Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਦਾ ਸਾਲਾਨਾ ਪ੍ਰੋਗਰਾਮ 6 ਅਗਸਤ ਨੂੰ

ਰੈੱਡ ਵਿੱਲੋ ਕਲੱਬ ਦਾ ਸਾਲਾਨਾ ਪ੍ਰੋਗਰਾਮ 6 ਅਗਸਤ ਨੂੰ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਕਲੱਬ ਦਾ ਪਿਛਲੇ ਸਾਲਾਂ ਦੀ ਤਰ੍ਹਾਂ ਸਾਲਾਨਾ ਪ੍ਰੋਗਰਾਮ (ਕੈਨੇਡਾ ਡੇਅ/ ਭਾਰਤ ਦਾ ਆਜ਼ਾਦੀ ਦਿਵਸ ) 6 ਦਿਨ ਅਗਸਤ ਦਿਨ ਸ਼ਨੀਵਾਰ ਦਿਨ ਦੇ 12:30 ਵਜੇ ਮਨਾਇਆ ਜਾਵੇਗਾ। ਚਾਹ-ਪਾਣੀ ਤੋਂ ਤੁਰੰਤ ਬਾਦ ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾ ਕੇ ਇਹਨਾਂ ਦਿਨਾ ਦੀ ਮਹੱਤਤਾ ਬਾਰੇ ਵਿਚਾਰਾਂ ਦੇ ਨਾਲ ਨਾਲ ਮਨੋਰੰਜਕ ਗੀਤਾਂ ਅਤੇ ਕਵਿਤਾਵਾਂ ਦਾ ਪ੍ਰੋਗਰਾਮ ਚੱਲੇਗਾ। ਸਿਟੀ, ਪਰੋਵਿੰਸ ਅਤੇ ਫੈਡਰਲ ਸਰਕਾਰਾਂ ਵਿੱਚ ਕਮਿਉਨਿਟੀ ਦੇ ਨੁਮਾਇੰਦੇ ਵੀ ਪਹੁੰਚ ਰਹੇ ਹਨ। ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਪਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਖ ਵੱਖ ਕੰਮਾਂ ਲਈ ਕਮੇਟੀਆਂ ਬਣਾ ਦਿੱਤੀਆਂ ਹਨ ਜੋ ਇਸ ਪ੍ਰੋਗਰਾਮ ਨੂੰ ਸਫਲਤਾ ਨਾਲ ਚਲਾਉਣ ਦੀ ਜਿੰਮੇਵਾਰੀ ਨਿਭਾਉਣਗੀਆ। ਸਟੇਜ ਦੀ ਕਾਰਵਾਈ ਤੋਂ ਬਾਅਦ ਲੱਗਪੱਗ 3:00 ਵਜੇ ਬੱਚਿਆਂ , ਸੀਨੀਅਰ ਬਜ਼ੁਰਗਾਂ ਤੇ ਬੀਬੀਆਂ ਦੀਆਂ ਖੇਡਾਂ ਹੋਣਗੀਆਂ । ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਤ ਕੀਤਾ ਜਾਵੇਗਾ। ਕਲੱਬ ਦੇ ਸਭ ਤੋਂ ਸੀਨੀਅਰ  ਮਰਦ ਅਤੇ ਔਰਤ ਮੈਂਬਰ ਦਾ ਸਨਮਾਨ ਕਲੱਬ ਵਲੋਂ ਕੀਤਾ ਜਾਵੇਗਾ। ਇਲਾਕੇ ਦੇ ਸਮੂਹ ਬਜੁਰਗਾਂ, ਨੌਜਵਾਨਾਂ, ਬੱਚਿਆਂ ਅਤੇ ਬਰੈਂਪਟਨ ਦੇ ਸਾਰੇ ਸੀਨੀਅਰ ਕਲੱਬਾਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਹੈ। ਸਾਰਾ ਸਮਾਂ ਖਾਣ ਪੀਣ ਦਾ ਪ੍ਰੋਗਰਾਮ ਚਲਦਾ ਰਹੇਗਾ।

Check Also

ਕਿਸਾਨਾਂ ਦੇ ਹੱਕ ਵਿੱਚ ਆਈਆਂ ਸੀਨੀਅਰਜ਼ ਕਲੱਬਾਂ

ਬਰੈਂਪਟਨ/ਬਿਊਰੋ ਨਿਊਜ਼ : ਬੜੇ ਲੰਬੇ ਸਮੇਂ ਤੋਂ ਕਿਸਾਨ ਭਾਰਤ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ …