Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ 29 ਜੁਲਾਈ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ

ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ 29 ਜੁਲਾਈ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਸਾਲਾਨਾ ਸਮਾਗਮ 29 ਜੁਲਾਈ ਦਿਨ ਐਤਵਾਰ ਸਵੇਰੇ 10:30 ਤੋਂ 4:00 ਵਜੇ ਤੱਕ ਡਿਕਸੀ ਅਤੇ ਸੈਂਡਲਵੁੱਡ ਇੰਟਰਸੈਕਸ਼ਨ ‘ਤੇ ਸਥਿਤ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਸਭ ਪੱਖਾਂ ਤੋਂ ਤਿਆਰੀ ਲਈ ਸਿਲਸਲੇਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪ੍ਰੋਗਰਾਮ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ ਵੱਖ ਵੱਖ ਕੰਮਾਂ ਲਈ ਵਾਲੰਟੀਅਰਜ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ।
ਵਲੰਟੀਅਰਜ਼ ਦੀਆਂ ਕਮੇਟੀਆਂ ਵਿੱਚ ਫੂਡ ਕਮੇਟੀ ਬਲਵਿੰਦਰ ਬਰਾੜ, ਵਿਸਾਖਾ ਸਿੰਘ, ਸ਼ਿਵਦੇਵ ਰਾਏ, ਅਮਰਜੀਤ ਸਿੰਘ, ਜੋਗਿੰਦਰ ਸਿੰਘ ਪੱਡਾ, ਇੰਦਰਜੀਤ ਗਰੇਵਾਲ ਅਤੇ ਬਚਿੱਤਰ ਬੁੱਟਰ, ਰਿਸੈਪਸ਼ਨ ਕਮੇਟੀ ਪਰੀਤਮ ਸਰਾਂ, ਕਰਤਾਰ ਚਾਹਲ, ਕਰਨਲ ਗੁਰਨਾਮ ਸਿੰਘ, ਪ੍ਰੋ: ਲਾਲ ਸਿੰਘ, ਪਿੰ: ਜਗਜੀਤ ਗਰੇਵਾਲ। ਅਤੇ ਗੁਰਮੇਲ ਸੱਗੂ, ਡਸਿਪਲਨ ਕਮੇਟੀ ਸੁਖਦੇਵ ਗਿੱਲ, ਬਖਸ਼ੀਸ਼ ਗਿੱਲ, ਕਾ: ਸੁਖਦੇਵ ਧਾਲੀਵਾਲ, ਮਹਿੰਦਰਪਾਲ ਵਰਮਾ, ਅਤੇ ਇਕਬਾਲ ਵਿਰਕ, ਬੈਨਰ ਫਿਕਸਿੰਗ ਅਤੇ ਹਾਲ ਡੈਕੋਰੇਸ਼ਨ ਕਰਤਾਰ ਚਾਹਲ, ਗੁਰਨਾਮ ਗਿੱਲ, ਮਿਸਟਰ ਸਹੋਤਾ ਅਤੇ ਲਾਲ ਸਿੰਘ ਅਤੇ ਸਟੇਜ ਕਮੇਟੀ ਵਿੱਚ ਪਰਮਜੀਤ ਬੜਿੰਗ, ਜੰਗੀਰ ਸਿੰਘ ਸੈਂਭੀ ਅਤੇ ਪ੍ਰੋ: ਨਿਰਮਲ ਧਾਰਨੀ, ਫੋਟੋਗਰਾਫੀ ਲਈ ਦਵਿੰਦਰ ਤੂਰ ਅਤੇ ਦੇਵ ਸੂਦ ਅਤੇ ਸਾਊਂਡ ਅਤੇ ਚੇਅਰਜ਼ ਲਈ ਪਰੀਤਮ ਸਰਾਂ ਅਤੇ ਸਾਥੀ ਸ਼ਾਮਲ ਹਨ। ਇਹਨਾਂ ਕਮੇਟੀਆਂ ਨੇ ਆਪਣੀ ਜਿੰਮੇਵਾਰੀ ਨੂੰ ਉੱਤਮ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਸੀ ਤਾਲਮੇਲ ਨਾਲ ਸਲਾਹ ਮਸ਼ਵਰਾ ਅਤੇ ਲੋੜੀਂਦੇ ਪਰਬੰਧ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਐਸੋਸੀਏਸ਼ਨ ਵਲੋਂ ਇਹ ਭਰਪੂਰ ਯਤਨ ਕੀਤੇ ਜਾ ਰਹੇ ਹਨ ਕਿ ਪਰੋਗਰਾਮ ਵਿੱਚ ਪੂਰਾ ਡਸਿਪਲਨ ਰੱੀਖਿਆ ਜਾਵੇ ਅਤੇ ਕਿਸੇ ਵੀ ਮਹਿਮਾਨ ਨੂੰ ਅਸੁਵਿਧਾਂ ਨਾ ਹੋਵੇ। ਪਬੰਧਕਾਂ ਵਲੋਂ ਬਰੈਂਪਟਨ ਅਤੇ ਆਸ-ਪਾਸ ਦੇ ਏਰੀਏ ਦੇ ਲੋਕਾਂ ਖਾਸ ਕਰ ਕੇ ਸੀਨੀਅਰਾਂ ਨੂੰ ਇਸ ਪਰੋਗਰਾਮ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963 0331, ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ 647-262-4026 ਜਾਂ ਕਰਤਾਰ ਸਿੰਘ ਚਾਹਲ 647-854-8746 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ ਹੀ ਔਨ-ਲਾਈਨ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ

ਬਰੈਂਪਟਨ/ਡਾ. ਝੰਡ : ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ …