Breaking News
Home / ਕੈਨੇਡਾ / ਬਰੈਂਪਟਨ ‘ਚ ਹੋਏ ਅਗਨੀਕਾਂਡ ਦੌਰਾਨ ਪੰਜ ਵਿਅਕਤੀਆਂ ਦੀ ਮੌਤ

ਬਰੈਂਪਟਨ ‘ਚ ਹੋਏ ਅਗਨੀਕਾਂਡ ਦੌਰਾਨ ਪੰਜ ਵਿਅਕਤੀਆਂ ਦੀ ਮੌਤ

ਅੰਗਦਾਨ ਨਾਲ ਇਕ ਵਿਅਕਤੀ ਦੀ ਜਾਨ ਬਚੀ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 15 ਮਈ ਨੂੰ ਮੈਨਿਏਲਾ ਨਿਕੋਲੇਟੀ ਦੇ ਪਰਿਵਾਰ ਦੇ ਪੰਜ ਮੈਂਬਰ ਘਰ ਵਿਚ ਲੱਗੀ ਅੱਗ ਕਾਰਨ ਮੌਤ ਦਾ ਸ਼ਿਕਾਰ ਹੋ ਗਏ। ਇਸ ਅੱਗ ਤੋਂ ਪ੍ਰਭਾਵਿਤ ਹੋਏ ਪਰਿਵਾਰ ਦੇ ਇਕ ਮੈਂਬਰ ਦੀ ਜਾਨ, ਮ੍ਰਿਤਕ ਮੈਂਬਰਾਂ ਦੇ ਅੰਗਦਾਨ ਨਾਲ ਬਚਾ ਲਈ ਗਈ।  21 ਸਾਲ ਦੀ ਲੜਕੀ ਦੀ ਮੌਤ ਤੋਂ ਬਾਅਦ ਉਸਦੀ ਕਿਡਨੀ ਨੂੰ ਉਸਦੇ ਪਰਿਵਾਰ ਦੇ ਰਿਸ਼ਤੇਦਾਰ 61 ਸਾਲਾ ਜੋਏ ਮਿਗਲਿਏਸਿਓ ਨੂੰ ਟਰਾਂਸਪਲਾਂਟ ਕਰਕੇ ਲਗਾ ਦਿੱਤੀ।
ਪਰਿਵਾਰ ਦੇ ਮੈਂਬਰ ਮੈਨਿਏਲਾ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਸਟੇਨਲੇ ਲਗਾਤਾਰ ਉਸ ਨੂੰ ਪਾਗਲ ਅਤੇ ਪਿਆਰੀ ਲੜਕੀ ਬੁਲਾਉਂਦੇ ਸਨ ਅਤੇ ਅੱਗ ਲੱਗਣ ਦੇ ਸਮੇਂ ਉਹ ਬੇਸਮੈਂਟ ਵਿਚ ਸੌ ਰਹੀ ਸੀ। ਪਰਿਵਾਰ ਨੇ ਆਪਣੇ ਘਰ ਦਾ ਨਾਮ ਵੀ ਮਾਊਂਟ ਫੁਜੀ ਕ੍ਰਿਸੈਂਟ ਹਾਊਸ ਰੱਖਿਆ ਹੋਇਆ ਸੀ ਅਤੇ ਅੱਗ ਕਰੀਬ ਰਾਤ ਨੂੰ 11.00 ਵਜੇ ਲੱਗੀ। ਸਕੂਲ ਵਿਚ ਬੇਲਾ ਦੇ ਨਾਮ ਨਾਲ ਆਪਣੇ ਦੋਸਤਾਂ ਵਿਚ ਫੇਮਸ ਦੀ ਮੌਤ ਬੇਸਮੈਂਟ ਵਿਚ ਸੁੱਤੇ ਹੋਏ ਹੀ ਹੋ ਗਈ ਅਤੇ ਜਦੋਂ ਤੱਕ ਉਸ ਨੂੰ ਬਾਹਰ ਕੱਢਿਆ ਗਿਆ, ਉਸਦੀ ਜਾਨ ਜਾ ਚੁੱਕੀ ਸੀ। ਬੇਸਮੈਂਟ ਵਿਚ ਧੂੰਆਂ ਭਰ ਗਿਆ ਸੀ। ਉਸਦੇ ਪਿਤਾ ਸੇਵਰਿਓ ਨੇ ਦੋ ਦਿਨਾਂ ਬਾਅਦ ਆਪਣੇ ਕਜ਼ਨ ਮਿਗਲੀਸੇਓ ਨੂੰ ਫੋਨ ਕਰਕੇ ਬੁਲਾ ਲਿਆ, ਉਸ ਨੂੰ ਦੱਸਿਆ ਕਿ ਉਸਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਉਸ ਨੂੰ ਹਸਪਤਾਲ ਵਿਚ ਲਾਈਫ ਸਪੋਰਟ ‘ਤੇ ਰੱਖਿਆ ਗਿਆ ਸੀ। ਮੈਨਿਊਏਲਾ ਨੇ ਓਰਗਨ ਡੋਨਰ ਕਾਰਡ ‘ਤੇ ਦਸਤਖਤ ਕਰ ਦਿੱਤੇ ਅਤੇ ਮੈਗਲੀਸੇਓ ਲੰਘੇ ਦੋ ਸਾਲਾਂ ਤੋਂ ਡਾਇਲਸਿਸ ‘ਤੇ ਹੀ ਸੀ। ਆਖਰ ਵਿਚ ਪਰਿਵਾਰ ਦੀ ਰਜ਼ਾਬੰਦੀ ਨਾਲ ਉਸ ਨੂੰ ਕਿਡਨੀ ਲਗਾ ਦਿੱਤੀ ਗਈ ਅਤੇ ਉਸਦੀ ਜਾਨ ਬਚ ਗਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …