2.1 C
Toronto
Friday, November 14, 2025
spot_img
Homeਕੈਨੇਡਾਬੀਬੀ ਰਾਜਿੰਦਰ ਕੌਰ ਟਿਵਾਣਾ ਦਾ ਸਦੀਵੀ ਵਿਛੋੜਾ

ਬੀਬੀ ਰਾਜਿੰਦਰ ਕੌਰ ਟਿਵਾਣਾ ਦਾ ਸਦੀਵੀ ਵਿਛੋੜਾ

ਟੋਰਾਂਟੋ/ਹਰਜੀਤ ਬੇਦੀ : ਨੋਬਲ ਫਰਨੀਚਰ ਦੇ ਨਵਦੀਪ ਸਿੰਘ ਟਿਵਾਣਾ ਵਲੋਂ ਮਿਲੀ ਸੂਚਨਾ ਮੁਤਾਬਕ ਉਹਨਾਂ ਦੀ ਸਤਿਕਾਰਯੋਗ ਮਾਤਾ ਸ਼੍ਰੀਮਤੀ ਰਾਜਿੰਦਰ ਕੌਰ ਟਿਵਾਣਾ ਪਿਛਲੇ ਦਿਨੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬਹੁਤ ਹੀ ਸੁਹਿਰਦ, ਮਿਲਣਸਾਰ, ਸੂਝਵਾਨ, ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਅਤੇ ਨੇਕ ਸੁਭਾਅ ਦੇ ਮਾਲਕ ਬੀਬੀ ਰਾਜਿੰਦਰ ਕੌਰ ਟਿਵਾਣਾ ਸੁਪਤਨੀ ਸ: ਬਖਸ਼ੀਸ਼ ਸਿੰਘ ਟਿਵਾਣਾ ਦਾ ਇਹ ਵਿਛੋੜਾਂ ਪਰਿਵਾਰ, ਰਿਸ਼ਤੇਦਾਰਾਂ ਅਤੇ ਸਨੇਹੀਆਂ ਲਈ ਅਸਹਿ ਹੈ।
ਉਹਨਾਂ ਦਾ ਅੰਤਿਮ ਸੰਸਕਾਰ 19 ਅਕਤੂਬਰ ਦਿਨ ਸ਼ਨੀਵਾਰ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਲੋਟਸ ਫਿਊਨਰਲ ਸੈਂਟਰ 121-ਸਿਟੀਵਿਊ ਡਰਾਇਵ, ਈਟੋਬੀਕੋ ਓਨ ਐਮ9ਡਬਲਯੂ 5ਏ8 ਵਿਖੇ ਹੋਵੇਗਾ। ਇਸ ਉਪਰੰਤ ਉਸੇ ਦਿਨ ਅਖੰਡ ਪਾਠ ਦੇ ਭੋਗ ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ 9-ਕੈਰੀਅਰ ਡਰਾਈਵ ਈਟੋਬੀਕੋ ਓਨ ਐਮ9ਵੀ 4ਬੀ2 ਵਿਖੇ 2:00 ਵਜੇ ਤੋਂ 4:00 ਤੱਕ ਪਾਏ ਜਾਣਗੇ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਹੋਰ ਜਾਣਕਾਰੀ ਲਈ ਨਵਦੀਪ ਸਿੰਘ ਟਿਵਾਣਾ 416-823-9472 ਜਾਂ ਸਰਬਜੀਤ ਸਿੰਘ ਟਿਵਾਣਾ 647-290-7171 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS