14 C
Toronto
Monday, September 21, 2026
spot_img
Homeਕੈਨੇਡਾਮਿਸੀਸਾਗਾ ਵਿੱਚ ਹੇਟ ਕ੍ਰਾਈਮ ਦੇ ਸਬੰਧ 'ਚ ਇੱਕ ਪੁਰਸ਼ ਤੇ ਮਹਿਲਾ ਚਾਰਜ

ਮਿਸੀਸਾਗਾ ਵਿੱਚ ਹੇਟ ਕ੍ਰਾਈਮ ਦੇ ਸਬੰਧ ‘ਚ ਇੱਕ ਪੁਰਸ਼ ਤੇ ਮਹਿਲਾ ਚਾਰਜ

ਮਿਸੀਸਾਗਾ ਵਿੱਚ ਹੇਟ ਕ੍ਰਾਈਮ ਦੇ ਸਬੰਧ ‘ਚ ਇੱਕ ਪੁਰਸ਼ ਤੇ ਮਹਿਲਾ ਚਾਰਜਮਿਸੀਸਾਗਾ : ਮਿਸੀਸਾਗਾ ਵਿੱਚ ਕਥਿਤ ਤੌਰ ਉੱਤੇ ਵਾਪਰੇ ਹੇਟ ਕ੍ਰਾਈਮ ਦੇ ਸਬੰਧ ਵਿੱਚ ਇੱਕ ਪੁਰਸ਼ ਤੇ ਮਹਿਲਾ ਨੂੰ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਮੈਵਿਸ ਰੋਡ ‘ਤੇ ਹਿੱਲਕ੍ਰੈਸਟ ਐਵਨਿਊ ਦੇ ਇੱਕ ਹਾਰਡਵੇਅਰ ਸਟੋਰ ਦੇ ਪਾਰਕਿੰਗ ਲੌਟ ਵਿੱਚ ਦੋ ਵਿਅਕਤੀਆਂ ਦੀ ਦੋ ਹੋਰਨਾਂ ਵਿਅਕਤੀਆਂ ਨਾਲ ਬਹਿਸ ਹੋ ਗਈ। ਬਹਿਸ ਐਨੀ ਵੱਧ ਗਈ ਕਿ ਇੱਕ ਮਸ਼ਕੂਕ ਆਪਣੇ ਟਰੱਕ ਵਿੱਚੋਂ ਹਥਿਆਰ ਲੈ ਆਇਆ ਅਤੇ ਉਸਨੇ ਉਸ ਜੋੜੇ ਖਿਲਾਫ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਦਿੱਤੀਆਂ ਤੇ ਉਨ੍ਹਾਂ ਨੂੰ ਧਮਕਾਉਣਾ ਵੀ ਸ਼ੁਰੂ ਕਰ ਦਿੱਤਾ। ਦੇਖਦਿਆਂ ਹੀ ਦੇਖਦਿਆਂ ਦੂਜੇ ਮਸ਼ਕੂਕ ਨੇ ਉਸ ਜੋੜੇ ਦੀ ਗੱਡੀ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਫਿਰ ਇਹ ਜੋੜਾ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਭੱਜ ਨਿਕਲਿਆ।
ਜਾਂਚਕਾਰਾਂ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਮਿਸੀਸਾਗਾ ਦੀ 27 ਸਾਲਾ ਮਹਿਲਾ ਨੂੰ ਸ਼ਰਾਰਤ ਕਰਨ ਅਤੇ ਮਿਸੀਸਾਗਾ ਦੇ ਹੀ 24 ਸਾਲਾ ਵਿਅਕਤੀ ਨੂੰ ਹਥਿਆਰ ਨਾਲ ਹਮਲਾ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ। ਦੋਵਾਂ ਨੂੰ 25 ਜੂਨ ਨੂੰ ਬਰੈਂਪਟਨ ਦੀ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।

 

RELATED ARTICLES
POPULAR POSTS