ਬਰੈਂਪਟਨ ਵਿਚ ਵਿਦਿਆਰਥੀਆਂ ਤੇ ਨੌਜਵਾਨਾਂ ਲਈ ਸੈਂਕੜੇ ਨੌਕਰੀਆਂ
ਬਰੈਂਪਟਨ : ਬਰੈਂਪਟਨ ਨੌਰਥ ਤੋਂ ਐਮ.ਪੀ. ਰੂਬੀ ਸਹੋਤਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਨੌਜਵਾਨ ਕੇਵਲ ਭਵਿੱਖ ਦੇ ਨੇਤਾ ਹੀ ਨਹੀਂ ਹਨ, ਬਲਕਿ ਉਹ ਹੁਣ ਵੀ ਦੇਸ਼ ਦੇ ਆਗੂ ਹਨ। ਏਸੇ ਲਈ ਸਾਡੀ ਸਰਕਾਰ ਕੈਨੇਡਾ ਸੱਮਰ ਜੌਬਜ਼ ਰਾਹੀਂ ਉਨ੍ਹਾਂ ਲਈ ਲੋੜੀਂਦੇ ਸਕਿੱਲਜ਼ ਪ੍ਰਾਪਤ ਕਰਨਾ ਤੇ ਕੰਮ ਦਾ ਲੋੜੀਂਦਾ ਤਜਰਬਾ ਹਾਸਲ ਕਰਨਾ ਯਕੀਨੀ ਬਣਾ ਰਹੀ ਹੈ ਜਿਸ ਦੀ ਦੇਸ਼ ਦੇ ਅਰਥਚਾਰੇ ਨੂੰ ਸਫ਼ਲ ਬਨਾਉਣ ਲਈ ਅਤਿਅੰਤ ਜ਼ਰੂਰਤ ਹੈ। ਨੌਜਵਾਨਾਂ ਨੂੰ ਤਨਖ਼ਾਹ ਸਮੇਤ ਕੰਮਾਂ ਦਾ ਮਹੱਤਵ ਪੂਰਵਕ ਤਜਰਬਾ ਮੁਹੱਈਆ ਕਰਨਾ ਨੇੜ-ਭਵਿੱਖ ਵਿਚ ਉਨ੍ਹਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਉਂਦਾ ਹੈ।
ਗਰਮੀਆਂ ਦਾ ਮੌਸਮ ਤੇਜ਼ੀ ਨਾਲ ਆ ਰਿਹਾ ਹੈ ਅਤੇ ਬਹੁਤ ਸਾਰੇ ਨੌਜਵਾਨ ਕੈਨੇਡੀਅਨ ਗਰਮੀਆਂ ਵਿਚ ਕੰਮਾਂ-ਕਾਜਾਂ ਦੀ ਤਲਾਸ਼ ਵਿਚ ਹੁੰਦੇ ਹਨ। ਕੈਨੇਡਾ ਸਰਕਾਰ ਦਾ ‘ਕੈਨੇਡਾ ਸੱਮਰ ਜੌਬਜ਼ ਪ੍ਰੋਗਰਾਮ’ ਨੌਜਵਾਨ ਕੈਨੇਡਾ-ਵਾਸੀਆਂ ਲਈ ਮਹੱਤਵਪੂਰਨ ਕੰਮਾਂ ਦਾ ਤਜਰਬਾ ਪ੍ਰਦਾਨ ਕਰਦਾ ਹੈ। ਬਹੁਤ ਸਾਰੇ ਨੌਜਵਾਨਾਂ ਲਈ ਇਹ ਕੈਨੇਡਾ ਦੀ ਵਰਕਫ਼ੋਰਸ ਵਿਚ ਦਾਖ਼ਲ ਹੋਣ ਅਤੇ ਆਪਣਾ ਰੈਜ਼ਮੇ ਤਿਆਰ ਕਰਨ ਲਈ ਪਹਿਲਾ ਤਜਰਬਾ ਵੀ ਸਾਬਤ ਹੁੰਦਾ ਹੈ। ਇਨ੍ਹਾਂ ਕੈਨੇਡਾ ਸੱਮਰ ਜੌਬਜ਼ ਲਈ ਅਰਜ਼ੀਆਂ ਪ੍ਰਾਪਤ ਕਰਨ ਦਾ ਸਮਾਂ ਹੁਣ ਸ਼ੁਰੂ ਹੋ ਗਿਆ ਹੈ ਅਤੇ ਇਹ 12 ਜੁਲਾਈ ਤੱਕ ਚੱਲੇਗਾ। ਬਰੈਂਪਟਨ ਦੇ ਨੌਜਵਾਨ ਇਨ੍ਹਾਂ 250 ਤੋਂ ਵੱਧ ਸਥਾਨਕ ਨੌਕਰੀਆਂ ਦੇ ਮੌਕਿਆਂ ਲਈ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ ਅਤੇ ਇਨ੍ਹਾਂ ਲਈ ਲੋੜੀਂਦੇ ਫ਼ਾਰਮ ਬਰੈਂਪਟਨ ਨੌਰਥ ਰਾਈਡਿੰਗ ਵਿਚ ਉਪਲਬਧ ਹਨ। ਕੈਨੇਡਾ ਸੱਮਰ ਜੌਬਜ਼ ਲਈ ਇਨ੍ਹਾਂ ਦੀ ਗਿਣਤੀ ਦੁਗਣੀ ਤੋਂ ਵੱਧ ਹੋ ਜਾਣ ਨਾਲ ਸਾਡੇ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਕੰਮ ਦਾ ਤਜਰਬਾ ਹਾਸਲ ਕਰਨ ਅਤੇ ਪੈਸਾ ਬਚਾਉਣ ਵਿਚ ਮਦਦ ਮਿਲੇਗੀ। ਇਸ ਸਾਲ 15 ਤੋਂ 30 ਸਾਲ ਉਮਰ ਵਰਗ ਦੇ ਵਿਦਿਆਰਥੀ ਅਤੇ ਨੌਜਵਾਨ ਜਿਹੜੇ ਕੈਨੇਡਾ ਵਿਚ ਕਾਨੂੰਨੀ ਤੌਰ ‘ਤੇ ਕੰਮ ਕਰਨ ਦੇ ਯੋਗ ਹਨ, ਇਨ੍ਹਾਂ ਸੱਮਰ ਜੌਬਜ਼ ਲਈ ਅਰਜ਼ੀਆਂ ਦੇ ਸਕਦੇ ਹਨ।
ਗਰਮੀਆਂ ਦੇ ਮੌਸਮ ਦੀਆਂ ਇਨ੍ਹਾਂ ਨੌਕਰੀਆਂ ਦੇ ਬਾਰੇ JobBank.gc.ca/youth, JobBank App, ਐਪ ਸਟੋਰ ਅਤੇ ਗੂਗਲ ਪਲੇਅ ‘ਤੇ ਜਾ ਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …