ਬਰੈਂਪਟਨ/ ਬਿਊਰੋ ਨਿਊਜ਼
ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਬੀਤੇ ਦਿਨੀਂ ਕੋਲਕਾਤਾ, ਭਾਰਤ ਵਿਚ 8 ਵਰਲਡ ਕਾਂਗਰਸ ਆਫ ਡਾਇਬਟੀਜ਼, ਡਾਇਬਟੀਜ਼ ਇੰਡੀਆ 2018 ‘ਚ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ। ਕਾਨਫਰੰਸ ਵਿਚ ਭਾਰਤ ਸਮੇਤ ਦੁਨੀਆ ਭਰ ਤੋਂ 4000 ਤੋਂ ਵਧੇਰੇ ਡੈਲੀਗੇਟਸ ਨੇ ਹਿੱਸਾ ਲਿਆ ਅਤੇ ਚਾਰ ਦਿਨਾਂ ਤੱਕ ਡੈਲੀਗੇਟਸ ਨੇ ਆਪਣੀ ਖੋਜ ਤੋਂ ਪ੍ਰਾਪਤ ਨਤੀਜਿਆਂ, ਨਵੀਂ ਐਡਵਾਂਸਮੈਂਟਸ ਅਤੇ ਇਸ ਦੇ ਇਲਾਜ ਅਤੇ ਇਸ ਦੇ ਬਚਾਅ ਦੇ ਸਬੰਧ ਵਿਚ ਨਵੀਂਆਂ ਰਣਨੀਤੀਆਂ ਬਾਰੇ ਦੱਸਿਆ।ਡੈਲੀਗੇਟਸ ਨੂੰ ਸੰਬੋਧਿਤ ਹੁੰਦਿਆਂ ਐਮ.ਪੀ. ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡੀਅਨ ਰਿਸਰਚਰਸ ਅਤੇ ਵਿਗਿਆਨੀਆਂ ਨੇ ਡਾਇਬਟੀਜ਼ ਦੇ ਇਲਾਜ ‘ਚ ਵੱਡੀਆਂ ਸਫਲਤਾਵਾਂ ਪ੍ਰਾਪਤ ਕੀਤੀਆਂ ਹਨ। ਭਵਿੱਖ ਵਿਚ ਵੀ ਕੈਨੇਡਾ ਇਸ ਦਿਸ਼ਾ ‘ਚ ਆਪਣਾ ਯੋਗਦਾਨ ਜਾਰੀ ਰੱਖੇਗਾ। ਕਾਨਫਰੰਸ ਦੌਰਾਨ ਐਮ.ਪੀ. ਸਿੱਧੂ ਨੇ ਵੁਮੈਨ ਐਂਡ ਡਾਇਬਟੀਜ਼ ਸਿਪੋਜਿਅਮ ਦੀ ਕੋ-ਚੇਅਰਪਰਸਨ ਵਜੋਂ ਭੂਮਿਕਾ ਅਦਾ ਕੀਤੀ। ਇਸ ਦੌਰਾਨ ਪ੍ਰੀਨਟਾਲ ਨਿਊਟ੍ਰੀਸ਼ਨਲ ਮਾਨਿਟਰਿੰਗ ਦੇ ਫਾਇਦਿਆਂ ਬਾਰੇ ਵੱਖ-ਵੱਖ ਮੈਂਬਰਾਂ ਦੇ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …