Breaking News
Home / ਕੈਨੇਡਾ / ‘ਪਰਵਾਸੀ’ ਦੇ ਵਿਹੜੇ ਪੁੱਜੇ ਪੰਜਾਬੀ ਕਲਾਕਾਰ ਅਨੀਤਾ ਸਵਦੀਸ਼

‘ਪਰਵਾਸੀ’ ਦੇ ਵਿਹੜੇ ਪੁੱਜੇ ਪੰਜਾਬੀ ਕਲਾਕਾਰ ਅਨੀਤਾ ਸਵਦੀਸ਼

ਨਾਮਵਰ ਅਦਾਕਾਰਾ, ਪੰਜਾਬੀ ਥੀਏਟਰ ਜਗਤ ਦੀ ਮੁੱਢਲੀ ਕਤਾਰ ਦੀ ਕਲਾਕਾਰ ਅਤੇ ਨਾਟਕ, ਨਿਰਦੇਸ਼, ਅਨੀਤਾ ਸਵਦੀਸ਼ ਜੋ ਇਨ੍ਹੀਂ ਦਿਨੀਂ ਕੈਨੇਡਾ ਫੇਰੀ ‘ਤੇ ਹਨ। ਉਚੇਚੇ ਤੌਰ ‘ਤੇ ਅਦਾਰਾ ‘ਪਰਵਾਸੀ’ ਦੇ ਵਿਹੜੇ ਆਏ ਜਿੱਥੇ ਉਨ੍ਹਾਂ ਨਾਲ ਉਨ੍ਹਾਂ ਦੇ ਕਲਾਕਾਰੀ ਦੇ ਸਫਰ ਬਾਰੇ, ਪੰਜਾਬ ਦੀਆਂ ਸਮੱਸਿਆਵਾਂ ਬਾਰੇ ਅਤੇ ਥੀਏਟਰ ਜਗਤ ਦੀਆਂ ਕਾਰਗੁਜ਼ਾਰੀਆਂ ਨੂੰ ਲੈ ਕੇ ਵਿਸਥਾਰਤ ਗੱਲਬਾਤ ਹੋਈ।
ਰਾਈਜ਼ਿੰਗ ਸਟਾਰਜ਼ 25 ਅਗਸਤ ਨੂੰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਅਤੇ ਇੰਡੋ-ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵੱਲੋਂ ਉੱਘੇ ਸੰਗੀਤਕਾਰ ਰਜਿੰਦਰ ਸਿੰਘ ਰਾਜ ਦੀ ਰਹਿਨੁਮਈ ਹੇਠ ਸਲਾਨਾ ਸੰਗੀਤਕ ਸਮਾਗਮ ઑਰਾਈਜ਼ਿਗ ਸਟਾਰਜ਼਼ 25 ਅਗਸਤ ਐਤਵਾਰ ਨੂੰ ਬਰੈਂਪਟਨ ਦੇ ਸ਼ਿੰਗਾਰ ਬੈਕੁੰਟ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਰਾਜ ਨੇ ਦੱਸਿਆ ਕਿ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲਣ ਵਾਲੇ ਇਸ ਸੰਗੀਤਕ ਸਮਾਗਮ ਵਿੱਚ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਗਾਇਕ ਆਪਣੀ ਗਾਇਕੀ ਪੇਸ਼ ਕਰਨਗੇ ਜਿਸ ਲਈ ਸਾਡਾ ਮਕਸਦ ਲੋਕਲ ਟੇਲੈਂਟ ਨੂੰ ਪ੍ਰਮੋਟ ਕਰਕੇ ਲੋਕਾਂ ਸਾਹਮਣੇ ਲਿਆਉਣਾ ਹੈ।
ਪੰਜਾਬੀ ਸੱਭਿਆਚਾਰ ਮੰਚ ਵੱਲੋਂ ਦੁੱਖ ਇਜ਼ਹਾਰ
ਪ੍ਰਿੰਸੀਪਲ ਬਲਬੀਰ ਸਿੰਘ ਗਿੱਲ ਸਦੀਵੀ ਵਿਛੋੜਾ ਦੇ ਗਏ
ਬਰੈਂਪਟਨ : ਪਿਛਲੇ ਦਿਨੀ ਪ੍ਰਿੰਸੀਪਲ ਬਲਬੀਰ ਸਿੰਘઠਗਿੱਲ ਪਿੰਡ ਡਾਲਾ ਜ਼ਿਲ੍ਹਾ ਮੋਗਾ (ਪੰਜਾਬ) ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਹਮ ਖਿਆਲੀਆਂ ਨੂੰ ਸਦੀਵੀ ਵਿਛੋੜਾ ਦੇ ਗਏ। ਉਹ ਦੂਰ ਦ੍ਰਿਸ਼ਟੀ, ਸਪਸ਼ਟ ਪ੍ਰਗਤੀਸ਼ੀਲ ਵਿਚਾਰਾਂ, ਦ੍ਰਿੜ ਇਰਾਦਾ, ਨਸਲ, ਜ਼ਾਤਾਂ ਮਜ੍ਹਬਾਂ ਤੋਂ ਉਪਰ ਉੱਠ ਕੇ ਇਨਸਾਨੀਅਤ ਦੇ ਭਲੇ ਦੀ ਸੋਚ ਵਾਲੇ ਇਨਸਾਨ ਸਨ। ਅੱਜ ਦੇ ਸਮਾਜ ਵਿੱਚ ਅਤਿ ਗਿਰਾਵਟ ਅਤੇ ਰਾਜਨੀਤਿਕ ਰਸਾਤਲ ਵਾਲੇ ਮਹੌਲ ਵਿੱਚ ਅਜਿਹੇ ਵਿਅੱਕਤੀਆਂ ਦੀ ਅਵਾਜ਼ ਦਾ ਚਲੇ ਜਾਣਾ ਬੇਹੱਦ ਕਸ਼ਟਦਾਇਕઠઠਹੈ। ਪੰਜਾਬੀ ਸੱਭਿਆਚਾਰ ਮੰਚ ਉਹਨਾਂ ਦੇ ਵਿਛੜ ਜਾਣ ਤੇ ਅਤਿ ਸੰਵੇਦਨਾ ਨਾਲ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਹਮ ਖਿਆਲੀਆਂ ਨਾਲ ਦੁੱਖ ਦਾ ਇਜ਼ਹਾਰ ਕਰਦਾ ਹੈ। ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਸਕੱਤਰ ਕਾਮਰੇਡ ਸੁਖਦੇਵ ਸਿੰਘ ਧਾਲੀਵਾਲ, ਦਰਸ਼ਨ ਸਿੰਘ ਭੌਰਾ, ਸੁਭਾਸ਼ ਖੁਰਮੀ ਆਦਿ ਨੇ ਉਹਨਾਂ ਦੇ ਸੰਘਰਸ਼ ਸੀ ਜੀਵਨ ਸਬੰਧੀ ਵਿਚਾਰ ਸਾਂਝੇ ਕੀਤੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …