ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਤੁਹਾਡਾ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਸੀ, ਤੇ ਉਹ ਲੱਗਭਗ ਆਪਣੀ ਪੂਰੀ ਜ਼ਿੰਦਗੀ ਬਰੈਂਪਟਨ ਵਿਖੇ ਹੀ ਰਹਿੰਦਾ ਰਿਹਾ। ਉਹ ਮਰਹੂਮ ਕਵੀਸ਼ਰ ਰਣਜੀਤ ਸਿੰਘ ਸਿਧਵਾਂ ਦੇ ਪੋਤੇ ਤੇ ਤੇਜਿੰਦਰ ਸਿੱਧ, ਜਿਨ੍ਹਾਂ ਦੀ ਅਵਾਜ਼ ਤੁਸੀਂ ਦੇਸ਼ ਪਰਦੇਸ਼ ਰੇਡੀਓ ਏਐਮ 530 ਉੱਤੇ ਸੁਣਦੇ ਹੋ, ਦੇ ਸਪੁੱਤਰ ਹਨ। ਰੋਹਿਤ ਸਿੱਧੂ ਨੇ ਬਰੈਂਪਟਨ ਤੇ ਪੀਲ ਰੀਜਨ ਦੇ ਵੱਖ-ਵੱਖ ਪਬਲਿਕ ਸਕੂਲਾਂ ਵਿੱਚ ਪੜ੍ਹਾਈ ਕੀਤੀ। ਫਿਰ ਉਨ੍ਹਾਂ ਪੁਲੀਟਿਕਲ ਸਾਇੰਸ ਵਿੱਚ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖਣ ਦਾ ਮਨ ਬਣਾਇਆ। ਨੇੜੇ ਕਿਸੇ ਵਧੀਆ ਯੂਨੀਵਰਸਿਟੀ ਦੀ ਅਣਹੋਂਦ ਤੇ ਪੀਲ ਰੀਜਨ ਵਿੱਚ ਕੋਈ ਵਧੀਆ ਡਿਗਰੀ ਨਾ ਹੋਣ ઠਕਾਰਨ ਉਨ੍ਹਾਂ ਯੂਨੀਵਰਸਿਟੀ ਆਫ ਓਟਵਾ ਤੋਂ ਪੁਲੀਟਿਕਲ ਸਾਇੰਸ ਵਿੱਚ ਆਪਣੀ ਆਨਰਜ਼ ਦੀ ਡਿਗਰੀ ਮੁਕੰਮਲ ਕੀਤੀ। ਆਪਣੀ ਤਾਲੀਮ ਪੂਰੀ ਕਰਨ ਤੋਂ ਬਾਅਦ ਤੋਂ ਹੀ ਉਹ ਬਰੈਂਪਟਨ ਵਾਸੀਆਂ ਨੂੰ ਕਿਫਾਇਤੀ ਇੰਸੋਰੈਂਸ ਸੇਵਾਵਾਂ ਮੁਹੱਈਆ ਕਰਵਾਕੇ ਆਪਣੇ ਸਮਰਥਕਾਂ ਤੇ ਵੋਟਰਾਂ ਦਾ ਆਧਾਰ ਮਜ਼ਬੂਤ ਕਰ ਰਹੇ ਹਨ। ਉਹ ਹਜ਼ਾਰਾਂ ਕਲਾਇੰਟਸ ਨਾਲ ਗੱਲਬਾਤ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਬਰੈਂਪਟਨ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਵਿੱਚ ਹੀ ਰਹਿੰਦੇ ਹਨ। ਇਹ ਵੀ ਸਪਸ਼ਟ ਹੈ ਕਿ ਤੇਜੀ ਨਾਲ ਵੱਧਦੀਆਂ ਇੰਸ਼ੋਰੈਂਸ ਦਰਾਂ ਬਰੈਂਪਟਨ ਵਾਸੀਆਂ ਲਈ ਵੱਡੀ ਸਮੱਸਿਆ ਹਨ। ਕਈ ਸਾਲਾਂ ਤੱਕ ਇਸ ਖੇਤਰ ਵਿੱਚ ਸਫਲਤਾਪੂਰਬਕ ਕੰਮ ਕਰਨ ਵਾਲੇ ਰੋਹਿਤ ਸਿੱਧੂ ਵਰਗੇ ਸ਼ਖਸ ਦਾ ਮੰਨਣਾ ਹੈ ਕਿ ਐਮਪੀਪੀਜ਼ ਦੇ ਨਾਲ ਰਲ ਕੇ ਇੰਸ਼ੋਰੈਂਸ ਦਰਾਂ ਘੱਟ ਕਰਨ, ਪੋਸਟਲ ਕੋਡ ਪੱਖਪਾਤ ਖਤਮ ਕਰਨ (ਜੋ ਕਿ ਇਹ ਤੈਅ ਕਰਦਾ ਹੈ ਕਿ ਇੰਸ਼ੋਰੈਂਸ ਦਰਾਂ ਵਿਅਕਤੀ ਵਿਸ਼ੇਸ਼ ਦੇ ਰਿਕਾਰਡ ਅਨੁਸਾਰ ਨਹੀਂ ਸਗੋਂ ਖਾਸ ਇਲਾਕੇ ਦੇ ਹਿਸਾਬ ਨਾਲ ਸਮੁੱਚੇ ਤੌਰ ਉੱਤੇ ਤੈਅ ਹੋਣੀਆਂ ਚਾਹੀਦੀਆਂ ਹਨ) ਲਈ ਕੰਮ ਕਰਨ ਵਾਸਤੇ ઠਉਹ ਬਿਲਕੁਲ ਸਹੀ ਉਮੀਦਵਾਰ ਹੈ। ਇੰਸ਼ੋਰੈਂਸ ਦਰਾਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਸਾਡੇ ਪ੍ਰੌਪਰਟੀ ਟੈਕਸ ਵੀ ਮਿਸੀਸਾਗਾ ਤੇ ਟੋਰਾਂਟੋ ਵਰਗੇ ਵੱਡੇ ਸ਼ਹਿਰਾਂ ਨਾਲੋਂ ਵੀ ਕਿਤੇ ਜ਼ਿਆਦਾ ਹਨ ਪਰ ਸਾਡੀਆਂ ਮਿਉਂਸਪਲ ਸੇਵਾਵਾਂ ਜਿਵੇਂ ਕਿ ਵੇਸਟ ਕੁਲੈਕਸ਼ਨ ਤੇ ਸਨੋਅ ਨੂੰ ਹਟਾਉਣ ਆਦਿ ਦਾ ਕੰਮ ਪਿਛਲੇ ਕੁੱਝ ਸਾਲਾਂ ਵਿੱਚ ਕਾਫੀ ਘੱਟ ਗਿਆ ਹੈ। ਇਸ ਦੇ ਨਾਲ ਹੀ ਜੁਰਮ ਅਜਿਹਾ ਮੁੱਦਾ ਹੈ ਜਿਹੜਾ ਬਰੈਂਪਟਨ ਵਿੱਚ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੁਲਿਸ ਤੇ ਮਨੋਰੰਜਨ ਦੇ ਪ੍ਰੋਗਰਾਮਾਂ ਲਈ ਸਹੀ ਫੰਡਿੰਗ ਅਜਿਹੇ ਮੁੱਦੇ ਨੂੰ ਹੱਲ ਕਰਨ ਲਈ ਫਾਇਦੇਮੰਦ ਹੋ ਸਕਦੀ ਹੈ। ਤੁਹਾਡੇ ਵਿੱਚੋਂ ਰੋਹਿਤ ਸਿੱਧੂ ਦਾ ਸਮਰਥਨ ਕਰਨ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਜਾਂ ਵਾਲੰਟੀਅਰ ਵਜੋਂ ਨਾਲ ਜੁੜਨ ਵਾਲਿਆਂ ਲਈ ਤੁਸੀਂ ਉਸ ਦੀ ਕੰਪੇਨ ਨਾਲ 416-999-1300 ਉੱਤੇ ਸੰਪਰਕ ਕਰ ਸਕਦੇ ਹੋਂ ਜਾਂ www.rohitsidhu.com ਉੱਤੇ ਵਿਜ਼ਿਟ ਕਰ ਸਕਦੇ ਹੋਂ। ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਲਈ ਰੋਹਿਤ ਸਿੱਧੂ ਨੂੰ ਅਗਲਾ ਸਿਟੀ ਕਾਉਂਸਲਰ ਬਣਾਉਣ ਵਾਸਤੇ 22 ਅਕਤੂਬਰ ਨੂੰ ਉਨ੍ਹਾਂ ਨੂੰ ਵੋਟ ਪਾਓ। ਬਰੈਂਪਟਨ ਸੌਕਰ ਸੈਂਟਰ ਤੇ ਗੋਰ ਮੀਡੋਅਜ਼ ਕਮਿਊਨਿਟੀ ਸੈਂਟਰ ਜਾਂ 6 ਅਕਤੂਬਰ ਦਿਨ ਸ਼ਨਿੱਚਰਵਾਰ ਤੇ 13 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਐਡਵਾਂਸ ਵੋਟਿੰਗ ਕੀਤੀ ਜਾ ਸਕਦੀ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …