ਬਰੈਂਪਟਨ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਨੂੰ ਜਿੱਥੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਕਿਹਾ ਜਾਂਦਾ ਹੈ ਉੱਥੇ ਹੀ ਆਏ ਦਿਨ ਹੁੰਦੇ ਗੀਤ-ਸੰਗੀਤ ਦੇ ਸਮਾਗਮ, ਨਾਟਕ, ਭੰਗੜੇ-ਗਿੱਧਿਆਂ ਦੇ ਮੁਕਾਬਲੇ, ਕਵੀ ਦਰਬਾਰ ਆਦਿ ਸਮਾਗਮ ਕਲਾ ਦੇ ਖੇਤਰਾਂ ਵਿੱਚ ਸਰਗਰਮ ਲੋਕਾਂ ਨੂੰ ਆਹਰੇ ਲਾਈ ਰੱਖਦੇ ਹਨ ਤੇ ਇਸੇ ਤਰ੍ਹਾਂ ਵਿਸ਼ਵ ਰੰਗ-ਮੰਚ ਦੇ ਕਦਰਦਾਨਾਂ ਵੱਲੋਂ ਇੱਥੇ ਰੰਗਮੰਚ ਦੀਆਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਗੱਲ ਕਰਦਿਆਂ ਰੰਗਮੰਚ ਦੇ ਉੱਘੇ ਅਦਾਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਰੰਗਮੰਚ ਵਿਭਾਗ ‘ਚੋਂ ਰੰਗਮੰਚ ਦੀ ਉੱਚ ਵਿਦਿਆ ਪ੍ਰਾਪਤ ਕੋਮਲਦੀਪ ਸ਼ਾਰਦਾ ਨੇ ਗੱਲ ਕਰਦਿਆਂ ਕਿਹਾ ਕਿ ਰੰਗਮੰਚ ਅਜਿਹੀ ਕਲਾ ਹੈ ਜਿਸ ਰਾਹੀਂ ਆਪਣੇ ਮਨ ਦੀ ਗੱਲ ਨੂੰ ਸਹਿਜੇ ਹੀ ਐਕਟਿੰਗ ਦੇ ਜ਼ਰੀਏ ਲੋਕਾਂ ਤੱਕ ਪਹੁਚਾਇਆ ਜਾ ਸਕਦਾ ਹੈ ਉਹਨਾਂ ਹੋਰ ਕਿਹਾ ਕਿ 1961ਵਿੱਚ ਭਾਵੇਂ ਰੰਗਮੰਚ ਪ੍ਰੇਮੀਆਂ ਨੇ ਰੰਗਮੰਚ ਦਾ ਮੁੱਢ ਬ੍ਹੰਂ ਦਿੱਤਾ ਸੀ ਪਰ ਫਰਾਂਸ ਵਿੱਚ ਮਿ: ਜੀਨ ਕਿਕਟਿਉ ਵੱਲੋਂ ਆਪਣੀ ਗੱਲ ਆਸਾਨੀ ਨਾਲ ਲੋਕਾਂ ਤੱਕ ਅਤੇ ਸਮੇਂ ਦੀਆਂ ਸਰਕਾਰਾਂ ਤੱਕ ਲਿਜਾਣ ਲਈ ਸੌਖੀ ਅਤੀ ਸਰਲ ਭਾਸ਼ਾਂ ਰਾਹੀਂ ਰੰਗਮੰਚ ਦੇ ਜ਼ਰੀਏ ਅੱਗੇ ਲਿਜਾਣ ਲਈ ਨਾਟਕ ਕਰਨੇ ਸ਼ੁਰੂ ਕੀਤੇ ਜਿਸਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਲੱਗਾ ਬਾਅਦ ਵਿੱਚ 27ਮਾਰਚ ਦਾ ਦਿਨ ਵਿਸ਼ਵ ਰੰਗਮੰਚ ਦਿਵਸ ਵੱਜੋਂ ਚਣਿਆ ਗਿਆ। ਇਸ ਮੌਕੇ ਰੰਗਮੰਚ ਅਦਾਕਾਰ ਸਤਿੰਦਰ ਚਾਹਲ, ਗੁਰਬੀਰ ਗੋਗੋ ਬੱਲ, ਕਰਮਜੀਤ ਗਿੱਲ (ਧਮੋਟ), ਮਨਦੀਪ ਔਜਲਾ, ਜਗਵਿੰਦਰ ਜੱਜ, ਬਲਜਿੰਦਰ ਲੇਲਣਾਂ, ਹਰਭਜਨ ਫਲੌਰਾ, ਬਿਕਰਮਜੀਤ ਰੱਖੜਾ ਅਤੇ ਬਲਜਿੰਦਰ ਸੇਖਾ ਆਦਿ ਤੋਂ ਇਲਾਵਾ ਤਰਕਸ਼ੀਲ ਆਗੂਆਂ ਡਾ. ਬਲਜਿੰਦਰ ਸੇਖੋਂ, ਨਛੱਤਰ ਸਿੰਘ ਬਦੇਸ਼ਾ, ਨਿਰਮਲ ਸੰਧੂ, ਸੁਰਜੀਤ ਸਹੋਤਾ,ਗਾਇਕ ਹੈਰੀ ਸੰਧੂ, ਗੀਤਕਾਰ ਗੈਰੀ ਹਠੂਰ ਟੋਰਾਂਟੋਂ, ਸੰਗੀਤਕਾਰ ਰਜਿੰਦਰ ਰਾਜ ਨੇ ਵੱਖ-ਵੱਖ ਪ੍ਰੈਸ ਬਿਆਨਾਂ ਰਾਹੀਂ ਵਿਸ਼ਵ ਰੰਗਮੰਚ ਦੀਆਂ ਵਧਾਈਆਂ ਭੇਜੀਆਂ ਹਨ।
Check Also
ਜ਼ਿੰਦਗੀ ਦੀ ਖੂਬਸੂਰਤੀ ਨੂੰ ਸਾਂਭਣ ਵਾਲੀ ਪ੍ਰੋ. ਕੁਲਬੀਰ ਸਿੰਘ ਦੀ ਸਵੈ-ਜੀਵਨੀ
‘ਮੀਡੀਆ ਆਲੋਚਕ ਦੀ ਆਤਮਕਥਾ’ ਮੀਡੀਆ ਆਲੋਚਨਾ ਦੇ ਖੇਤਰ ਵਿਚ ਪ੍ਰੋ. ਕੁਲਬੀਰ ਸਿੰਘ ਇਕ ਜਾਣਿਆ-ਪਛਾਣਿਆ ਨਾਮ …