20.6 C
Toronto
Friday, September 18, 2026
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ 'ਚ ਕੈਂਪ ਲਗਾਇਆ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ ‘ਚ ਕੈਂਪ ਲਗਾਇਆ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ ‘ਚ ਕੈਂਪ ਲਗਾਇਆਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਮਾਰਚ ਬਰੇਕ ਦੀਆਂ ਛੁੱਟੀਆਂ ਵਿੱਚ 14 ਮਾਰਚ ਤੋਂ 24 ਮਾਰਚ ਤੱਕ ਜੇ.ਕੇ. ਤੋਂ ਗਰੇਡ 8 ਤੱਕ ਦੇ ਵਿਦਿਆਰਥੀਆਂ ਲਈ ਕੈਂਪ ਆਯੋਜਤ ਕੀਤਾ ਗਿਆ ਜਿਸ ਵਿੱਚ ਖਾਲਸਾ ਕਮਿਉਨਿਟੀ ਸਕੂਲ ਤੋਂ ਇਲਾਵਾ ਦੂਸਰੇ ਸਕੂਲਾਂ ਦੇ ਬੱਚਿਆਂ ਨੇ ਵੀ ਭਾਗ ਲਿਆ।
ਕੈਂਪ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮੌਰਨਿੰਗ ਅਸੈਂਬਲੀ ਤੋਂ ਬਾਅਦ ਬੱਚਿਆਂ ਲਈ ਆਰਟ ਕਰਾਫ਼ਟ ਅਤੇ ਕਸਰਤ ਦੀਆਂ ਕਲਾਸਾਂ ਤੋਂ ਇਲਾਵਾ ਗੁਰਮਤ ਅਤੇ ਕੀਰਤਨ ਦੀਆਂ ਕਲਾਸਾਂ ਵੀ ਲਗਾਈਆਂ ਗਈਆਂ।
ਬੱਚਿਆਂ ਨੇ ਜਿਮ ਕਲਾਸਾਂ ਵਿੱਚ ਵੱਖ 2 ਖੇਡਾਂ ਵਿੱਚ ਵੀ ਭਾਗ ਲਿਆ। ਬੱਚਿਆਂ ਨੂੰ ਆਊਟ ਡੋਰ ਟਰਿੱਪਸ -ਮੈਪਲ ਸਿਰਪ, ਵੁੱਡਬਰਿੱਜ, ਐਰੋਸਪੋਰਟਸ ਪਾਰਕ, ਬਰੈਂਪਟਨ ਅਤੇ ਫੈਨਟੈਸੀ ਫੇਅਰ, ਵੁੱਡ-ਵਾਈਨ ਸੈਂਟਰ ਤੇ ਵੀ ਲਿਜਾਇਆ ਗਿਆ ਜਿਸ ਦਾ ਬੱਚਿਆਂ ਨੇ ਬਹੁਤ ਅਨੰਦ ਮਾਣਿਆ। ਇਸ ਤੋਂ ਇਲਾਵਾ ਸਕੂਲ ਵਿੱਚ ਬਾਸਕਟ ਬਾਲ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਲਗਭਗ 80 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਬਾਸਕਟਬਾਲ ਖੇਡਣ ਦੇ ਹੁਨਰ ਸਿਖਾਏ ਗਏ ਅਤੇ ਸ਼ੁੱਕਰਵਾਰ ਨੂੰ ਵੱਖ 2 ਟੀਮਾਂ ਵਿੱਚ ਟੂਰਨਾਮੈਂਟ ਕਰਵਾਏ ਗਏ। ਖਾਲਸਾ ਕਮਿਉਨਿਟੀ ਸਕੂਲ ਵਿਖੇ ਹਰ ਸਾਲ ਦਸੰਬਰ, ਮਾਰਚ ਅਤੇ ਜੁਲਾਈ-ਅਗਸਤ ਦੀਆਂ ਛੁੱਟੀਆਂ ਵਿੱਚ ਕੈਂਪ ਆਯੋਜਤ ਕੀਤੇ ਜਾਂਦੇ ਹਨ।

RELATED ARTICLES
POPULAR POSTS