-11 C
Toronto
Wednesday, January 21, 2026
spot_img
Homeਕੈਨੇਡਾਪਰਵਾਸੀ ਅਦਾਰੇ ਵਲੋਂ ਜਸਵਿੰਦਰ ਭੱਟੀ ਅਤੇ ਐਸੋਸ਼ੀਏਟਸ ਨੂੰ ਮੁਬਾਰਕਾਂ

ਪਰਵਾਸੀ ਅਦਾਰੇ ਵਲੋਂ ਜਸਵਿੰਦਰ ਭੱਟੀ ਅਤੇ ਐਸੋਸ਼ੀਏਟਸ ਨੂੰ ਮੁਬਾਰਕਾਂ

Jaswinder Bhatti News copy copyਬਰੈਂਪਟਨ/ਬਿਊਰੋ ਨਿਊਜ਼ : ਬੀਤੀ 28 ਫਰਵਰੀ ਨੂੰ ਬਰੈਂਪਟਨ ਵਿਚ ਰੀਅਲ ਸਟੇਟ ਦੇ ਜਾਣੇ ਪਹਿਚਾਣੇ ਸੱਜਣ ਜਸਵਿੰਦਰ ਸਿੰਘ ਭੱਟੀ ਨੇ ਆਪਣੀਆਂ 5 ਕੰਪਨੀਜ਼ ਨੂੰ ਇਕ ਛੱਤ ਨੀਚੇ ਕਰਨ ਲਈ ਇਕ ਨਵੀਂ ਨਿਕੋਰ ਬਿਲਡਿੰਗ ਦਾ ਉਦਘਾਟਨ ਕਰਵਾਇਆ। ਇਸ ਸ਼ੁਭ ਅਵਸਰ ਉਪਰ ਸ਼ਹਿਰ ਦੇ 400 ਤੋਂ ਵਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਬਿਜ਼ਨਸ ਓਨਰਜ਼  ਨੂੰ ਵਧਾਈਆਂ ਦਿਤੀਆਂ। ਸਹਿਜ ਪਾਠ ਦੇ ਭੋਗ ਅਤੇ ਸ਼ਬਦ ਗਾਇਨ ਕੀਤੇ ਗਏ। ਅਤੁਟ ਲੰਗਰ ਵਰਤਿਆ। ਐਮਪੀ ਰਾਜ ਗਰੇਵਾਲ ਵਧਾਈਆਂ ਦੇਣ ਲਈ ਪਹੁੰਚੇ। ਅਦਾਰਾ ਪਰਵਾਸੀ ਦੇ ਸੀਓ ਰਜਿੰਦਰ ਸਿੰਘ ਸੈਣੀ ਵੀ ਇਸ ਖਬਰਰਾਹੀ  ਵਧਾਈਆਂ ਦੇਂਦੇ ਹਨ।ਭੱਟੀ ਸਾਹਿਬ ਦੇ ਬਾਕੀ ਪਾਰਟਨਰਜ਼ ਦੇ ਨਾਮ ਹਨ, ਚਰਿੰਜੀਵ ਸਿੰਘ ਰੱਖੜਾ, ਸੁਮਨਜੀਤ ਸਿੰਘ ਪੈਂਫਰ, ਹਰਮੇਲ ਸਿੰਘ ਬਾਸੀ, ਡਾਕਟਰ ਤਜਿੰਦਰਪਾਲ ਸਿੰਘ ਦੂਲਾ, ਭਗਵਾਨ ਗ੍ਰੇਵਾਲ, ਹਰਭਜਨ ਸਿੰਘ ਢਿਲੋਂ ਅਤੇ ਰਾਜੀਵ ਚੋਪੜਾ (ਅਕਾਊਟੈਂਟ। ਕੰਪਨੀਆਂ ਹਨ 1-ਪੀਸ ਐਨਵਾਇਰਨਮੈਂਟ, 2-ਬਲਿਸ ਮਾਰਟਗੇਜ, 3- ਓ ਟੂ ਜੀ ਸੈਕਿਓਰਡ ਕੈਪੀਟਲ, 4-ਟਰਿਪਲ ਨੈਟ ਰੀਐਲਿਟੀ, ਅਤੇ 5- ਫੈਲਕੋ ਗਰੁਪ। ਇਸ ਨਵੀਂ ਤਜ਼ਵੀਜ਼ ਦੇ ਫਲਸਰੂਪ ਕਿਸੇ ਨੇ ਕੋਈ ਨਵਾਂ ਇਨਵੈਸਮੈਂਟ ਵੈਂਚਰ ਚਾਲੂ ਕਰਨਾ ਹੋਵੇ ਤਾਂ ਜਰੂਰਤ ਪੈਣ ਵਾਲੀਆਂ ਸਭ ਸੇਵਾਵਾਂ ਇਕੇ ਜਗਾਹ ਮਿਲ ਸਕਣਗੀਆਂ। ਇਹ ਸਾਰੇ ਦਫਤਰ ਬਸਾਖੀ ਦੇ ਦਿਹਾੜੇ ਤੋਂ ਕਾਰਜ ਕਰਨਾ ਚਾਲੂ ਕਰ ਦੇਣਗੇ। ਕਿਸੇ ਜਾਣਕਾਰੀ ਲਈ ਜਸਵਿੰਦਰ ਸਿੰਘ 416 571 0000

RELATED ARTICLES
POPULAR POSTS