹੈ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …