ਬਰੈਂਪਟਨ/ਬਿਊਰੋ ਨਿਊਜ਼ : ਮਿਸੀਸਾਗਾ ਦੀ ਮੇਅਰ ਬੋਨੀ ਕਰੰਬੀ ਨੇ ਹੇਜ਼ਲ ਮੈਕੇਲਿਯਾਨ ਦੀ ਨਗਰ ਪਾਲਿਕਾ ਅਤੇ ਆਵਾਸ ਮਾਮਲਿਆਂ ਬਾਰੇ ਮੰਤਰੀ ਦੀ ਵਿਸ਼ੇਸ਼ ਸਲਾਹਕਾਰ ਵਜੋਂ ਨਿਯੁਕਤੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਲਾਹਕਾਰ ਵਜੋਂ ਹੇਜ਼ਲ ਦੀ ਚੋਣ ਬਿਲਕੁਲ ਢੁਕਵੀਂ ਹੈ ਕਿਉਂਕਿ ਉਹ ਮਿਸੀਸਾਗਾ ਦੇ ਮੁੱਦਿਆਂ ਅਤੇ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦੀ ਅਤੇ ਸਮਝਦੀ ਹੈ। ਇਸ ਲਈ ਉਹ ਸਾਡੇ ਸ਼ਹਿਰ ਅਤੇ ਨਗਰਪਾਲਿਕਾ ਲਈ ਵਧੀਆ ਸਲਾਹਕਾਰ ਸਾਬਤ ਹੋਏਗੀ।
ਮਾਂ-ਬਾਪ ਤੇ ਦਾਦਾ-ਦਾਦੀ ਨੂੰ ਕੈਨੇਡਾ ਲਿਆਉਣਾ ਹੋਇਆ ਸੌਖਾ : ਰੂਬੀ ਸਹੋਤਾ
ਆਈਆਰਸੀਸੀ ਵੱਲੋਂ ਨਵੇਂ ਅਤੇ ਸੋਧੇ ਹੋਏ ਸਪਾਂਸਰਸ਼ਿਪ ਪ੍ਰੋਗਰਾਮ ਦਾ ਐਲਾਨ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿੱਚ ਆਪਣੇ ਮਾਪੇ ਅਤੇ ਦਾਦਾ-ਦਾਦੀ ਨੂੰ ਲਿਆਉਣਾ ਹੁਣ ਆਸਾਨ ਹੋ ਗਿਆ ਹੈ। ਇਸ ਸਬੰਧੀ ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਦੱਸਿਆ ਕਿ ਸਰਕਾਰ ਨੇ ਮਾਪੇ ਅਤੇ ਦਾਦਾ-ਦਾਦੀ (ਪੀਜੀਪੀ) ਪ੍ਰੋਗਰਾਮ ਵਿਚ ਸੋਧ ਕਰ ਦਿੱਤੀ ਹੈ ਅਤੇ ਇਸ ਸਬੰਧੀ ਸਪਾਂਸਰ ਫਾਰਮ 28 ਜਨਵਰੀ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਿਲੀ ਫੀਡਬੈਕ ‘ਤੇ ਉਨ੍ਹਾਂ ਨੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨਾਲ ਗੱਲਬਾਤ ਕੀਤੀ ਸੀ। 2019 ਪੀਜੀਪੀ ਪ੍ਰੋਗਰਾਮ ਵਿੱਚ ਨਵੀਂ ਪ੍ਰਕਿਰਿਆ ਸ਼ਾਮਲ ਕੀਤੀ ਗਈ ਹੈ ਜਿਸ ਵਿਚ ਪਾਰਦਰਸ਼ੀ ਇਲੈੱਕਟ੍ਰੌਨਿਕ ਅਰਜ਼ੀ ਪ੍ਰਕਿਰਿਆ ਅਪਣਾਈ ਗਈ ਹੈ। ਇਸ ਤਹਿਤ ਆਈਆਰਸੀਸੀ ਵੱਲੋਂ ਨਿਰਧਾਰਤ ਸਮੇਂ ਵਿੱਚ ਸਪਾਂਸਰਸ਼ਿਪ ਮੰਗੀ ਗਈ ਹੈ, ਇਨ੍ਹਾਂ ਵਿੱਚੋਂ ਚੁਣੇ ਗਏ ਯੋਗ ਵਿਅਕਤੀਆਂ ਤੋਂ ਮੁਕੰਮਲ ਅਰਜ਼ੀਆਂ ਮੰਗੀਆਂ ਜਾਣਗੀਆਂ।
ਪੀਜੀਪੀ ਪ੍ਰੋਗਰਾਮ ਕੈਨੇਡੀਆਈ ਅਤੇ ਉੱਥੋਂ ਦੇ ਸਥਾਈ ਨਿਵਾਸੀਆਂ ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਲਿਆ ਕੇ ਪੱਕੇ ਤੌਰ ‘ਤੇ ਰੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …