ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਦਿਵਸ ਐਤਵਾਰ 10 ਜੁਲਾਈ ਨੂੰ ਸ਼ਾਮੀਂ 4.00 ਵਜੇ ਤੋਂ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਚਾਹ, ਮਿਠਾਈ, ਪਕੌੜਿਆਂ ਦਾ ਖੁੱਲ੍ਹਾ ਲੰਗਰ ਹੋਵੇਗਾ। ਸਾਰੇ ਮੈਂਬਰਾਂ ਅਤੇ ਸਾਥੀ ਕਲੱਬਾਂ ਦੇ ਅਹੁਦੇਦਾਰਾਂ ਨੂੰ ਸਮਾਗਮ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਾਰੇ ਵੀਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲੈਣ ਲਈ ਸੋਹਣ ਸਿੰਘ ਤੂਰ ਪ੍ਰਧਾਨ ਨੂੰ 905-216-1406 ਅਤੇ ਮਹਿੰਦਰ ਪਾਲ ਵਰਮਾ ਜਨਰਲ ਸੈਕਟਰੀ ਨੂੰ 905-874-4633 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …