ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸਤਨਾਮ ਸਿੰਘ ਅਤੇ ਮੰਗਾ ਜਸਵਾਲ ਵੱਲੋਂ ਸਾਂਝੇ ਤੌਰ ‘ਤੇ ਲੋਕਲ ਟੈਲੇਂਟ ਨੂੰ ਅੱਗੇ ਲਿਆਉਣ ਅਤੇ ਅਣਗੌਲੇ ਕਲਾਕਾਰਾਂ ਦੀ ਕਲਾ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੇ ਉਦੇਸ਼ ਨਾਲ ਪਿਛਲੇ ਦਿਨੀ ਬਰੈਂਪਟਨ ਦੇ ਸਪਰੈਂਜ਼ਾ ਬੈਕੁੰਟ ਹਾਲ ਵਿੱਚ ‘ਆਉ ਗਾਏਂ ਬਾਲੀਵੁੱਡ’ ਦੇ ਬੈਨਰ ਹੇਠ ਇੱਕ ਸੰਗੀਤਕ ਸ਼ਾਮ ਕਰਵਾਈ ਗਈ।
ਪੰਜਾਬੀ, ਹਿੰਦੀ ਅਤੇ ਉਰਦੂ ਦੇ ਰਲੇਵੇਂ ਵਾਲੀ ਇਹ ਸੰਗੀਤਕ ਸ਼ਾਮ ਇੱਥੇ ਪਹੁੰਚੇ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਸਰੋਤਿਆਂ ‘ਤੇ ਗਹਿਰੀ ਛਾਪ ਛੱਡ ਗਈ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਆਸ਼ੂਤੋਸ਼ ਸਿੰਘ, ਸੋਨੀ ਖੰਨਾ, ਅਰੁਣ ਚੌਹਾਨ ਅਤੇ ਰਹੀਲਾ ਵਸੀਮ ਨੇ ਬਾਖੂਬੀ ਨਿਭਾਈ ਜਦੋਂ ਕਿ ਰਵਨੀਲ ਸਿੰਘ, ਗਲੌਰੀ ਗੁਲਿਆਨੀ, ਅਭਿਨਵ ਗੁਪਤਾ, ਕੇ ਰਾਜ, ਫਰੀਦਾ ਪਰੇਰਾ, ਸਰੀਤਾ ਹਾਂਡਾ, ਸੀਮਾ ਮਰ੍ਹਾਜ਼, ਵਸੀਮ ਸਈਅਦ, ਜਤਿੰਦਰ ਕੰਬੋਜ਼, ਰਾਜ ਕਨਵਰ, ਜਸ ਜੌਹਰ, ਭੁਪਿੰਦਰ ਰਤਨ ਸਿੰਘ ਆਦਿ ਨੇ ਹਿੰਦੀ ਅਤੇ ਪੰਜਾਬੀ ਗੀਤ ਸੰਗੀਤ ਸੰਗੀਤ ਨਾਲ ਆਏ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ। ਸਮਾਗਮ ਦੌਰਾਨ ਉੱਘੇ ਕਮੇਡੀਅਨ (ਹਾਸਰਸ ਕਲਾਕਾਰ) ਕਾਕੇ ਸ਼ਾਹ ਨੇ ਜਿੱਥੇ ਆਪਣੇ ਟੋਟਕਿਆਂ ਨਾਲ ਮਹਿਮਾਨਾਂ ਨੂੰ ਹਸਾ-ਹਸਾ ਕੇ ਦੂਹਰੇ ਕੀਤਾ ਉੱਥੇ ਹੀ ਉਸਦੇ ਹਾਸਰਸ (ਕਮੇਡੀ) ਗੀਤ ਵੀ ਸਾਰਿਆਂ ਨੇ ਬੜੀ ਨੀਝ ਨਾਲ ਸੁਣੇ । ਇਸ ਸਮਾਗਮ ਦੌਰਾਨ ਜਿੱਥੇ ਵੀਡਓਗ੍ਰਾਫੀ ਬੱਬੂ ਸਿੰਘ ਅਤੇ ਸਾਊਂਡ ਅਭਿਜੀਤ ਸਿੰਘ ਅਤੇ ਨਿੱਕ ਦੁਆਰਾ ਚਲਾਇਆ ਗਿਆ ਉੱਥੇ ਹੀ ਇਸ ਮੌਕੇ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਸੀ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …