ਬਰੈਂਪਟਨ : ਇੱਥੋਂ ਦੇ ਐੱਮਪੀਪੀਜ਼ ਅਮਰਜੋਤ ਸੰਧੂ ਅਤੇ ਪ੍ਰਭਮੀਤ ਸਰਕਾਰੀਆ ਨੇ ਆਵਾਜਾਈ ਮੰਤਰੀ ਜੈਫ ਯੁਰੇਕ ਦਾ ਬਰੈਂਪਟਨ ਨਗਰਪਾਲਿਕਾ ਦੀ ਆਵਾਜਾਈ ਪ੍ਰਣਾਲੀ ਦਾ ਵਿਸਥਾਰ ਕਰਨ ਲਈ 13 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਫੰਡ ਦੇਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਯੁਰੇਕ ਨੇ ਕਿਹਾ, ‘ਅਸੀਂ ਜਨਤਕ ਆਵਾਜਾਈ ਪ੍ਰਣਾਲੀ ਨੂੰ ਜ਼ਿਆਦਾ ਯਾਤਰੀ ਪੱਖੀ ਬਣਾਉਣ ਅਤੇ ਜ਼ਿਆਦਾ ਯਾਤਰੀਆਂ ਨੂੰ ਆਕਰਸ਼ਕ ਕਰਨ ਲਈ ਇਸ ਵਿੱਚ ਨਿਵੇਸ਼ ਕਰ ਰਹੇ ਹਾਂ। ਜਿਸ ਨਾਲ ਲੋਕਾਂ ਨੂੰ ਜਾਮ ਤੋਂ ਰਾਹਤ ਮਿਲੇਗੀ।’
ਬਰੈਂਪਟਨ ਦੱਖਣੀ ਤੋਂ ਐੱਮਪੀਪੀ ਪ੍ਰਬਮੀਤ ਸਰਕਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਇਨ੍ਹਾਂ ਵਿੱਚ ਆਵਾਜਾਈ ਪ੍ਰਣਾਲੀ ਦਾ ਵਿਸਥਾਰ ਇੱਕ ਹੈ। ਬਰੈਂਪਟਨ ਪੱਛਮੀ ਤੋਂ ਐੱਮਪੀਪੀ ਅਮਰਜੋਤ ਸੰਧੂ ਨੇ ਕਿਹਾ ਕਿ ਬਰੈਂਪਟਨ ਵਿੱਚ ਜਾਮ ਬਹੁਤ ਵੱਡੀ ਸਮੱਸਿਆ ਹੈ ਅਤੇ ਇਸ ਫੰਡ ਨਾਲ ਰੋਜ਼ਾਨਾ ਯਾਤਰੀਆਂ ਦੇ ਆਉਣ ਜਾਣ ਨੂੰ ਸੁਖਾਲਾ ਬਣਾਇਆ ਜਾਏਗਾ ਤਾਂ ਕਿ ਉਹ ਸੜਕਾਂ ਦੀ ਬਜਾਏ ਜ਼ਿਆਦਾ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾਉਣ।
Home / ਕੈਨੇਡਾ / ਬਰੈਂਪਟਨ ਦੀ ਆਵਾਜਾਈ ਦੇ ਵਿਸਥਾਰ ਲਈ ਫੰਡ ਦੇਣ ਦੀ ਅਮਰਜੋਤ ਸੰਧੂ ਤੇ ਪ੍ਰਭਮੀਤ ਸਰਕਾਰੀਆ ਨੇ ਕੀਤੀ ਸ਼ਲਾਘਾ
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …