0.9 C
Toronto
Tuesday, January 6, 2026
spot_img
Homeਕੈਨੇਡਾਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ ਫੈਮਲੀ ਫਨ 2022 ਅਤੇ ਵਿਦਾਇਗੀ ਪਾਰਟੀ

ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ ਫੈਮਲੀ ਫਨ 2022 ਅਤੇ ਵਿਦਾਇਗੀ ਪਾਰਟੀ

ਬਰੈਂਪਟਨ/ਬਾਸੀ ਹਰਚੰਦ : ਗੁਰਮੇਲ ਸਿੰਘ ਸੱਗੂ ਨੇ ਦੱਸਿਆ ਕਿ ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ ਦੋ ਅਕਤੂਬਰ ਦਿਨ ਐਤਵਾਰ ਨੂੰ ਫੈਮਲੀ ਫਨ ਅਤੇ 2022 ਸਾਲ ਦੀ ਵਿਦਾਇਗੀ ਪਾਰਟੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਰੰਗਾ ਰੰਗ ਪ੍ਰੋਗਰਾਮ ਗੋਰ ਮੀਡੋ ਕਮਿਉਨਿਟੀ ਸੈਂਟਰ ਵਿਖੇ ਠੀਕ 12-00 ਵਜੇ ਸ਼ੁਰੂ ਹੋ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਦੋ ਸੌ ਦੇ ਕਰੀਬ ਕਲੱਬ ਮੈਂਬਰਾਂ ਲਈ ਪ੍ਰਬੰਧ ਕੀਤਾ ਗਿਆ ਹੈ। ਮੈਂਬਰਾਂ ਦੇ ਮਨੋਰੰਜਨ ਲਈ ਡੀ ਜੇ, ਗੀਤ ਸੰਗੀਤ, ਸਿੰਗਰ, ਜਾਗੋ ਅਤੇ ਗਿੱਧੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਹੋਵੇਗਾ। ਇਥੇ ਪਹੁੰਚਣ ਲਈ ਬੱਸ ਨੰਬਰ 50, 50ਏ ਅਤੇ 35 ਨੰਬਰ ਦੀ ਸਰਵਿਸ ਹੈ।
ਕੋਈ ਵੀ ਪੰਦਰਾਂ ਡਾਲਰ ਦੇ ਕੇ ਕਲੱਬ ਦੇ ਨਵੇਂ ਮੈਂਬਰ ਬਣ ਸਕਦੇ ਹਨ। ਨੋਟ:ਕਲੱਬ ਦੇ ਮੈਂਬਰਾਂ ਤੋਂ ਬਿਨਾਂ ਬਾਹਰ ਦੇ ਬੰਦਿਆਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਵਰਜਿਤ ਹੈ। ਹੋਰ ਜਾਣਕਾਰੀ ਲਈ ਫੋਨ ਨੰਬਰ : ਗੁਰਮੇਲ ਸਿੰਘ ਸੱਗੂ ਪ੍ਰਧਾਨ 416-648-6706, ਕਸ਼ਮੀਰਾ ਸਿੰਘ ਦਿਉਲ 416-278-1422.

RELATED ARTICLES
POPULAR POSTS