Breaking News
Home / ਕੈਨੇਡਾ / ਰਾਜ ਗਰੇਵਾਲ ਅਤੇ ਹਰਜੀਤ ਸੱਜਣ ਦੇ ਸਮਾਗਮ ਵਿੱਚ ਹਜ਼ਾਰਾਂ ਸਰੋਤੇ ਪੁੱਜੇ

ਰਾਜ ਗਰੇਵਾਲ ਅਤੇ ਹਰਜੀਤ ਸੱਜਣ ਦੇ ਸਮਾਗਮ ਵਿੱਚ ਹਜ਼ਾਰਾਂ ਸਰੋਤੇ ਪੁੱਜੇ

Raj Grewal and Harjit Sajjan Event Attracts Audience of a Thousand pic copy copyਬਰੈਂਪਟਨ/ਬਿਊਰੋ ਨਿਊਜ਼
ਰਾਜ ਗਰੇਵਾਲ, ਪਾਰਲੀਮੈਂਟ ਮੈਂਬਰ ਬਰੈਪਟਨ ਈਸਟ ਅਤੇ ਹਰਜੀਤ ਸੱਜਣ, ਪਾਰਲੀਮੈਂਟ ਮੈਂਬਰ ਵੈਨਕੂਵਰ ਸਾਊਥ, ਅਪ੍ਰੈਲ 23, 2016 ਨੂੰ ਬਰੈਂਪਟਨ ਈਸਟ ਵਿੱਚ ਹੋਏ ਇੱਕ ਸਮਾਗਮ ਦੇ ਮੁੱਖ ਬੁਲਾਰੇ ਸਨ।
ਉਨ੍ਹਾਂ ਨੇ ਪ੍ਰੋੜ੍ਹਤਾ ਕੀਤੀ ਕਿ ਪਬਲਿਕ ਸੇਵਾਵਾਂ ਅਤੀ ਮੁੱਲਵਾਨ ਹੁੰਦੀਆਂ ਹਨ ਅਤੇ ਸਰੋਤਿਆਂ ਵੱਲੋਂ ਬਿਨਾਂ ਪੁਣੇ-ਚੁਣੇ ਸਿੱਧੇ, ਸਪਸ਼ਟ ਅਤੇ ਸੱਚੇ ਦਿਲੋਂ ਕੀਤੇ ਸਵਾਲ ਸੁਣੇ ਤੇ ਉਨ੍ਹਾਂ ਦੇ ਉੱਤਰ ਦਿੱਤੇ।
ਜਿਨ੍ਹਾਂ ਵਿਸ਼ਿਆਂ ਦੇ ਸਵਾਲ ਉਨ੍ਹਾਂ ਤੋਂ ਪੁੱਛੇ ਗਏ, ਵਿੱਚੋਂ ਕੁੱਝ ਕੁ ਹਨ; ਰਾਜਨੀਤੀ ਵਿੱਚ ਵਿਲੱਖਣਤਾ, ਪਬਲਿਕ ਸੇਵਾਵਾਂ ਵਿੱਚ ਨੌਜੁਆਨ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਹਨ, ਅਤੇ ਮੈਂਬਰ ਪਾਰਲੀਮੈਂਟ ਹੋਣ ਵਜੋਂ ਉਨ੍ਹਾਂ ਤੋਂ ਕੀ ਆਸਾਂ ਰੱਖੀਆਂ ਜਾ ਸਕਦੀਆਂ ਹਨ।
ਇਸ ਖੁੱਲ੍ਹੇ ਪਬਲਿਕ ਸਮਾਗਮ ਵਿੱਚ ਨੌਜੁਆਨਾਂ ਨੂੰ ਆਉਣ, ਬੈਠਣ ਅਤੇ ਸਵਾਲ ਕਰਨ ਦੇ ਸਮੇਂ ਵਿੱਚ ਪਹਿਲ ਦਿੱਤੀ ਗਈ ਤਾਂ ਕਿ ਅੱਜ ਅਤੇ ਭਵਿੱਖ ਦੇ ਲੀਡਰਾਂ ਦੀ ਆਪਣੇ ਸੁਪਨੇ ਦਰਸਾਉਣ ਤੇ ਉਨ੍ਹਾਂ ਨੂੰ ਸੱਚੇ ਕਰਨ ਦੀ ਲਗਨ ਵਿੱਚ ਉਤਸ਼ਾਹ ਦੀ ਊਰਜਾ ਭਰੀ ਜਾ ਸਕੇ। ਤਿੰਨੇਂ ਹੀ ਮੈਂਬਰ ਪਾਰਲੀਮੈਂਟਾਂ, ਸੋਨੀਆ ਸਿੱਧੂ, ਰੂਬੀ ਸਹੋਤਾ ਅਤੇ ਕਮਲ ਖਹਿਰਾ ਨੇ ਵੀ ਇਸ ਸੁਭਾਗੇ ਸਮੇਂ ਦੀਆਂ ਰੌਣਕਾਂ ਵਿੱਚ ਭਰਪੂਰ ਵਾਧਾ ਕੀਤਾ। ਜੋ ਦਰਸ਼ਕਾਂ ਨੂੰ ਚੰਗਾ-ਚੰਗਾ ਲੱਗਿਆ।”ਇਸ ਸਮਾਗਮ ਵਿੱਚ ਲਈ ਗਈ ਪੂਰੀ ਦਿਲਚਸਪੀ ਅਤੇ ਦਰਸਾਏ ਗਏ ਸਿਰੇ ਦੇ ਉਤਸ਼ਾਹ ਤੋਂ ਇਹ ਸਪਸ਼ਟ ਝਲਕ ਦਾ ਹੈ ਕਿ ਬਰੈਂਪਟਨ ਦੇ ਵਸਨੀਕ ਸਰਕਾਰ ਦੇ ਕਰਤਵਾਂ ਅਤੇ ਲੋਕ ਸੇਵਾਵਾਂ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਵੀ ਹਨ ਅਤੇ ਉਨ੍ਹਾਂ ਦੀ ਕਦਰ ਵੀ ਕਰਦੇ ਹਨ। ਇਸ ਖੁਸ਼ੀਆਂ ਖੇੜਿਆਂ ਭਰੇ ਤੇ ਸਾਰਥਿਕ ਸਮਾਗਮ ਵਿੱਚ ਪਹੁੰਚ ਕੇ ਮੈਨੂੰ ਬਹੁਤ ਹੀ ਪਰਸੰਨਤਾ ਹੋਈ ਹੈ ਅਤੇ ਮੈਂ ਮੈਂਬਰ ਪਾਰਲੀਮੈਂਟ ਹਰਜੀਤ ਸੱਜਣ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਬਰੈਂਪਟਨ ਆਉਣ ਲਈ ਕੀਮਤੀ ਸਮਾਂ ਕੱਢ ਕੇ ਸਾਨੂੰ ਸਾਰਿਆਂ ਨੂੰ ਨਿਵਾਜਿਆ ਹੈ।” ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਸਾਰਿਆਂ ਦਾ ਸਤਿਕਾਰ ਕਰਦਿਆਂ ਆਪਣੇ ਵਿਚਾਰ ਪ੍ਰਗਟਾਏ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …