ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੈਡਰਲ ਕਾਰਬਨ ਟੈਕਸ ਵਿੱਚ ਵਾਧੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਕਾਨਫਰੰਸ ਵਿੱਚ ਉਨ੍ਹਾਂ ਆਖਿਆ ਕਿ ਇਹ ਸਾਰੇ ਹੀ ਜਾਣਦੇ ਹਨ ਕਿ ਕੋਵਿਡ-19 ਹੈਲਥ ਮਹਾਂਮਾਰੀ ਤੋਂ ਕਿਤੇ ਜਿ਼ਆਦਾ ਹੈ। ਇਹ ਸਾਡੇ ਰੈਜ਼ੀਡੈਂਟਸ ਤੇ ਨਿੱਕੇ ਕਾਰੋਬਾਰੀਆਂ ਲਈ ਆਰਥਿਕ ਤਬਾਹੀ ਵੀ ਲੈ ਕੇ ਆਈ। ਮਹਾਂਮਾਰੀ ਦੌਰਾਨ ਅਸੀਂ ਮਿਊਂਸਪਲ ਟੈਕਸ ਤੱਕ ਉੱਤੇ ਰੋਕ ਲਾ ਦਿੱਤੀ। ਮਹਿੰਗਾਈ, ਸਰਕਾਰੀ ਨੀਤੀਆਂ ‘ਤੇ ਸਪਲਾਈ ਕਾਰਨ ਐਨਰਜੀ ਦੀਆਂ ਕੀਮਤਾਂ ਵਿੱਚ ਹੋਏ ਰਿਕਾਰਡ ਵਾਧੇ ਨਾਲ ਆਮ ਲੋਕਾਂ ਦੀ ਚਿੰਤਾ ਕਾਫੀ ਵੱਧ ਸਕਦੀ ਹੈ।
ਪੈਟਰਿਕ ਬ੍ਰਾਊਨ ਨੇ ਆਖਿਆ ਕਿ ਉਹ ਪਹਿਲੀ ਅਪਰੈਲ, 2022 ਤੋਂ ਲਾਏ ਜਾਣ ਵਾਲੇ ਕਾਰਬਨ ਟੈਕਸ ਨੂੰ ਰੱਦ ਕਰਨ ਦੀ ਫੈਡਰਲ ਸਰਕਾਰ ਤੋਂ ਮੰਗ ਕਰਦੇ ਹਨ। ਉਨ੍ਹਾਂ ਆਖਿਆ ਕਿ ਹੁਣ ਆਮ ਲੋਕਾਂ ਉੱਤੇ ਨਵਾਂ ਬੋਝ ਪਾਉਣ ਦਾ ਸਮਾਂ ਨਹੀਂ ਹੈ।ਬਰੈਂਪਟਨ ਵਿੱਚ ਕੁੱਝ ਲੋਕ ਆਪਣੀਆਂ ਗੱਡੀਆਂ ਵਿੱਚ ਤੇਲ ਪੁਆ ਸਕਦੇ ਹਨ ਜਾਂ ਫਿਰ ਆਪਣੇ ਘਰਾਂ ਦੇ ਹੀਟਿੰਗ ਬਿੱਲ ਦੇ ਸਕਦੇ ਹਨ। ਇਨ੍ਹਾਂ ਆਮ ਲੋਕਾਂ ਨੂੰ ਇਹ ਕੰਮ ਕਰਨ, ਕਿਰਾਇਆ ਦੇਣ ਜਾਂ ਗਰੌਸਰੀ ਖਰੀਦਣ ਵਿੱਚ ਵੀ ਚੋਣ ਕਰਨੀ ਪੈ ਰਹੀ ਹੈ। ਅੱਜ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਸ ਦੀਆਂ ਕੀਮਤਾਂ 1·68 ਡਾਲਰ ਤੱਕ ਪਹੁੰਚ ਜਾਣਗੀਆਂ। ਅੱਜ ਤੋਂ ਇੱਕ ਮਹੀਨੇ ਬਾਅਦ ਕੈਨੇਡਾ ਸਰਕਾਰ ਕਾਰਬਨ ਟੈਕਸ ਲਾ ਕੇ ਚੀਜ਼ਾਂ ਨੂੰ ਹੋਰ ਮਹਿੰਗਾ ਕਰਨ ਵਾਲੀ ਹੈ। ਮਹਾਂਮਾਰੀ ਦੌਰਾਨ ਫੈਡਰਲ ਕਾਰਬਨ ਟੈਕਸ ਗੈਸੋਲੀਨ ਉੱਤੇ ਪਹਿਲੀ ਅਪਰੈਲ, 2022 ਤੋਂ 11 ਸੈਂਟ ਪ੍ਰਤੀ ਲੀਟਰ ਤੱਕ ਵੱਧ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਲਈ ਇਸ ਸਮੇਂ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਸਹਿ ਰਹੀ ਜਨਤਾ ਉੱਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ ‘ਤੇ ਇਸ ਕਾਰਬਨ ਟੈਕਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ।