Breaking News
Home / ਕੈਨੇਡਾ / ਯੋਗ ਕੈਨੇਡੀਅਨਾਂ ਨੂੰ ਫੈੱਡਰਲ ਸਰਕਾਰ ਵੱਲੋਂ 5 ਜੁਲਾਈ ਨੂੰ ਗਰੌਸਰੀ ਰੀਬੇਟ ਦਿੱਤਾ ਗਿਆ : ਐੱਮ.ਪੀ. ਸੋਨੀਆ ਸਿੱਧੂ

ਯੋਗ ਕੈਨੇਡੀਅਨਾਂ ਨੂੰ ਫੈੱਡਰਲ ਸਰਕਾਰ ਵੱਲੋਂ 5 ਜੁਲਾਈ ਨੂੰ ਗਰੌਸਰੀ ਰੀਬੇਟ ਦਿੱਤਾ ਗਿਆ : ਐੱਮ.ਪੀ. ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ 5 ਜੁਲਾਈ ਨੂੰ ਯੋਗ ਕੈਨੇਡਾ-ਵਾਸੀਆਂ ਨੂੰ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਬੱਜਟ-2023 ਵਿੱਚ ਰੱਖੀ ਗਈ ਰਾਹਤ ਦੇ ਇੱਕ ਹਿੱਸੇ ਵਜੋਂ 5 ਜੁਲਾਈ ਨੂੰ ਗਰੌਸਰੀ ਰੀਬੇਟ ਦਿੱਤੈ ਜਾਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਗਰੌਸਰੀ ਰੀਬੇਟ ਯੋਗ ਕੈਨੇਡੀਅਨਾਂ ਨੂੰ ਤਿਮਾਹੀ ਜੀਐੱਸਟੀ/ਐੱਚਐੱਸਟੀ ਕਰੈਡਿਟ ਪੇਅਮੈਂਟ ਦੇ ਨਾਲ ਵਿੱਤੀ ਸਹਾਇਤਾ ਵਜੋਂ ਦਿੱਤੀ ਗਈ ਹੈ। ਇਹ ਰਾਹਤ ਕੈਨੇਡਾ-ਵਾਸੀਆਂ ਦੇ ਜੀਵਨ ਨੂੰ ਹੋਰ ਕਿਫ਼ਾਇਤੀ ਅਤੇ ਸਹੀ ਢੰਗ ਨਾਲ ਰਹਿਣ ਯੋਗ ਬਨਾਉਣ ਲਈ ਸਹਾਈ ਸਾਬਤ ਹੋਵੇਗੀ।
ਇਸਦੇ ਨਾਲ ਹੀ ਚੱਲ ਰਿਹਾ ਕੈਨੇਡਾ ਚਾਈਲਡ ਬੈਨੀਫਿਟ ਤੇ ਫ਼ੈੱਡਰਲ ਚਾਈਲਡ ਕੇਅਰ ਪ੍ਰੋਗਰਾਮ ਵੀ ਲੋਕਾਂ ਲਈ ਕਾਫ਼ੀ ਲਾਹੇਵੰਦ ਹੈ ਜਿਸ ਨਾਲ ਫ਼ੀਸ ਅੱਧੀ ਹੋ ਜਾਣ ਨਾਲ ਦੇਸ਼ ਭਰ ਵਿਚ ਹੋਰ ਚਾਈਲਡ ਕੇਅਰ ਸਪੇਸਾਂ ਬਣੀਆਂ ਹਨ।
ਗਰੌਸਰੀ ਰੀਬੇਟ ਬਾਰੇ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਜਨਵਰੀ 2023 ਵਿੱਚ ਦਿੱਤੀ ਗਈ ਜੀਐੱਸਟੀ/ਐੱਚਐੱਸਟੀ ਕਰੈਡਿਟ ਨਾਲੋਂ ਦੁੱਗਣੀ ਹੈ।
ਇਹ ਰੀਬੇਟ ਲੈਣ ਲਈ ਯੋਗ ਹੋਣ ਲਈ ਸਬੰਧਿਤ ਵਿਅੱਕਤੀਆਂ ਨੇ ਜਨਵਰੀ 2023 ਦੀ ਜੀਐੱਸਟੀ/ਐੱਚਐੱਸਟੀ ਦਾ ਕਰੈਡਿਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਾਲ 2021 ਦੀ ਰਿਟਰਨ ਵੀ ਭਰੀ ਹੋਣੀ ਚਾਹੀਦੀ ਹੈ, ਭਾਵੇਂ ਉਸ ਸਾਲ ਉਨ੍ਹਾਂ ਨੂੰ ਕੋਈ ਆਮਦਨ ਨਾ ਵੀ ਹੋਈ ਹੋਵੇ।
ਇਸਦੇ ਨਾਲ ਇਹ ਤੱਥ ਵੀ ਧਿਆਨ ਯੋਗ ਹੈ ਕਿ ਤੁਸੀਂ ਜੀਐੱਸਟੀ/ਐੱਚਐੱਸਟੀ ਕਰੈਡਿਟ ਲੈਣ ਦੇ ਯੋਗ ਨਹੀਂ ਹੋ ਪਰ ਇਹ ਗਰੌਸਰੀ ਰੀਬੇਟ ਲੈਣ ਦੇ ਯੋਗ ਹੋ ਸਕਦੇ ਹੋ ਅਤੇ ਇਸ ਦਾ ਉਲਟ ਵੀ ਕਿ ਤੁਸੀਂ ਜੀਐੱਸਟੀ/ਐੱਚਐੱਸਟੀ ਕਰੈਡਿਟ ਲੈਣ ਦੇ ਤਾਂ ਯੋਗ ਹੋ ਪਰ ਤੁਸੀਂ ਇਹ ਗਰੌਸਰੀ ਰੀਬੇਟ ਨਹੀਂ ਪ੍ਰਾਪਤ ਕਰ ਸਕਦੇ। ਇਹ ਹਰੇਕ ਕੇਸ ਦੇ ਨਿੱਜੀ ਹਾਲਾਤ ਉੱਪਰ ਨਿਰਭਰ ਕਰਦਾ ਹੈ।
ਗਰੌਸਰੀ ਰੀਬੇਟ ਸਾਲ 2021 ਦੀ ਟੈਕਸ ਰਿਟਰਨ ਦੇ ਹਿਸਾਬ ਨਾਲ ਗਿਣੀ ਗਈ ਹੈ, ਜਦਕਿ ਜੁਲਾਈ 2023 ਦਾ ਅਗਲਾ ਜੀਐੱਸਟੀ/ਐੱਚਐੱਸਟੀ ਕਰੈਡਿਟ ਸਾਲ 2022 ਦੀ ਟੈਕਸ ਰਿਟਰਨ ਮੁਤਾਬਿਕ ਦਿੱਤਾ ਜਾਏਗਾ। ਇਸ ਦੇ ਬਾਰੇ ਵਧੇਰੇ ਜਾਣਕਾਰੀ ਕੈਨੇਡਾ ਸਰਕਾਰ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …