ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਦੀ ਲੰਘੇ ਐਤਵਾਰ ਹੋਈ ਕਾਰਜਕਰਨੀ ਦੀ ਜੂੰਮ ਮੀਟਿੰਗ ਵਿਚ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕੀਤੀ ਗਈ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਦਿਆਂ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਕਿਸਾਨੀ ਸੰਘਰਸ਼ ਨੂੰ ਇਨ੍ਹਾਂ ਔਖੀਆਂ ਹਾਲਤਾਂ ਵਿਚ ਜਿੱਤ ਵੱਲ ਲਿਜਾਣ ਦੇ ਉਦਮਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਉਸ ਦੇ ਨਾਲ-ਨਾਲ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਰਵੱਈਏ ਦੀ ਨਿੰਦਾ ਕੀਤੀ ਗਈ।
ਮੀਟਿੰਗ ਦੇ ਸ਼ੁਰੂ ਵਿਚ ਡਾ. ਬਲਜਿੰਦਰ ਸੇਖੋਂ ਨੇ ਕਰੋਨਾ ਵਾਇਰਸ ਦੀਆਂ ਵੈਕਸੀਨਾਂ ਬਾਰੇ ਪਾਏ ਜਾ ਰਹੇ ਭਰਮ ਭੁਲੇਖਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੀਆਂ ਵੈਕਸੀਨਾਂ ਹੀ ਬਿਮਾਰੀ ਨੂੰ ਰੋਕਦੀਆਂ ਹਨ ਅਤੇ ਜੋ ਵੀ ਉਪਲਬਧ ਹੈ ਉਹ ਲਗਵਾ ਲੈਣੀ ਚਾਹੀਦੀ ਹੈ। ਜੋ ਐਸਟਰਾ ਜੈਨਿਕਾ ਦੇ ਸਾਈਡ ਅਫੈਕਟ ਦੱਸੇ ਜਾ ਰਹੇ ਹਨ, ਉਹ ਬਹੁਤ ਹੀ ਵਿਰਲੇ ਲੋਕਾਂ ਵਿਚ ਆਉਂਦੇ ਹਨ ਅਤੇ ਇਹ ਕਿਸੇ-ਕਿਸੇ ਦੇ ਖੂਨ ਦੀਆਂ ਨਾੜਾਂ ਵਿਚ ਲਹੂ ਜੰਮਣ ਦਾ ਖਤਰਾ ਦੂਸਰੀਆਂ ਵੈਕਸੀਨਾਂ ਵਿਚ ਵੀ ਵੇਖਿਆ ਗਿਆ ਹੈ। ਇਹ ਮੀਟਿੰਗ ਡਾ. ਇਬਰਾਹੀਮ ਕਾਵੂਰ ਦੇ ਜਨਮ ਦਿਨ ਜੋ 10 ਅਪਰੈਲ ਦਾ ਸੀ, ਨੂੰ ਸਮਰਪਿਤ ਕੀਤੀ ਗਈ ਸੀ। ਬਲਵਿੰਦਰ ਬਰਨਾਲਾ ਨੇ ਡਾ. ਕਾਵੂਰ ਬਾਰੇ ਬੋਲਦਿਆਂ ਕਿਹਾ ਕਿ ਉਸ ਮਹਾਨ ਸ਼ਖਸ਼ੀਅਤ ਦੇ ਵਿਚਾਰਾਂ ਦੇ ਅਧਾਰ ‘ਤੇ ਹੀ ਭਾਰਤ ਵਿਚ ਤਰਕਸ਼ੀਲ ਲਹਿਰ ਉਸਰੀ ਹੈ। ਸੁਸਾਇਟੀ ਦੀ ਨਵੀਂ ਕਾਰਜਕਰਨੀ ਦੀ ਚੋਣ ਕਰਨ ਲਈ ਜਨਰਲ ਇਜਲਾਸ 23 ਮਈ 2021 ਨੂੰ ਕਰਨ ਦਾ ਫੈਸਲਾ ਲਿਆ ਗਿਆ, ਜਿਸ ਨੂੰ ਕਰੋਨਾ ਵਾਇਰਸ ਕਾਰਨ ਜੇਕਰ ਪਾਬੰਦੀਆਂ ਵਧੀਆਂ ਤਾਂ ਅੱਗੇ ਪਾਇਆ ਜਾਵੇਗਾ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ ਬਲਦੇਵ ਰਹਿਪਾ (416 881 7202) ਜਾਂ ਨਿਰਮਲ ਸੰਧੂ (416 835 3450) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …