10.3 C
Toronto
Saturday, November 8, 2025
spot_img
Homeਪੰਜਾਬਪੰਜਾਬ ਦੇ ਐਗਜ਼ਿਟ ਪੋਲ ਨੂੰ ਕਾਂਗਰਸ ਨੇ ਨਕਾਰਿਆ

ਪੰਜਾਬ ਦੇ ਐਗਜ਼ਿਟ ਪੋਲ ਨੂੰ ਕਾਂਗਰਸ ਨੇ ਨਕਾਰਿਆ

ਰਾਜ ਕੁਮਾਰ ਵੇਰਕਾ ਨੇ ਕਿਹਾ, ਏਸੀ ਕਮਰਿਆਂ ’ਚ ਬੈਠ ਕੇ ਕੀਤੀ ਗਈ ਹੈ ਡਾਟਾਗਿਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਆਉਂਦੀ 10 ਮਾਰਚ ਨੂੰ ਆ ਜਾਣੇ ਹਨ ਅਤੇ ਇਸ ਨੂੰ ਲੈ ਕੇ ਐਗਜ਼ਿਟ ਪੋਲ ਵੀ ਸਾਹਮਣੇ ਆਏ ਹਨ। ਇਸਦੇ ਚੱਲਦਿਆਂ ਪੰਜਾਬ ਦੇ ਬਹੁਤੇ ਚੋਣ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਦਾ ਹੱਥ ਉਪਰ ਦੱਸਿਆ ਜਾ ਰਿਹਾ ਹੈ। ਪਰ ਕਾਂਗਰਸ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਇਨ੍ਹਾਂ ਚੋਣ ਸਰਵੇਖਣਾਂ ਨੂੰ ਝੂਠਾ ਦੱਸਿਆ ਹੈ ਅਤੇ ਕਿਹਾ ਕਿ ਇਹ ਐਗਜ਼ਿਟ ਪੋਲ ਏਸੀ ਕਮਰਿਆਂ ਵਿਚ ਬੈਠ ਕੇ ਬਣਾਏ ਗਏ ਹਨ। ਵੇਰਕਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਐਗਜ਼ਿਟ ਪੋਲ ਗਲਤ ਸਾਬਿਤ ਹੋ ਚੁੱਕੇ ਹਨ। ਕੈਬਨਿਟ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਪੰਜਾਬ ਵਿਚ 60 ਤੋਂ ਵੱਧ ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ। ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਵੇਰਕਾ ਨੇ ਇਹ ਵੀ ਮੰਨਿਆ ਕਿ 2017 ਦੇ ਮੁਕਾਬਲੇ ਇਸ ਵਾਰ ਕਾਂਗਰਸ ਦੀਆਂ ਸੀਟਾਂ ਘਟ ਸਕਦੀਆਂ ਹਨ। ਉਨ੍ਹਾਂ ਐਗਜ਼ਿਟ ਪੋਲ ’ਚ ਆਮ ਆਦਮੀ ਪਾਰਟੀ ਦੇ ਬਹੁਮਤ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਇਹ ਸਭ ਮਨਘੜਤ ਅੰਕੜੇ ਹਨ। ਪੰਜਾਬ ਦੇ ਕਿਹੜੇ ਹਿੱਸੇ ’ਚ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਇਸ ਸਵਾਲ ’ਤੇ ਵੇਰਕਾ ਨੇ ਕਿਹਾ ਕਿ ਪਾਰਟੀ ਨੂੰ ਮਾਝਾ ਤੇ ਦੋਆਬਾ ’ਚ 15-15 ਅਤੇ ਮਾਲਵੇ ’ਚ 30 ਸੀਟਾਂ ਮਿਲਣਗੀਆਂ।

 

RELATED ARTICLES
POPULAR POSTS