Breaking News
Home / ਕੈਨੇਡਾ / ਮਾਂਟਰੀਅਲ ‘ਚ ਕਰਫਿਊ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਕਈ ਥਾਈਂ ਲਾਈ ਅੱਗ

ਮਾਂਟਰੀਅਲ ‘ਚ ਕਰਫਿਊ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਕਈ ਥਾਈਂ ਲਾਈ ਅੱਗ

ਮਾਂਟਰੀਅਲ/ਬਿਊਰੋ ਨਿਊਜ਼ : ਮਾਂਟਰੀਅਲ ਵਿੱਚ ਰਾਤੀਂ 8:00 ਵਜੇ ਤੋਂ ਲਾਏ ਗਏ ਕਰਫਿਊ ਦਾ ਵਿਰੋਧ ਕਰ ਰਹੇ ਕੁੱਝ ਮੁਜ਼ਾਹਰਾਕਾਰੀਆਂ ਨੇ ਐਤਵਾਰ ਸ਼ਾਮ ਨੂੰ ਓਲਡ ਮਾਂਟਰੀਅਲ ਵਿੱਚ ਕਈ ਥਾਵਾਂ ਉੱਤੇ ਅੱਗ ਲਗਾ ਦਿੱਤੀ ਤੇ ਕਈ ਖਿੜਕੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਸਬੰਧ ਵਿੱਚ ਮਾਂਟਰੀਅਲ ਪੁਲਿਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੱਭ ਤੋਂ ਪਹਿਲਾਂ ਪਲੇਸ ਜੈਕੁਅਸ ਕਾਰਟੀਅਰ ਵਿੱਚ ਭੀੜ ਇਕੱਠੀ ਹੋ ਗਈ ਤੇ ਭੀੜ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਕੁੱਝ ਮੁਜ਼ਾਹਰਾਕਾਰੀਆਂ ਨੇ ਗਾਰਬੇਜ ਕੈਨਜ਼ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਤੇ ਕਈਆਂ ਨੇ ਨੇੜੇ ਮੌਜੂਦ ਸਟੋਰਜ਼ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਰਾਇਟ ਪੁਲਿਸ ਮੌਕੇ ਉੱਤੇ ਪਹੁੰਚ ਗਈ ਤੇ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਗਏ। ਪੁਲਿਸ ਅਧਿਕਾਰੀਆਂ ਦੇ ਰਾਹ ਵਿੱਚ ਰੋੜੇ ਅਟਕਾਉਣ ਤੇ ਲੁੱਟਮਾਰ ਦੇ ਇਰਾਦੇ ਨਾਲ ਤੋੜ ਭੰਨ ਕਰਨ ਤੇ ਸਟੋਰਜ਼ ਵਿੱਚ ਦਾਖਲ ਹੋਣ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਬਲਿਕ ਹੈਲਥ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਵੱਲੋਂ 107 ਟਿਕਟਾਂ ਵੀ ਜਾਰੀ ਕੀਤੀਆਂ ਗਈਆਂ।

Check Also

ਕਲੀਵਵਿਊ ਸੀਨੀਅਰਜ਼ ਕਲੱਬ ਦੇ ਆਮ ਇਜਲਾਸ ‘ਚ ਦਿਮਾਗੀ ਸਿਹਤ ‘ਤੇ ਲੈਕਚਰ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਦੇ ਬੀਤੇ ਵੀਰਵਾਰ ਹੋਏ ਆਮ …