Breaking News
Home / ਕੈਨੇਡਾ / ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ ਵੱਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਐਤਵਾਰ ਨੂੰ

ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ ਵੱਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਐਤਵਾਰ ਨੂੰ

ਬਰੈਂਪਟਨ/ਡਾ ਝੰਡ : ‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੱਚਿਆਂ ਦੇ ਭਾਸ਼ਣ ਮੁਕਾਬਲੇ 8 ਅਪ੍ਰੈਲ ਦਿਨ ਐਤਵਾਰ ਨੂੰ ਲਿੰਕਨ ਐੱਮ ਅਲੈਂਗਜ਼ੈਂਡਰ ਸਕੂਲ ਵਿਚ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਲਈ ਵਿਸ਼ੇ ਹੇਠ ਲਿਖੇ ਅਨੁਸਾਰ ਹੋਣਗੇ, ਜੇ.ਕੇ. ਤੋਂ ਗਰੇਡ-6 ਤੱਕ ਦੋ ਵਿਸ਼ੇ ਹਨ, 1. ਸਾਹਿਬਜ਼ਾਦਿਆਂ ਦੀ ਸ਼ਹੀਦੀ 2. ਪੰਜਾਬੀ ਪਹਿਰਾਵਾ। ਇਨ੍ਹਾਂ ਵਿਸ਼ਿਆਂ ‘ਤੇ ਕੇਵਲ ਭਾਸ਼ਣ ਰਾਹੀਂ ਹੀ ਗੱਲ ਕੀਤੀ ਜਾ ਸਕੇਗੀ ਅਤੇ ਕਵਿਤਾ ਜਾਂ ਗੀਤ ਰਾਹੀਂ ਕਈ ਵੀ ਪੇਸ਼ਕਾਰੀ ਮੁਕਾਬਲੇ ਨਹੀਂ ਵਿਚਾਰੀ ਜਾਏਗੀ। ਏਸੇ ਤਰ੍ਹਾਂ ਗਰੇਡ-7 ਤੋਂ ਉੱਪਰ ਤਿੰਨ ਵਿਸ਼ੇ ਰੱਖੇ ਗਏ ਹਨ: 1. ਅੰਤਰ-ਰਾਸ਼ਟਰੀ ਵਿਦਿਆਰਥੀ 2. ਹਿਸਾਬ (ਮੈਥੇਮੈਟਿਕਸ) ਵਿਚ ਵਿਦਿਆਰਥੀਆਂ ਦੀ ਦਿਲਚਸਪੀ 3. ਕੈਨੇਡਾ ਦੇ ਵਿਕਾਸ ਚ ਪੰਜਾਬੀਆਂ ਦਾ ਯੋਗਦਾਨ। ਇਨ੍ਹਾਂ ਵਿਸ਼ਿਆਂ ਉੱਪਰ ਭਾਸ਼ਨ-ਕਰਤਾਵਾਂ ਦੇ ਨਿੱਜੀ ਵਿਚਾਰ ਅਤੇ ਤਜ਼ਰਬੇ ਹੋਣੇ ਚਾਹੀਦੇ ਹਨ। ਇਸ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਆਉਂਦੇ ਦਿਨਾਂ ਵਿਚ ਅਖ਼ਬਾਰਾਂ, ਰੇਡੀਓ, ਟੀ.ਵੀ. ਆਦਿ ਮਾਧਿਅਮਾਂ ਰਾਹੀਂ ਸਾਂਝੀ ਕੀਤੀ ਜਾਏਗੀ। ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਇਨ੍ਹਾਂ ਭਾਸ਼ਣ ਮੁਕਾਬਲਿਆਂ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-287-2577 ਜਾਂ 647-990-6489 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡਾ ਸਰਕਾਰ ‘ਮੌਰਟਗੇਜ’ ਨਿਯਮਾਂ ‘ਚ ਬਦਲਾਅ ਲਿਆ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਘਰਾਂ ਦੀ ਘਾਟ ਦੀ ਸਮੱਸਿਆ ਹੈ। ਇਸ ਦੇ ਹੱਲ ਲਈ …