5 C
Toronto
Tuesday, November 25, 2025
spot_img
Homeਕੈਨੇਡਾਮੁਰਾਰੀਲਾਲ ਥਪਲਿਆਲ ਵਲੋਂ ਚੋਣ ਮੁਹਿੰਮ ਸ਼ੁਰੂ

ਮੁਰਾਰੀਲਾਲ ਥਪਲਿਆਲ ਵਲੋਂ ਚੋਣ ਮੁਹਿੰਮ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਆਗਾਮੀ ਚੋਣਾਂ ਵਿੱਚ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਬਰੈਂਪਟਨ ਪੱਛਮੀ ਤੋਂ ਐਮਪੀ ਉਮੀਦਵਾਰ ਮੁਰਾਰੀਲਾਲ ਥਪਲਿਆਲ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਹੋਰਨਾਂ ਰਾਜਨੀਤਕ ਹਸਤੀਆਂ ਸਮੇਤ ਸਾਬਕਾ ਮੰਤਰੀ ਪੀਟਰ ਕੈਂਟ, ਮੰਤਰੀ ਪ੍ਰਸਾਦ ਪਾਂਡਾ, ਪ੍ਰਭਮੀਤ ਸਰਕਾਰੀਆ ਅਤੇ ਐਮਪੀਪੀ ਅਮਰਜੋਤ ਸੰਧੂ ਸ਼ਾਮਲ ਹੋਏ। ਇਸ ਮੌਕੇ ‘ਤੇ ਉਮੀਦਵਾਰ ਥਪਲਿਆਲ ਨੇ ਬਰੈਂਪਟਨ ਪੱਛਮੀ ਨੂੰ ਹਰ ਪੱਖੋਂ ਮੋਹਰੀ ਖੇਤਰ ਬਣਾਉਣ ਦੀ ਆਪਣੀ ਵਜਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਸੰਸਦ ਵਿੱਚ ਬਰੈਂਪਟਨ ਪੱਛਮੀ ਦੀ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਨੇ ਬਿਨਾਂ ਸ਼ਰਤ ਸਮਰਥਨ ਦੇਣ ਲਈ ਸਭਨਾਂ ਦਾ ਧੰਨਵਾਦ ਕੀਤਾ। ਅਲਬਰਟਾ ਵਿਚ ਮੰਤਰੀ ਪ੍ਰਸਾਤ ਪਾਂਡਾ ਨੇ ਥਪਲਿਆਲ ਦੇ ਸਮਰਥਨ ਵਿੱਚ ਬੋਲਦਿਆਂ ਇਸ ਮੌਕੇ ‘ਤੇ ਜੈਸਨ ਕੈਨੀ ਵੱਲੋਂ ਦਿੱਤਾ ਗਿਆ ਸੰਦੇਸ਼ ਵੀ ਪੜ ਕੇ ਸੁਣਾਇਆ। ਸਾਬਕਾ ਮੰਤਰੀ ਪੀਟਰ ਕੈਂਟ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਸਮਰਥਕਾਂ ਨੂੰ ਥਪਲਿਆਲ ਦੀ ਜਿੱਤ ਯਕੀਨੀ ਬਣਾਉਣ ਲਈ ਕਿਹਾ। ਮੁਰਾਰੀਲਾਲ ਥਪਲਿਆਲ ਦੇ ਚੋਣ ਦਫਤਰ ਦੀ ਓਪਨਿੰਗ ਮੌਕੇ ਅਰਪਨ ਖੰਨਾ, ਰਮਨਦੀਪ ਬਰਾੜ, ਰਾਮੋਨਾ ਸਿੰਘ, ਪਰਮਜੀਤ ਗੋਸਲ ਸਮੇਤ ਹੋਰ ਵੀ ਕੰਸਰਵੇਟਿਵ ਪਾਰਟੀ ਦੇ ਲੀਡਰ ਅਤੇ ਉਮੀਦਵਾਰ ਵੀ ਹਾਜ਼ਰ ਸਨ।

RELATED ARTICLES
POPULAR POSTS