Breaking News
Home / ਕੈਨੇਡਾ / ਹੁਣ ਕਿਰਾਏ ‘ਤੇ ਰਹਿਣ ਵਾਲੇ ਰੈਂਟ ਨੂੰ ਕਰ ਸਕਣਗੇ ਕੰਟਰੋਲ: ਵਿੱਕ ਢਿੱਲੋਂ

ਹੁਣ ਕਿਰਾਏ ‘ਤੇ ਰਹਿਣ ਵਾਲੇ ਰੈਂਟ ਨੂੰ ਕਰ ਸਕਣਗੇ ਕੰਟਰੋਲ: ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਨੇ ਲੰਘੇ ਹਫਤੇ ਇਕ ਕਾਨੂੰਨ ਪਾਸ ਕੀਤਾ ਜਿਸ ਵਿਚ ਬਰੈਂਪਟਨ ਵੈਸਟ ਦੇ ਲੋਕ ਅਤੇ ਉਹਨਾਂ ਦੇ ਪਰਿਵਾਰਾਂ ਲਈ ਕਿਰਾਏ ਦੇ ਮਕਾਨ ਜਾਂ ਅਪਾਰਟਮੈਂਟ ਦੇ ਕਿਰਾਏ ਨੂੰ ਕਿਫਾਇਤੀ ਅਤੇ ਅਨੁਮਾਨ ਲਗਾਉਣ ਯੋਗ ਬਣਾਇਆ ਜਾਵੇਗਾ ਤਾਂ ਜੋ ਉਹਨਾਂ ਨੂੰ ਮਕਾਨ ਮਾਲਕ ਵੱਲੋਂ ਬੇਲੋੜੇ ਕਿਰਾਏ ਵਧਾਉਣ ਤੋਂ ਬਚਾਇਆ ਜਾ ਸਕੇ।
ਰੈਂਟਲ ਫੇਇਰਨੇਸ ਐਕਟ, 2017 (Rental Fairness Act, 2017) ਤਹਿਤ ਨਵੰਬਰ 1, 1991 ਤੋਂ ਲੈ ਕੇ ਹੁਣ ਤੱਕ ਦੇ ਪ੍ਰਾਈਵੇਟ ਕਿਰਾਏ ਵਾਲੇ ਯੂਨਿਟ ਦੇ ਕਿਰਾਏ ਨੂੰ ਨਿਯੰਤਰਣ ਕੀਤਾ ਜਾਵੇਗਾ।
ਅਪ੍ਰੈਲ 20, 2017 ਤੋਂ ਲਾਗੂ ਹੋਏ ਇਸ ਐਕਟ ਤਹਿਤ, ਮਕਾਨ ਮਾਲਕ ਕਿਰਾਏ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਸਾਲਾਨਾ ਡੇਢ ਪ੍ਰਤੀਸ਼ਤ (1.5%) ਤੋਂ ਜਿਆਦਾ ਕਿਰਾਇਆ ਨਹੀਂ ਵਧਾ ਸਕਦਾ।
ਜੇਕਰ ਇਸ ਮਿਤੀ ਤੋਂ ਬਾਅਦ ਕਿਸੇ ਨੂੰ ਵੀ ਇਸ ਮਿੱਥੀ ਦਰ ਤੋਂ ਜਿਆਦਾ ਕਿਰਾਇਆ ਵਧਾਉਣ ਦਾ ਨੋਟਿਸ ਦਿੱਤਾ ਗਿਆ ਹੈ ਤਾਂ ਉਸ ਨੂੰ ਘਟਾ ਕੇ 1.5% ਕਰ ਦਿੱਤਾ ਜਾਵੇ।
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਇਹ ਕਾਨੂੰਨ ਸਾਡੀ ਸਰਕਾਰ ਦੀ ਵਚਨਬਧਤਾ ਨੂੰ ਦਰਸਾਉਂਦਾ ਹੈ। ਇਸ ਐਕਟ ਨਾਲ ਕਿਰਾਏ ਤੇ ਰਹਿਣ ਵਾਲਿਆਂ ਲਈ ਕਿਰਾਏ ਨੂੰ ਨਿਯੰਤਰਣ ਵਿਚ ਰੱਖਿਆ ਜਾਵੇਗਾ ਅਤੇ ਹੋਰ ਵੀ ਕਿਫਾਇਤੀ ਬਣਾਇਆ ਜਾਵੇਗਾ। ਇਹ ਕਾਨੂੰਨ ਕਿਰਾਇਦਾਰ ਅਤੇ ਮਕਾਨ ਮਾਲਕ ਦੋਨਾਂ ਦੇ ਅਧਿਕਾਰ ਅਤੇ ਜਿੰਮੇਵਾਰੀਆਂ ਉਤੇ ਕਾਬੂ ਰੱਖੇਗਾ।”

‘ਇਹ ਸਦੀ ਵੀ ਗਈ ਹਰ ਸਦੀ ਵਾਂਗਰਾਂ’ ਗੀਤ ਵਾਲਾ ਗਾਇਕ – ਸੰਨੀ ਸ਼ਿਵਰਾਜ਼
ਸੰਨੀ ਸ਼ਿਵਰਾਜ਼ ਦੀ ਗਾਇਕੀ ਵਿੱਚ ਅਜਿਹਾ ਜਾਦੂ ਹੈ ਕਿ ਉਹ ਸੁਣਨ ਵਾਲੇ ਨੂੰ ਕੀਲ ਕੇ ਰੱਖ ਦਿੰਦਾ ਹੈ, ਕੈਨੇਡਾ ਵਿੱਚ ਰਹਿੰਦਿਆਂ ਕੰਮਾਂ ਕਾਰਾਂ ਦੇ ਰੁਝੇਵਿਆਂ ਅਤੇ ਤੇਜ਼ ਰਫਤਾਰ ਜ਼ਿੰਦਗ਼ੀ ਵੀ ਉਸਦੇ ਗਾਇਕੀ ਪ੍ਰਤੀ ਮੋਹ ਨੂੰ ਫਿੱਕਾ ਨਹੀ ਕਰ ਸਕੀ। ਵਕਤ ਅਤੇ ਹਾਲਾਤ ਉਸ ਨਾਲ ਕਈ ਵਾਰ ਨਾਰਾਜ਼ ਵੀ ਹੋਏ ਪਰ ਗਾਇਕੀ ਨੇ ਉਸਨੂੰ ਕਦੇ ਮਾਯੂਸ ਨਹੀ ਹੋਣ ਦਿੱਤਾ, ਉਸਦਾ ਕਹਿਣਾ ਹੈ ਕਿ ਜਦੋਂ ਉਹ ਵਾਜੇ (ਹਰਮੋਨੀਅਮ) ‘ਤੇ ਸੁਰ ਛੇੜਦਾ ਹੈ ਤਾਂ ਉਸਦੀ ਦਿਨ ਭਰ ਦੀ ਥਕਾਨ ਲਹਿ ਜਾਂਦੀ ਹੈ ਉਸਨੇ ਹਮੇਸ਼ਾਂ ਹੀ ਸਾਫ-ਸੁਥਰਾ ਅਤੇ ਚੰਗਾ ਹੀ ਗਾਇਆ ਹੈ। ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਵਿੱਚ ਮਾਤਾ ਸ੍ਰੀਮਤੀ ਜਗਜੀਤ ਕੌਰ ਅਤੇ ਪਿਤਾ ਭਰਪੂਰ ਸਿੰਘ ਦੇ ਘਰ ਜਨਮੇ ਸੰਨੀ ਨੂੰ ਬਚਪਨ ਤੋਂ ਗਾਇਕੀ ਦਾ ਸ਼ੌਕ ਸੀ ਅਤੇ ਉਸਨੇ ਸਕੂਲ ਅਤੇ ਫਿਰ ਕਾਲਜ਼ ਦੇ ਸਮਾਗਮਾਂ ਵਿੱਚ ਗਾਉਂਣਾ ਸ਼ੁਰੂ ਕੀਤਾ।ਆਰ ਐਸ ਡੀ ਕਾਲਜ਼ ਫਿਰੋਜ਼ਪੁਰ ਵਿੱਚ ਪੜ੍ਹਦਿਆਂ ਪੰਜਾਬੀ ਦੇ ਪ੍ਰੋਫੈਸਰ ਜਸਪਾਲ ਘਈ ਨੇ ਗਾਇਕੀ ਵੱਲ ਪ੍ਰੇਰਤ ਕੀਤਾ ਜਿਹਨਾਂ ਦੀ ਪ੍ਰੇਰਨਾ ਸਦਕਾ ਉਸਨੇ ਭੰਗੜੇ ਦੀਆਂ ਟੀਮਾਂ ਤਿਆਰ ਕਰਕੇ ਨਾਲ-ਨਾਲ ਬੋਲੀਆਂ ਪਾਉਣੀਆਂ ਵੀ ਸ਼ੁਰੂ ਕੀਤੀਆਂ ਅਤੇ ਉੱਥੋਂ ਹੀ ਫਿਰੋਜ਼ਪੁਰ ਦੇ ਉਦੋਂ ਦੇ ਡੀ ਸੀ ਨੇ ਉਸਦੀ ਗਾਇਕੀ ਤੋਂ ਪ੍ਰਭਾਵਿਤ ਹੋ ਕਿ ਨੌਰਥ ਜੋਨ ਕਲਚਰ ਸੈਂਟਰ ਪਟਿਆਲਾ ਦੇ ਉਦੋਂ ਦੇ ਡਾਇਰੈਕਟਰ ਐਸ ਕੇ ਆਹਲੂਵਾਲੀਆ ਨੂੰ ਸੰਨੀ ਦੀ ਸੱਭਿਆਚਾਰਕ ਗਤੀਵਿੱਧੀਆਂ ਵਿੱਚ ਨਿਯੁਕਤੀ ਬਾਰੇ ਲਿਖ ਕੇ ਭੇਜਿਆ ਜਿਹਨਾਂ ਦੀ ਰਹਿਨਮਈ ਹੇਠ ਉਸਨੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਆਪਣੀ ਗਾਇਕੀ ਪੇਸ਼ ਕੀਤੀ ਸੰਨੀ ਸ਼ਿਵਰਾਜ਼ ਪ੍ਰੋ. ਅਤੈ ਸਿੰਘ ਦੀ ਅਗਵਾਈ ਹੇਠ ਜਲੰਧਰ ਦੂਰਦਰਸ਼ਨ ਤੇ ਵੀ ਆਪਣੀ ਗਾਇਕੀ ਪੇਸ਼ ਕਰ ਚੁੱਕਾ ਹੈ ਫਿਰ ਉਹ ਪੱਕੇ ਤੌਰ ‘ਤੇ ਕੈਨੇਡਾ ਦਾ ਵਸਨੀਕ ਬਣ ਗਿਆ ਉਹ ਪ੍ਰਸਿੱਧ ਸ਼ਾਇਰ ਸਵਰਗੀ ਹਰਦਿਆਲ ਕੇਸੀ ਦੀ ਯਾਦ ਵਿੱਚ ਟੋਰਾਂਟੋ ਵਿਖੇ ਹਰ ਸਾਲ ਸਾਹਿਤਕ ਸਮਾਗਮ ਵੀ ਕਰਵਾਉਂਦਾ ਹੈ ਜਦੋਂ ਕਿ ਉਹ  ਦੋ ਕੈਸੇਟਾਂ ਐਸ ਬਲਬੀਰ ਦੇ ਸੰਗੀਤ ਵਿੱਚ ‘ਗਰੂਰ ਗੋਰੇ ਰੰਗ ਦਾ’ ਅਤੇ ਰਾਜਿੰਦਰ ਰਾਜ ਦੇ ਸੰਗੀਤ ਵਿੱਚ ‘ਤੇਰੀ ਚੁੱਪ’ ਵੀ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਸੰਨੀ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਲੁਧਿਆਣਾ ਦੇ ਡੀ ਏ ਵੀ ਕਾਲਜ਼ ਫਾਰ ਵੂਮਨ ਵਿਖੇ ਕਰਵਾਏ ਸੰਗੀਤਕ ਸਮਾਗਮ ਦੌਰਾਨ ਪ੍ਰਸਿੱਧ ਫਿਲਮੀ ਅਦਾਕਾਰ ਸਵਰਗੀ ਸੁਨੀਲ ਦੱਤ ਦੇ ਹੱਥੋਂ ਸਨਮਾਨ ਵੀ ਲੈ ਚੁੱਕਾ ਹੈ ਉਹ ਗਾਇਕੀ ਦੇ ਨਾਲ-ਨਾਲ ਰੰਗਮੰਚ ਨਾਲ ਵੀ ਜੁੜਿਆ ਹੋਇਆ ਹੈ ਅਤੇ ਵੱਖ-ਵੱਖ ਨਿਰਦੇਸ਼ਕਾਂ ਦੀ ਨਿਰਦੇਸ਼ਨਾਂ ਹੇਠ ਅਨੇਕਾਂ ਹੀ ਨਾਟਕ ਵੀ ਖੇਡ ਚੁੱਕਾ ਹੈ ਉਸਦੇ ਦੋ ਗੀਤ ‘ਗੱਲ ਕਰੀਏ ਕੋਈ ਕਿਸ ਤਰ੍ਹਾਂ ਦੋਸਤਾ, ਇਹ ਸਦੀ ਵੀ ਗਈ ਹਰ ਸਦੀ ਵਾਂਗਰਾਂ’ ਅਤੇ ‘ਪਿੰਡ ਮੇਰੇ ਦੀਆਂ ਮਾਵਾਂ’ ਇੱਥੇ ਕਾਫੀ ਮਕਬੂਲ ਹੋਏ ਹਨ ਜਿਹਨਾਂ ਦੀ ਵੀਡੀਓ ਵੇਖਣ ਯੋਗ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …