18.3 C
Toronto
Friday, July 31, 2026
spot_img
Homeਕੈਨੇਡਾ'ਭੱਜੀ ਸਪੋਰਟਸ ਸੈਂਟਰ' ਦੀ ਗਰੈਂਡ-ਓਪਨਿੰਗ 17 ਸਤੰਬਰ ਐਤਵਾਰ ਨੂੰ

‘ਭੱਜੀ ਸਪੋਰਟਸ ਸੈਂਟਰ’ ਦੀ ਗਰੈਂਡ-ਓਪਨਿੰਗ 17 ਸਤੰਬਰ ਐਤਵਾਰ ਨੂੰ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਏਅਰਪੋਰਟ ਰੋਡ ਅਤੇ ਲੋਕਾਸਟਾ ਇੰਟਰਸੈਕਸ਼ਨ ਵਾਲੇ ਪਲਾਜ਼ੇ ਦੇ ਯੂਨਿਟ ਨੰਬਰ 113 ਵਿਚ ਸਥਿਤ ‘ਭੱਜੀ ਸਪੋਰਟਸ ਸੈਂਟਰ’ ਦੀ ਗਰੈਂਡ-ਓਪਨਿੰਗ ਉੱਘੇ ਭਾਰਤੀ ਸਟਾਰ ਕ੍ਰਿਕਟ ਪਲੇਅਰ ਹਰਭਜਨ ਸਿੰਘ ‘ਭੱਜੀ’ ਜਿਨ੍ਹਾਂ ਦੇ ਨਾਂ ‘ਤੇ ਇਸ ਸਪੋਰਟਸ ਸੈਂਟਰ ਦਾ ਨਾਮਕਰਣ ਕੀਤਾ ਗਿਆ ਹੈ, ਵੱਲੋਂ 17 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12.00 ਵਜੇ ਤੋਂ ਸ਼ਾਮ 3.00 ਵਜੇ ਤੱਕ ਕੀਤੇ ਜਾ ਰਹੇ ਇਕ ਸਮਾਗ਼ਮ ਦੌਰਾਨ ਕੀਤਾ ਜਾਵੇਗਾ। ਇਸ ਸਪੋਰਟਸ ਸੈਂਟਰ ਵਿਚ ਕ੍ਰਿਕਟ ਅਤੇ ਹੋਰ ਖੇਡਾਂ ਦਾ ਸਮਾਨ ਵਾਜਬ ਰੇਟਾਂ ‘ਤੇ ਉਪਲੱਭਧ ਹੈ ਅਤੇ ਇਸ ਪਲਾਜ਼ੇ ਦਾ ਨੇੜਲਾ ਮੇਨ-ਇੰਟਰਸੈੱਕਸ਼ਨ ਏਅਰਪੋਰਟ ਰੋਡ ਅਤੇ ਮੇਅਫ਼ੀਲਡ ਪੈਂਦਾ ਹੈ।

 

RELATED ARTICLES
POPULAR POSTS