Breaking News
Home / ਕੈਨੇਡਾ / ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਨੂੰ ਕੁਚਲਣ ਵਾਲੇ ਮੁੰਜੋ ‘ਤੇ ਪੀੜਤ ਪਰਿਵਾਰ ਨੇ ਕੀਤਾ ਕੇਸ

ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਨੂੰ ਕੁਚਲਣ ਵਾਲੇ ਮੁੰਜੋ ‘ਤੇ ਪੀੜਤ ਪਰਿਵਾਰ ਨੇ ਕੀਤਾ ਕੇਸ

logo-2-1-300x105-3-300x105ਦਾਦਾ ਸਮੇਤ ਉਸਦੇ ਦੋ ਪੋਤਿਆਂ ਅਤੇ ਇਕ ਪੋਤੀ ਨੂੰ ਕੁਚਲਣ ਵਾਲੇ ਦੋਸ਼ੀ ਨਸ਼ੇੜੀ ਡਰਾਈਵਰ ਨੂੰ ਹੋ ਚੁੱਕੀ ਹੈ 10 ਸਾਲ ਦੀ ਸਜ਼ਾ
ਵਾਘਨ/ਬਿਊਰੋ ਨਿਊਜ਼ : ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਅਤੇ ਉਸ ਦੇ ਦਾਦੇ ਨੂੰ ਕੁਚਲ ਕੇ ਮਾਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਡਰਾਈਵਰ ਮਾਰਕੋ ਮੁੰਜੋ ਅਤੇ ਉਸ ਦੇ ਪਰਿਵਾਰ ‘ਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਕੇਸ ਦਾਇਰ ਕੀਤਾ ਹੈ। ਇਹ ਹਾਦਸਾ ਸਤੰਬਰ 2015 ‘ਚ ਹੋਇਆ ਸੀ, ਜਿਸ ‘ਚ 9 ਸਾਲ ਡੇਨੀਅਲ, ਪੰਜ ਸਾਲ ਦਾ ਹੈਰੀਸਨ ਅਤੇ ਦੋ ਸਾਲ ਦੀ ਮਿਲੀ ਨੇਵਲੀ ਲੇਕ ਅਤੇ ਉਸ ਦੇ 65 ਸਾਲਾ ਦਾਦਾ ਗੈਰੀ ਨੇਵਲੀ ਨੂੰ ਕੁਚਲ ਕੇ ਮਾਰ ਦਿੱਤਾ ਸੀ। ਉਸ ਵਕਤ ਮਾਰਕੋ ਨਸ਼ੇ ਦੀ ਹਾਲਤ ‘ਚ ਡਰਾਈਵ ਕਰ ਰਿਹਾ ਸੀ। 29 ਸਾਲ ਦੇ ਮਾਰਕੋ ਨੇ ਸੜਕ ‘ਤੇ ਸਟਾਪ ਸਾਈਨ ਨੂੰ ਵੀ ਨਹੀਂ ਦੇਖਿਆ ਅਤੇ ਵਾਘਨ ‘ਚ ਪਰਿਵਾਰ ਦੀ ਮਿੰਨੀ ਵੈਨ ਨੂੰ ਇਨ੍ਹਾਂ ਚਾਰਾਂ ‘ਤੇ ਚੜ੍ਹਾ ਦਿੱਤਾ। ਇਸ ਹਾਦਸੇ ‘ਚ ਬੱਚਿਆਂ ਦੀ ਦਾਦੀ ਅਤੇ ਪੜਦਾਦੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈਆਂ ਸਨ। ਮਾਰਕੋ ਨੂੰ ਇਸ ਸਾਲ ਸ਼ਰਾਬ ਪੀ ਕੇ ਡਰਾਈਵ ਕਰਨ ਅਤੇ ਲਾਪਰਵਾਹੀ ਨਾਲ ਬੱਚਿਆਂ ਦੇ ਸਰੀਰ ‘ਤੇ ਗੱਡੀ ਚੜ੍ਹਾਉਣ ਦੇ ਦੋਸ਼ ਸਾਬਤ ਹੋ ਚੁੱਕੇ ਹਨ ਅਤੇ 10 ਸਾਲ ਦੀ ਸਜ਼ਾ ਹੋ ਚੁੱਕੀ ਹੈ। ਕੈਨੇਡੀਅਨ ਇਤਿਹਾਸ ‘ਚ ਇਸ ਤਰ੍ਹਾਂ ਦੇ ਮਾਮਲੇ ‘ਚ ਇਹ ਸਭ ਤੋਂ ਸਖਤ ਸਜ਼ਾ ਮੰਨੀ ਗਈ ਹੈ।
ਅਪ੍ਰੈਲ ‘ਚ ਨੇਵਲੀ ਪਰਿਵਾਰ ਨੇ ਮਾਰਕੋ ਦੇ ਪਰਿਵਾਰ ‘ਤੇ 22.5 ਮਿਲੀਅਨ ਡਾਲਰ ਦਾ ਕਲੇਮ ਮਾਮਲਾ ਦਾਇਰ ਕੀਤਾ ਸੀ ਅਤੇ ਇਸ ਵਿਚ ਮੁਆਵਜ਼ਾ ਬੱਚਿਆਂ ਦੇ ਮਾਂ-ਬਾਪ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦੀ ਮੰਗ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਮੌਤ ਦੇ ਚਲਦਿਆਂ ਉਨ੍ਹਾਂ ਲਈ ਕੰਮ ਕਰਨਾ ਵੀ ਕਾਫ਼ੀ ਮੁਸ਼ਕਿਲ ਹੋ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ਼ ਵੀ ਲਗਾਤਾਰ ਜਾਰੀ ਹੈ ਜਦੋਂਕਿ ਮਾਰਕੋ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਆਪਣੇ ਬਚਾਅ ‘ਚ ਜਲਦੀ ਹੀ ਬਿਆਨ ਦਰਜ ਕਰਵਾਉਣਗੇ। ਜ਼ਿਕਰਯੋਗ ਹੈ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਦ ਇਕ ਬਿਜਨਸ ਮੈਗਜ਼ੀਨ ਨੇ ਮਾਰਕੋ ਮੁੰਜੋ ਦੇ ਪਰਿਵਾਰ ਦੀ ਜਾਇਦਾਦ ਦਾ ਵੀ ਅੰਦਾਜ਼ਾ ਲਗਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਕੋਲ 1. 8 ਬਿਲੀਅਨ ਡਾਲਰ ਤੱਕ ਦੀ ਸੰਪੰਤੀ ਦੇ ਉਹ ਮਾਲਕ ਹਨ।
ਮੈਨੂੰ ਮਾਂ ਕਹਿ ਕੇ ਬੁਲਾਉਣ ਵਾਲਾ ਹੁਣ ਕੋਈ ਨਹੀਂ…
ਹਾਦਸੇ ‘ਚ ਮਾਰੇ ਗਏ ਤਿੰਨ ਮਾਸੂਮ ਬੱਚਿਆਂ ਦੀ ਮਾਂ ਜੈਨੀਫਰ ਨੇਵਲੀ ਨੇ ਫਰਵਰੀ ‘ਚ ਦੋਸ਼ੀ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਹੁਣ ਪਰਿਵਾਰ ‘ਚ ਅਜਿਹਾ ਕੋਈ ਨਹੀਂ ਰਿਹਾ ਜੋ ਮੈਨੂੰ ਮਾਂ ਕਹਿ ਕੇ ਬੁਲਾਵੇ ਕਿਉਂਕਿ ਤੂੰ ਮੇਰੇ ਸਾਰੇ ਬੱਚੇ ਮਾਰ ਦਿੱਤੇ ਹਨ। ਮੇਰੇ ਪਰਿਵਾਰ ਵਿਚ ਸੰਨਾਟਾ ਪਸਰ ਗਿਆ ਹੈ ਤੇ ਸਾਡਾ ਵਿਹੜਾ ਸੁੰਨਾ ਹੋ ਗਿਆ ਹੈ। ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੂੰ ਮੇਰੇ ਬੱਚੇ ਮੈਥੋਂ ਖੋਹ ਲਏ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …