15.7 C
Toronto
Tuesday, September 29, 2026
spot_img
Homeਕੈਨੇਡਾਪੀਲ ਰੀਜਨ ਦੇ ਸਕੂਲਾਂ ਦੇ ਵਿਕਾਸ 'ਤੇ 219 ਮਿਲੀਅਨ ਦਾ ਨਿਵੇਸ਼ ਕਰੇਗੀ...

ਪੀਲ ਰੀਜਨ ਦੇ ਸਕੂਲਾਂ ਦੇ ਵਿਕਾਸ ‘ਤੇ 219 ਮਿਲੀਅਨ ਦਾ ਨਿਵੇਸ਼ ਕਰੇਗੀ ਸਰਕਾਰ

ਪੀਲ ਰੀਜਨ ਦੇ ਸਕੂਲਾਂ ਦੇ ਵਿਕਾਸ ‘ਤੇ 219 ਮਿਲੀਅਨ ਦਾ ਨਿਵੇਸ਼ ਕਰੇਗੀ ਸਰਕਾਰਪੀਲ : ਓਨਟਾਰੀਓ ਸਰਕਾਰ ਪੀਲ ਖੇਤਰ ਦੇ ਸਕੂਲਾਂ ਦੇ ਇਨਫਰਾਸਟਰੱਕਚਰ ਦੇ ਵਿਕਾਸ ਲਈ 219 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਇਹ ਖਰਚ ਅਗਲੇ ਦੋ ਸਾਲਾਂ ਵਿਚ ਕੀਤਾ ਜਾਵੇਗਾ ਅਤੇ ਇਸ ਨਾਲ ਸਕੂਲਾਂ ਦੀ ਮੁਰੰਮਤ ਅਤੇ ਉਹਨਾਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਸਰਕਾਰ ਸਕੂਲਾਂ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਕੰਮ ਕਰੇਗੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਇਕ ਸੁਰੱਖਿਅਤ ਅਤੇ ਆਧੁਨਿਕ ਮਾਹੌਲ ਪ੍ਰਦਾਨ ਕਰੇਗੀ। ਇਸ ਫੰਡਿੰਗ ਨਾਲ ਸਕੂਲਾਂ ਦੀਆਂ ਛੱਤਾਂ ਦੀ ਮੁਰੰਮਤ, ਐਚਬੀਏਸੀ ਯੂਨਿਟਸ ਨੂੰ ਅਪਡੇਟ ਅਤੇ ਇਲੈਕਟ੍ਰੀਕਲ ਤੇ ਹੋਰ ਪਲੰਬਿੰਗ ਸਿਸਟਮ ਨੂੰ ਬਿਹਤਰ ਕੀਤਾ ਜਾਵੇਗਾ। ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੇ ਦੱਸਿਆ ਕਿ ਸਰਕਾਰ ਬੱਚਿਆਂ ਨੂੰ ਬਿਹਤਰ ਮਾਹੌਲ ਦੇ ਨਾਲ ਬਿਹਤਰ ਸਹੂਲਤਾਂ ਵੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਨਾਲ ਨਵੇਂ ਰੋਜ਼ਗਾਰ ਪੈਦਾ ਕਰਨ ਵਿਚ ਵੀ ਮੱਦਦ ਮਿਲੇਗੀ। ਨਾਲ ਹੀ ਸਥਾਨਕ ਇਕੋਨਮੀ ਨੂੰ ਵੀ ਫਾਇਦਾ ਮਿਲੇਗਾ।

RELATED ARTICLES
POPULAR POSTS