Breaking News
Home / ਕੈਨੇਡਾ / ਪੰਜਾਬੀਕਲਮਾਂ ਦਾਕਾਫ਼ਲਾ ਨੇ ਆਪਣੀ25ਵੀਂ ਵਰ੍ਹੇਗੰਢ ਮਨਾਈ

ਪੰਜਾਬੀਕਲਮਾਂ ਦਾਕਾਫ਼ਲਾ ਨੇ ਆਪਣੀ25ਵੀਂ ਵਰ੍ਹੇਗੰਢ ਮਨਾਈ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀਕਲਮਾਂ ਦਾਕਾਫਲਾਟੋਰਾਂਟੋ ਵਲੋਂ ਆਪਣੀਸਥਾਪਨਾਦੀ25ਵੀਂ ਵਰੇਗੰਢ ਮੌਕੇ ਇੱਕ ਪ੍ਰਭਾਵਸ਼ਾਲੀਸਮਾਗਮਕੀਤਾ ਗਿਆ। ਸਮਾਗਮਦੀਸੰਚਾਲਨਾਕਰਰਹੇ ਸ਼ਾਇਰ ਉਂਕਾਰਪ੍ਰੀਤ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ, ‘ਗਰੇਟਰਟੋਰਾਂਟੋ ਏਰੀਏ ਵਿੱਚਨਿਰੋਲਸਾਹਿਤਕ ਮਾਹੌਲ ਪੈਦਾਕਰਨ ਦੇ ਮੁੱਖ ਉਦੇਸ਼ਨਾਲ’ਕਾਫਲਾ’ 1992 ਨੂੰ ਹੋਂਦ ਵਿਚ ਆਇਆ ਅਤੇ ਹੁਣ ਤੱਕ ਆਪਣੇ ਸਾਹਿਤਕਆਸ਼ੇ ਨੂੰ ਸਮਰਪਿਤਨਿਰੰਤਰ ਅੱਗੇ ਵੱਧਰਿਹਾ ਹੈ।
1992 ਵਿਚਇਸਦੀਸੰਸਥਾਪਕਟੀਮਜਰਨੈਲ ਸਿੰਘ ਕਹਾਣੀਕਾਰ (ਪ੍ਰਧਾਨ), ਮੇਜਰਮਾਂਗਟ (ਮੀਤਪ੍ਰਧਾਨ), ਉਂਕਾਰਪ੍ਰੀਤ (ਜਰਨਲਸਕੱਤਰ), ਕੁਲਵਿੰਦਰਖਹਿਰਾ (ਸਕੱਤਰ), ਬਲਤੇਜਪੰਨੂ (ਤਾਲਮੇਲਸਕੱਤਰ) ਅਤੇ ਸੁਰਜੀਤਫਲੋਰਾ (ਵਿੱਤਸਕੱਤਰ) ਤੇ ਅਧਾਰਤ ਸੀ। ਓਦੋਂ ਤੋਂ ਹੁਣ ਤੱਕ ਲੱਗਭੱਗ ਸਭਨਾਮਵਰਸਥਾਨਕਲੇਖਕਅਤੇ ਵਿਦਵਾਨਇਸਦੀਸੰਚਾਲਨਾਟੀਮਦੀਅਗਵਾਈਕਰ ਚੁੱਕੇ ਹਨਜਿਹਨਾਂ ਵਿਚਅਮਰਜੀਤਸਾਥੀ, ਬਲਰਾਜਚੀਮਾ, ਕੁਲਜੀਤਮਾਨ, ਬਲਬੀਰਸੰਘੇੜਾ, ਮਿੰਨੀ ਗਰੇਵਾਲ, ਗੁਰਦਾਸਮਿਨਹਾਸ, ਜਰਨੈਲ ਗਰਚਾ, ਸੌਦਾਗਰ ਬਰਾੜ, ਵਕੀਲਕਲੇਰ, ਰਸ਼ਪਾਲ ਕੌਰ ਗਿੱਲ, ਬਰਜਿੰਦਰ ਗੁਲਾਟੀ, ਗੁਰਜਿੰਦਰਸੰਘੇੜਾ, ਜਗਜੀਤਸੰਧੂ, ਭੁਪਿੰਦਰਦੁਲੈਅਤੇ ਕਿਰਪਾਲਪੰਨੂ ਹੁਰਾਂ ਦੀਅਗਵਾਈ ਖਾਸ ਤੌਰ ‘ਤੇ ਵਰਨਣਯੋਗ ਹੈ।
ਇਸ ਮੌਕੇ ਅਪਣੇ ਸੰਬੋਧਨਵਿਚਕੁਲਵਿੰਦਰਖਹਿਰਾਹੁਰਾਂ ਕਿਹਾ ਕਿ, ‘ਸਾਨੂੰ ਇਸ ਗੱਲ ਦਾਮਾਣ ਹੈ ਕਿ ਕਾਫ਼ਲੇ ਨੇ ਆਪਣੀਆਂ ਮਾਣਮੱਤੀਆਂ ਕਾਰਗੁਜ਼ਾਰੀਆਂ ਰਾਹੀਂ ਨਾਸਿਰਫ਼ਸੰਸਾਰਪੱਧਰ’ਤੇ ਆਪਣੀਸ਼ਾਨਾਮੱਤੀਪਛਾਣਬਣਾਈ ਹੈ ਸਗੋਂ ਟੋਰਾਂਟੋ ਦਾ ਨਾਂ ਵੀਪੰਜਾਬੀਸਾਹਿਤਜਗਤਵਿੱਚ ਰੌਸ਼ਨ ਕੀਤਾ ਹੈ।’ ਕਾਫਲੇ ਦੇ ਮੋਢੀਪ੍ਰਧਾਨਜਰਨੈਲ ਸਿੰਘ ਹੁਰਾਂ ਇਸ ਮੌਕੇ ਆਖਿਆ ਕਿ, ‘ਕਾਫ਼ਲੇ ਵਲੋਂ ਪੈਦਾਕੀਤੇ ਗਏ ਸਾਹਿਤਕ ਮਾਹੌਲ ਅਤੇ ਪ੍ਰੇਰਨਾਸਦਕਾਕਾਫਲੇ ਨਾਲਸੰਬੰਧਿਤਲੇਖਕਾਂ ਨੇ ਵਿਸ਼ਾਪੱਖ, ਕਲਾਪੱਖਅਤੇ ਦ੍ਰਿਸ਼ਟੀਪੱਖੋਂ ਭਰਪੂਰਵਿਕਾਸਕੀਤਾ ਹੈ। ਉਪਰੋਕਤ ਮੁੱਖ ਬੁਲਾਰਿਆਂ ਦੇ ਨਾਲਨਾਲ ਇਸ ਮੌਕੇ ਜੀਟੀਏ ਵਿਚਸਰਗਰਮਸਮੂਹਸਾਹਿਤਕ, ਕਲਾਤਮਿਕਅਤੇ ਸਮਾਜਸੇਵੀਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਇਸ ਸਮਾਗਮਵਿਚਭਰਪੂਰਸ਼ਮੂਲੀਅਤਕੀਤੀਅਤੇ ਆਪਣੇ ਸੰਦੇਸ਼ ਸਾਂਝੇ ਕੀਤੇ ਜਿਹਨਾਂ ਵਿਚੋਂ ਹੀਰਾਰੰਧਾਵਾ (ਹੈਟਸਅੱਪ), ਬਲਜਿੰਦਰਲੇਲਣਾ (ਪੰਜਾਬੀਆਰਟਸਐਸੋਸੀਏਸ਼ਨ), ਜਸਪਾਲਢਿੱਲੋਂ (ਉਨਟਾਰੀਓਪੰਜਾਬੀਥੀਏਟਰ), ਨਾਹਰ ਸਿੰਘ ਔਜਲਾ (ਚੇਤਨਾਕਲਾਮੰਚ), ਪਲਵਿੰਦਰ ਸਿੰਘ (ਗੁਣਤਾਸਰੇਡੀਓ), ਡਾ.ਬਲਵਿੰਦਰ (ਸਰਗਮਰੇਡੀਓ), ਸ਼ਮੀਲ (ਓਮਨੀਟੀਵੀ), ਅਰਹਾਨ (ਜ਼ੀ ਟੀਵੀ), ਇਕਬਾਲ ਸੁੰਬਲ (ਜਾਗੋ ਰੇਡੀਓ, ਟੀਵੀ), ਮਲੂਕਕਾਹਲੋਂ (ਕੈਨੇਡੀਅਨਪੰਜਾਬੀਸਹਿਤਸਭਾ), ਪਰਮਜੀਤਦਿਓਲ (ਕਲਮ), ਜਤਿੰਦਰਰੰਧਾਵਾ (ਪੰਜਾਬੀਕਹਾਣੀਮੰਚ), ਦਿਸ਼ਾ, ਮਨਦੀਪ ਔਜਲਾ (ਔਜਲਾ ਇਨੋਵੇਸ਼ਨਸ), ਸੰਦੀਪਧੰਨੋਆ (ਸਰਗਮਰੇਡੀਓ), ਡਾ. ਅਮਰਜੀਤਬਨਵੈਤ, ਬਲਬੀਰਸੰਘੇੜਾ, ਰਸ਼ਪਾਲ ਕੌਰ ਗਿੱਲ, ਕੁਲਜੀਤਮਾਨ, ਪ੍ਰੋ: ਰਾਮ ਸਿੰਘ, ਬਰਜਿੰਦਰ ਗੁਲਾਟੀ (ਮੌਜੂਦਾ ਮੀਡੀਆਸੰਚਾਲਕ), ਗੁਰਜਿੰਦਰਸੰਘੇੜਾ (ਮੌਜੂਦਾ ਵਿਤਸੰਚਾਲਕ) ਅਤੇ ਗੀਤਗ਼ਜ਼ਲਸ਼ਇਰੀ ਤੋਂ ਸ਼ਿਵਰਾਜਸੰਨੀ ਮੁੱਖ ਤੌਰ ‘ਤੇ ਸ਼ਾਮਲਸਨ। ਇਸ ਮੌਕੇ ਹੋਏ ਭਾਵਪੂਰਤਕਵੀਦਰਬਾਰਵਿੱਚਹੋਰਨਾਂ ਤੋਂ ਇਲਾਵਾਗਿਆਨ ਸਿੰਘ ਦਰਦੀ, ਬਲਰਾਜਧਾਲੀਵਾਲ, ਅਮਰਜੀਤਪੰਛੀ, ਪਰਮਜੀਤਢਿੱਲੋਂ, ਰਿੰਟੂ ਭਾਟੀਆ, ਸ਼ਿਵਰਾਜਸੰਨੀ, ਕੁਲਵਿੰਦਰਖਹਿਰਾ, ਗੁਰਦੀਪ ਸਿੰਘ, ਗੁਰਦਾਸਮਿਨਹਾਸ, ਪਰਮਜੀਤਦਿਓਲ, ਅਤੇ ਮਕਸੂਦ ਚੌਧਰੀ, ਸ਼ਾਮਲ ਹੋਏ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …