Breaking News
Home / ਕੈਨੇਡਾ / ਮੈਨੂੰ ਆਪਣੀ ਸਿੱਖ ਕਮਿਊਨਿਟੀ ‘ਤੇ ਬਹੁਤ ਮਾਣ : ਐਮ ਪੀ ਰਮੇਸ਼ ਸੰਘਾ

ਮੈਨੂੰ ਆਪਣੀ ਸਿੱਖ ਕਮਿਊਨਿਟੀ ‘ਤੇ ਬਹੁਤ ਮਾਣ : ਐਮ ਪੀ ਰਮੇਸ਼ ਸੰਘਾ

‘ਪਬਲਿਕ ਰਿਪੋਰਟ ਆਨ ਟੈਰਾਰਿਸਮ ਥਰੈੱਟ ਟੂ ਕੈਨੇਡਾ 2018’ ਦਾ ਮਾਮਲਾ
ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਆਪਣੀ ਇੰਡੀਆ ਫੇਰੀ ਤੋਂ ਕੈਨੇਡਾ ਵਾਪਸ ਪਰਤਣ ‘ਤੇ ਮੀਡੀਆ ਰੀਲੀਜ਼ ਜਾਰੀ ਕਰਦੇ ਹੋਏઠਕਿਹਾ ਹੈ ਕਿઠ ਮੈਨੂੰ ਆਪਣੀਂ ਸਿੱਖ ਕਮਿਊਨਿਟੀ ‘ਤੇ ਬਹੁਤ ਮਾਣ ਹੈ ਜਿਹਨਾਂ ਨੇ ਕੈਨੇਡਾ ਸਕਿਉਰਟੀਜ਼ ਅਤੇ ਇੰਟੈਲੀਜੈਂਸ ਏਜੰਸੀਆਂ ਦੁਆਰਾ ‘ਪਬਲਿਕ ਰਿਪੋਰਟ ਆਨ ਟੈਰੋਰਿਸਮઠ ਥਰੈੱਟ ਕੈਨੇਡਾ 2018’ ਵਿੱਚ ਸ਼ਬਦ ਸਿੱਖ ਦੀ ਵਰਤੋ ‘ਤੇ ਜੋ ਇਤਰਾਜ਼ ਉਠਾਏ ਸਨ, ਉਹਨਾਂ ਨੂੰ ਸਿੱਖ ਕਦਰਾਂ ਕੀਮਤਾਂ ਦੇઠਹਿਸਾਬ ਮੁਤਾਬਿਕ ਬਹੁਤਾ ਨਹੀਂ ਉਛਾਲਿਆ। ਇਸ ਵਿੱਚ ਸਿੱਖ ਕਮਿਉਨਿਟੀ ਨੇ ਧੀਰਜઠ ਦਿਖਾਉਂਦੇ ਹੋਏ ਆਪਣੀ ਕੈਨੇਡੀਅਨ ਕਮਿਉਨਿਟੀ ਦੇ ਮਾਣ ਦੇ ਮਿਆਰઠਨੂੰ ਬਹੁਤ ਉੱਚਾ ਚੁੱਿਕਆ ਹੈ। ਉਹਨਾਂ ਕਿਹਾ ਕਿ ਇਹ ਦੱਸਣਯੋਗ ਹੇ ਕਿ ਜਦੋਂ ਮਨਿਸਟਰ ਰਾਲਫ ਗੁਡੇਲ (ਮਨਿਸਟਰ ਫਾਰ ਇਨਟਰਨਲ ਸਕਿਉਰਟੀ ਐਂਡ ਸੇਫਟੀ)ઠਨੂੰ ਇਹ ਪਤਾ ਲੱਗਾ ਕਿ ਸਿੱਖ ਕਮਿਊਨਿਟੀ ਵਿੱਚ ਇਸ ਰਿਪੋਰਟ ਵਿੱਚ ‘ਸਿੱਖ’ ਸ਼ਬਦ ਦੀ ਵਰਤੋਂ ‘ਤੇ ਇਤਰਾਜ਼ ਹੈ ਤਾਂ ਉਹਨਾਂ ਨੇ ਇਕਦਮ ਸਿੱਖ ਕਮਿਊਨਿਟੀ ਨਾਲઠਸਬੰਧਿਤ ਮਨਿਸਟਰਾਂ ਅਤੇ ਮੈਂਬਰ ਪਾਰਲੀਮੈਂਟਾਂ ਦੀ ਕਾਕਸ ਦੀ ਅਗਾਮੀਂ ਮੀਟਿੰਗ ਬੁਲਾ ਲਈ ਸੀ ਤਾਂ ਜੋ ਇਸ ਦਾ ਸਹੀ ਹੱਲ ਕੱਿਢਆ ਜਾ ਸਕੇ।
ਇੱਥੇ ਇਹ ਵਰਨਣਯੋਗ ਹੈ ਕਿ ਇਸ ਮੀਟਿੰਗ ਦੌਰਾਨ ਮਨਿਸਟਰ ਰਾਲਫ ਗੁਡੇਮ ਨੇ ਇਹ ਸਪਸ਼ਟ ਕੀਤਾ ਸੀ ਕਿ ‘ਸਿੱਖ’ ਸ਼ਬਦ ਦੀ ਵਰਤੋਂ ਪਹਿਲਾਂ ਵੀ ਕਈ ਸਾਲਾਂ ਤੋਂઠਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਾਇਦ ਇਸੇ ਕਰਕੇ ਮੇਰੇ ਮਹਿਕਮੇਂ ਦੇ ਅਫਸਰਾਂ ਨੇ ਇਸ ਵਾਰ ਵੀ ਸਿੱਖ ਸ਼ਬਦ ਦੀ ਵਰਤੋਂ ਕਰ ਲਈ। ਪਰੰਤੂ ਉਹਨਾਂ ਨੇ ਇਹઠਵੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਧਰਮ ਨੂੰ ਟੈਰੋਰਿਜ਼ਮ ਨਾਲ ਜੋੜਿਆ ਜਾਵੇ। ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਮੈਂ ਇਕਦਮ ਆਪਣੇ ਅਫਸਰਾਂ ਨੂੰ ਨਿਰਦੇਸ਼ ਜਾਰੀ ਕਰੂੰਗਾ ਕਿ ਉਹ ਆਪਣੀਆਂ ਰਿਪੋਰਟਾਂ ਦੀઠ ਸਮੀਖਿਆ ਕਰਦੇ ਹੋਏ ਲੋੜੀਂਦੀ ਤਰਮੀਮ ਕਰਨ। ‘ਸਿੱਖ’ ਸ਼ਬਦ ਨੂੰ ਟੈਰਾਰਿਜ਼ਮ ਨਾਲ ਜੋੜਨ ਤੋਂ ਗੁਰੇਜ਼ ਕਰਨ। ਮਿਸਟਰ ਗੁਡੇਲ ਨੇ ਅਗਾਂਹਵਧੂ ਕਦਮ ਚੁੱਕਦੇ ਹੋਏ ਆਪਣੇ ਦਿੱਤੇ ਹੋਏ ਵਾਅਦਿਆਂ ਨੂੰ ਯਕੀਨੀ ਬਣਾਉਣ ਲਈ ਮੀਡੀਆ ਰੀਲੀਜ਼ ਵੀઠਜਾਰੀ ਕੀਤੀ ਸੀ। ਐਮ ਪੀ ਸੰਘਾ ਨੇ ਕਿਹਾ ਕਿ ਮਨਿਸਟਰ ਰਾਲਫ ਗੁਡੇਲ ਦੇ ਇਸ ਉਪਰਾਲੇ ਦੀ ਮੈਂ ਉਸੇ ਟਾਈਮ ਤੋਂ ਪੂਰੀ ਸ਼ਲਾਘਾ ਕਰਦਾਂ ਆ ਰਿਹਾਂ ਹਾਂ ਕਿਉਂਕਿ ਮਿਸਟਰ ਰਾਲਫ ਗੁਡੇਲ ਨੇ ਸੁਧਾਰ ਕਰਨ ਲਈ ਬਹੁਤ ਤਤਪਰਤਾ ਦਿਖਾਈ।
ਮੈਂ ਆਪਣੀਂ ਸਿੱਖ ਕਮਿਊਨਿਟੀ ਦੇ ਸਨਮੁੱਖ ਹੁੰਦੇ ਹੋਏ ਮੀਡੀਆ ਰੀਲੀਜ਼ ਰਾਹੀਂ ਆਪਣੇ ਭਾਈਚਾਰੇ ਨੂੰ ਸਿੱਖ ਕਦਰਾਂ-ਕੀਮਤਾਂ ਦਾ ਪ੍ਰਗਟਾਵਾ ਕਰਦੇ ਹੋਏ ਵਧੀਆઠਕੈਨੇਡੀਅਨ ਬਣਨ ਲਈ ਅਰਜੋਈ ਕੀਤੀ ਸੀ ਜਿਸਦਾ ਮੈਨੂੰ ਮਾਣ ਹੈ ਕਿ ਬੜਾ ਭਰਵਾਂ ਹੁੰਗਾਰਾ ਮਿਲਿਆ। ਕਮਿਊਨਿਟੀ ਨੇ ਮਨਿਸਟਰ ਰਾਲਫ ਗੁਡੇਲ ਵਲੋਂ ਦਿੱਤੇ ਵਾਅਦੇ ਦਾઠ ਪੂਰਾ ਮਾਣ ਕੀਤਾ। ਐਮ ਪੀ ਰਮੇਸ਼ ਸੰਘਾ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਕੈਨੇਡਾ ਦੀਆਂ ਸਕਿਊਰਟੀ ਏਜੰਸੀਆਂ ਦੁਆਰਾ ਆਪਣੇ ਕੰਮ ਦੀ ਨਿਪੁਨੰਤਾ ਸਬੰਧੀ, ਸਿੱਖઠ ਕਮਿਉਨਿਟੀ ਨਹੀਂ ਚਾਹੇਗੀ ਕਿ ਉਹਨਾਂ ਉੱਪਰ ਕਿਸੇ ਦਾ ਅਯੋਗ ਦਬਾਅ ਪਾਇਆ ਜਾਵੇ ਅਤੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਨਿਰਪੱਖ ਕੰਮ ਕਰਨ ਲਈ ਪੂਰਾ ਵਕਤ ਦਿੱਤਾ ਜਾਵੇ। ਇਸ ਤਰ੍ਹਾਂ ਮੈਨੂੰ ਆਪਣੀ ਕਮਿਊਨਿਟੀ ‘ਤੇ ਬਹੁਤ ਮਾਣ ਹੈ ਕਿ ਉਹ ਅਸਲੀਅਤ ਨੂੰ ਜਾਣਦੇ ਹੋਏ ਕਿਸੇ ਗਲਤ ਤਰੀਕੇ ਨਾਲ ਮੁੱਦੇ ਉਠਾਉਣઠ
ਵਾਲਿਆਂ ਦੇ ਪਿੱਛੇ ਨਹੀਂ ਲੱਗੇ। ਮਨਿਸਟਰ ਰਾਲਫ ਦੇ ਫੈਸਲੇ ਦੀ ਪੁਸ਼ਟੀઠ ਕਰਦਿਆਂ ਸਿੱਖ ਕਦਰਾਂ-ਕੀਮਤਾਂ ਦਾ ਮਾਣ ਰੱਖਦੇ ਹੋਏ ਕੋਈ ਇਹੋ ਜਿਹੇ ਕਦਮ ਨਹੀਂ ਉਠਾਏઠਜਿਸ ਨਾਲ ਕਮਿਊਨਿਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਐਮ ਪੀ ਸੰਘਾ ਨੇ ਅੱਗੇ ਕਿਹਾ ਕਿઠ ਸਾਡੀ ਸਿੱਖ ਕਮਿਉਨਿਟੀ ਨੇ ਸਿੱਖ ਕਦਰਾਂ ਕੀਮਤਾਂ ਦਾ ਪ੍ਰਗਟਾਵਾઠਕਰਦੇ ਹੋਏ ਇੱਕ ਵਧੀਆ ਕੈਨੇਡੀਅਨ ਹੋਣ ਦੀઠ ਉਦਾਹਰਨ ਕਾਇਮ ਕੀਤੀ। ਆਪਣੇ ਵੱਖਰੇ-ਵੱਖਰੇ ਵਿਚਾਰ ਪੇਸ਼ ਕੀਤੇ ਅਤੇ ਕੁੱਝ ਸੰਸਥਾਵਾਂ ਵਲੋਂ ਨਰਾਜ਼ਗੀ ਜਾਹਿਰઠਹੋਣ ਦੇ ਬਾਵਜੂਦ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ ਕੀਤੀ। ਉਹਨਾਂ ਨੇ ਇੱਕ ਵਧੀਆ ਸਿੱਖ ਹੋਣ ਦਾ ਪ੍ਰਗਟਾਵਾઠ ਕਰਦਿਆਂ ਕੈਨੇਡਾ ਦੀਆਂ ਖੁਫੀਆ ਅਤੇઠਸਕਿਉਰਟੀ ਏਜੰਸੀਆਂ ਦੁਆਰਾ ਇੱਕ ਬਹੁਤ ਵਧੀਆ ਡਿਉਟੀਆਂ ਅਤੇ ਜ਼ਿੰਮੇਵਾਰੀਆਂ, ਨਿਪੁੰਨਤਾ ਨਾਲ ਨਿਭਾਉਣ ਸਬੰਧੀ ਉਹਨਾਂ ਦੇ ਕੰਮ ਉੱਤੇ ਯਕੀਨ ਕਰਨ ਦੇઠਨਾਲ-ਨਾਲ ਏਜੰਸੀਆਂ ‘ਤੇ ਮਾਣ ਕੀਤਾ। ਸਿੱਖ ਕਮਿਉਨਿਟੀ ਨੇ ਏਜੰਸੀਆਂ ਨੂੰ ਨਿਰਪੱਖ ਤੌਰ ‘ਤੇ ਕੰਮ ਕਰਨ ਲਈ ਛੱਡ ਕੇ ਕੋਈ ਦਬਾਅ ਨਹੀਂ ਪਾਇਆ। ਉਹਨਾਂ ਨੂੰઠਸਹੀ ਵਕਤ ਦਿੰਦੇ ਹੋਏ ਜਰੂਰਤ ਅਨੂਸਾਰ ਠੀਕ ਵਾਜਿਬ ਮੌਕਾ ਦਿੱਤਾ ਅਤੇ ਤਾਂ ਜੋ ਏਜੰਸੀਆਂ ਵਧੀਆ, ਨਿਰਪੱਖ ਅਤੇ ਸਪਸ਼ਟ ਫੈਸਲਾ ਕਰ ਸਕਣ। ਇਸ ਸਭ ਦੇ ਲਈ ਸਰਬੱਤ ਸਿੱਖ ਕਮਿਊਨਿਟੀ ਵਧਾਈ ਦੀ ਪਾਤਰ ਹੈ ਅਤੇ ਮੈਂ ਇਹ ਗੁਜਾਰਿਸ਼ ਕਰਦਾਂ ਹਾਂ ਕਿ ਅੱਗੇ ਤੋਂ ਵੀ ਸਿੱਖ ਕਦਰਾਂ-ਕੀਮਤਾਂ ਦੇ ਨਾਲ ਕੈਨੇਡੀਅਨઠਕਦਰਾਂ-ਕੀਮਤਾਂ ਦਾ ਸੁਮੇਲ ਕਰਦੇ ਰਹੋ ਤਾਂ ਜੋ ਸਿੱਖ ਕਮਿਉਨਿਟੀ ਹਮੇਸ਼ਾਂ ਚੜ੍ਹਦੀਆਂઠ ਕਲਾਂ ਵਿੱਚ ਰਹੇ।
: : :

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …