11.9 C
Toronto
Saturday, October 18, 2025
spot_img
HomeਕੈਨੇਡਾFrontਲੈਟਵੀਆ ਵਿੱਚ ਟਰੂਡੋ ਨੇ ਨਾਟੋ ਆਗੂਆਂ ਨਾਲ ਕੀਤੀ ਮੁਲਾਕਾਤ

ਲੈਟਵੀਆ ਵਿੱਚ ਟਰੂਡੋ ਨੇ ਨਾਟੋ ਆਗੂਆਂ ਨਾਲ ਕੀਤੀ ਮੁਲਾਕਾਤ

ਰੂਸ ਦੇ ਨਾਲ ਲੱਗਦੇ ਤਿੰਨ ਬਾਲਟਿਕ ਦੇਸ਼ਾਂ ਦੇ ਆਗੂਆਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਯੂਕਰੇਨ ਖਿਲਾਫ ਜਾਰੀ ਕ੍ਰੈਮਲਿਨ ਦੀ ਜੰਗ ਵਿੱਚ ਹੀ ਉਨ੍ਹਾਂ ਦਾ ਸਾਥ ਨਹੀਂ ਦੇਣਗੇ ਸਗੋਂ ਇਨ੍ਹਾਂ ਦੇਸ਼ਾਂ ਉੱਤੇ ਕੀਤੇ ਜਾਣ ਵਾਲੇ ਸਾਈਬਰਅਟੈਕਸ ਖਿਲਾਫ ਵੀ ਕਾਰਵਾਈ ਕਰਨਗੇ। ਆਪਣਾ ਲੈਟਵੀਆ ਦਾ ਦਰਾ ਸ਼ੁਰੂ ਕਰਨ ਸਮੇਂ ਮੰਗਲਵਾਰ ਨੂੰ ਰੀਗਾ ਵਿੱਚ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਰੂਸ ਵੱਲੋਂ ਸ਼ੁਰੂ ਕੀਤੀ ਗਈ ਇਸ ਚੁਣੌਤੀ ਦਾ ਸੱਭ ਤੋਂ ਪਹਿਲਾਂ ਸਾਹਮਣਾ ਇਨ੍ਹਾਂ ਦੇਸ਼ਾਂ ਨਾਲ ਹੀ ਹੋ ਰਿਹਾ ਹੈ।

ਇਨ੍ਹਾਂ ਤਿੰਨ ਨਾਟੋ ਭਾਈਵਾਲ ਦੇਸ਼ਾਂ ਦੇ ਆਗੂਆਂ ਨਾਲ ਮੀਟਿੰਗ ਵਿੱਚ ਟਰੂਡੋ ਨੇ ਆਖਿਆ ਕਿ ਉਨ੍ਹਾਂ ਸੱਭਨਾਂ ਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਤੇ ਕੂੜ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ‘ਤੇ ਉਨ੍ਹਾਂ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਵੀ ਹੌਲੇ ਵਿੱਚ ਲਿਆ ਜਾ ਰਿਹਾ ਹੈ। ਲੈਟਵੀਆ ਦੇ ਪ੍ਰਧਾਨ ਮੰਤਰੀ ਕ੍ਰਿਸਜਾਨੀਸ ਕਾਰੀਨਜ਼ ਨਾਲ ਮੁਲਾਕਾਤ ਤੇ ਲਿਥੁਆਨੀਆਂ ਤੇ ਐਸਟੋਨੀਆ ਦੇ ਹਮਰੁਤਬਾ ਅਧਿਕਾਰੀਆਂ ਨਾਲ ਟੈਲੀਕਾਨਫਰੰਸ ਵਿੱਚ ਟਰੂਡੋ ਨੇ ਇਹ ਟਿੱਪਣੀਆਂ ਕੀਤੀਆਂ।

ਇਸ ਮੀਟਿੰਗ ਵਿੱਚ ਟਰੂਡੋ ਨਾਲ ਰੱਖਿਆ ਮੰਤਰੀ ਅਨੀਤਾ ਆਨੰਦ ਵੀ ਜੁੜੀ। ਜਿ਼ਕਰਯੋਗ ਹੈ ਕਿ ਕੈਨੇਡਾ ਨਾਟੋ ਬੈਟਲਗਰੁੱਪ ਦੀ ਅਗਵਾਈ ਕਰਦਾ ਹੈ।

RELATED ARTICLES
POPULAR POSTS