ਬਰੈਂਪਟਨ : 2 ਜੂਨ 2018 ਨੂੰ ਨੈਸ਼ਨਲ ਬੈਂਕੁਇਟ ਹਾਲ ਵਿੱਚ ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਮੈਂਬਰਾਂ ਵੱਲੋਂ ਪੂਰਾ ਸਹਿਯੋਗ ਮਿਲਿਆ।ਮੀਟਿੰਗ ਦੀ ਰਹਿਨੁਮਾਈ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ।ਸਭਾ ਦੇ ਪਰਧਾਨ ਕਰਨਲ ਗੁਰਮੇਲ ਸਿੰਘ ਸੋਹੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸੈਕਟਰੀ ਸਾਹਿਬ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੂੰ ਮੀਟਿੰਗ ਦੀ ਕਾਰਵਾਈ ਅਰੰਭ ਕਰਨ ਲਈ ਆਖਿਆ।
ਕੈਪਟਨ ਧਾਲੀਵਾਲ ਨੇ ਸਭ ਦਾ ਸੁਆਗਤ ਕੀਤਾ ਅਤੇ ਬੇਨਤੀ ਕੀਤੀ ਕਿ ਸਾਰੇ ਮੈਂਬਰ ਇੱਕ ਮਿੰਟ ਲਈ ਖੜ੍ਹੇ ਹੋਕੇ ਬਾਰਡਰ ਤੇ ਸ਼ਹੀਦ ਹੋਣ ਵਾਲੇ ਬਹਾਦਰ ਜਵਾਨਾਂ ਨੂੰ ਯਾਦ ਕਰਕੇ ਅਰਦਾਸ ਕਰਨ।ਕਰਨਲ ਗੁਰਮੇਲ ਸਿੰਘ ਸੋਹੀ ਦੀ ਬਾਈਪਾਸ ਸਰਜਰੀ ਹੋਈ ਸੀ ਅਤੇ ਕਰਨਲ ਨੌਨਿਹਾਲ ਸਿੰਘ ਮਰਵਾਹਾ ਹਸਪਤਾਲ ਵਿੱਚ ਸਨ।ਇਨ੍ਹਾਂ ਆਫੀਸਰਾਂ ਦੀ ਚੰਗੀ ਸਿਹਤ ਲਈ ਭੀ ਅਰਦਾਸ ਕੀਤੀ ਗਈ। ਕੈਪਟਨ ਧਾਲੀਵਾਲ ਨੇ ਪਿਛਲੀ ਮੀਟਿੰਗ ਦਾ ਵੇਰਵਾ ਪੜ੍ਹਿਆ ਜਿਸ ਵਿੱਚ ਨਵੀਂ ਕਮੇਟੀ ਦੀ ਚੋਣ ਹੋਈ ਸੀ ਅਤੇ ਹਿਸਾਬ ਕਿਤਾਬ ਬਾਰੇ ਜਾਣਕਾਰੀ ਦਿੱਤੀ। ਪਰਧਾਨ ਸਾਹਿਬ ਨੇ ਕੁੱਝ ਪੁਰਾਣੇ ਮੁੱਦਿਆਂ ‘ਤੇ ਸਿੱਕੇਬੰਦ ਫੈਸਿਲਾ ਸੁਣਾਇਆ।ਸਰਦਾਰ ਬੇਅੰਤ ਸਿੰਘ ਚਾਨਾ ਨੇ ਭੀ ਅਪਣੇ ਵਿਚਾਰ ਪਰਗਟ ਕੀਤੇ ਅਤੇ ਪਰਸਿੱਧ ਪੱਤਰਕਾਰ ਸੱਤਪਾਲ ਜੌਹਲ ਨੇ ਵਰਤਮਾਨ ਹਾਲਾਤ ‘ਤੇ ਚਾਨਣਾ ਪਾਇਆ ਅਤੇ ਆਧਾਰ ਕਾਰਡ ਬਾਰੇ ਜਾਣਕਾਰੀ ਦਿੱਤੀ।
ਪਿਛਲੇ ਦਿਨੀਂ ਸੂਬੇਦਾਰ ਪ੍ਰੀਤਮ ਸਿੰਘ ਮਾਨ ਨੇ ਅਪਣੀ ਸ਼ਾਦੀ ਦੀ ਪੰਜਾਹਵੀਂ ਵਰ੍ਹੇਗੰਢ (ਗੋਲਡਨ ਜੁਬਲੀ) ਮਨਾਈ। ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਉਹਨਾਂ ਨੂੰ ਵਧਾਈ ਦਿੱਤੀ। ਸੂਬੇਦਾਰ ਮੇਜਰ ਮੋਹਨ ਸਿੰਘ ਪੱਨੂੰ ਦੀ ਪੋਤਰੀ ਦੀ ਸ਼ਾਦੀ ਤੇ ਕੁਝ ਮੈਂਬਰ ਗਏ। ਉਹਨਾਂ ਨੇ ਲੜਕੀ ਨੂੰ ਆਸ਼ੀਰਵਾਦ ਅਤੇ ਤੋਹਫਾ ਦਿੱਤਾ। ਫੌਜੀ ਪਿਕਨਿਕ 5 ਅਗਸਤ 2018 ਐਤਵਾਰ ਨੂੰ ਕਰਨ ਦਾ ਫੈਸਲਾ ਕੀਤਾ ਗਿਆ। ਇਹ ਪਿਕਨਿਕ ਪਿਛਲੇ ਸਾਲ ਵਾਂਗ 6355 Healy Road CALEDON ਵਿਖੇ 10 ਵਜੇ ਅਰੰਭ ਹੋਵੇਗੀ। ਜਿਨ੍ਹਾਂ ਪਾਸ ਗੱਡੀ ਦਾ ਇੰਤਜਾਮ ਨਹੀਂ ਉਹ 9 ਵਜੇ ਮਾਲਟਨ ਗੁਰੂਘਰ ਦੀ ਪਾਰਕਿੰਗ ਲਾਟ ਵਿੱਚ ਪਹੁੰਚ ਜਾਣ। ਪਿਕਨਿਕ ‘ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਲੇਡੀਜ਼ ਅਤੇ ਬੱਚਿਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …