ਟੋਰਾਂਟੋ : ਬੀਬੀ ਪਰਮਜੀਤ ਕੌਰ ਖਾਲੜਾ, ਪੰਜਾਬ ਦੀ ਅਜ਼ਮੱਤ ਬਚਾਉਣ ਖ਼ਾਤਰ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਸਮੂਹ ਪੰਜਾਬੀਆਂ ਦੇ ਹੱਕਾਂ ਪ੍ਰਤੀ ਆਵਾਜ਼ ਨੂੰ ਲਾਮਬੰਦ ਇਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਕੀਤਾ ਹੈ। ਇਸ ਸੰਬੰਧੀ ਸਮੂਹ ਪੰਜਾਬੀ ਭਾਈਚਾਰਾ ਉਨ੍ਹਾਂ ਦੀ ਜਿੱਤ ਅਤੇ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਨ ਜਾ ਰਿਹਾ ਹੈ। ਆਓ ਸਾਰੇ ਰਲ ਮਿਲ ਕੇ ਉਨ੍ਹਾਂ ਨਾਲ ਸਹਿਯੋਗ ਕਰੀਏ। ਇਹ ਅਰਦਾਸ ਮਿਤੀ 4 ਮਈ 2019 ਨੂੰ ਓਨਟਾਰੀਓ ਖਾਲਸਾ ਦਰਬਾਰ, ਹਾਲ ਨੰਬਰ 2 ਵਿਖੇ ਦੁਪਹਿਰੇ 2 ਤੋਂ 4 ਵਜੇ ਦੇ ਵਿੱਚ ਹੋਵੇਗੀ । ਆਓ ਸਾਰੇ ਰਲ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਾਮਲ ਹੋਈਏ। ਇਹ ਸੱਦਾ ਸਮੂਹ ਪੰਜਾਬੀਆਂ ਨੂੰ ਹੈ ਜੀ।
ਬੀਬੀ ਖਾਲੜਾ ਦੀ ਜਿੱਤ ਲਈ ਉਨਟਾਰੀਓ ਖਾਲਸਾ ਦਰਬਾਰ ‘ਚ ਸੁਖਮਨੀ ਸਾਹਿਬ ਦੇ ਪਾਠ 4 ਮਈ ਨੂੰ
RELATED ARTICLES

