ਟੋਰਾਂਟੋ : ਜੀਟੀਏ ਦੀ ਡਰਾਈਵਿੰਗ ਸਕੂਲ ਇੰਸਟਰੱਕਟਰ ਐਸੋਸੀਏਸ਼ਨ ਨੇ ਲੰਘੇ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਇਸ ਸਮਾਗਮ ਵਿਚ ਬਹੁਤ ਸਾਰੇ ਪਰਿਵਾਰਾਂ ਨੇ ਹਾਜ਼ਰੀ ਲਗਵਾਈ। ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਇਸ ਮੌਕੇ ਬਲਕਾਰ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ ਅਟਵਾਲ, ਇੰਦਰਜੀਤ ਸਿੰਘ ਲਾਲੀ, ਜਸਵੰਤ ਸਿੰਘ ਜੌਹਲ, ਜਸਵੀਰ ਸਿੰਘ ਸੱਗੀ, ਬਚਿੱਤਰ ਸਿੰਘ, ਭਗਵੰਤ ਸਿੰਘ, ઠਨਰਿੰਦਰ ਸਿੰਘ ਤੇ ઠ ਜਸਪਾਲ ਸਿੰਘ ਸ਼ਾਮਲ ਹੋਏ।ઠਸੁਲੱਖਣ ਸਿੰਘ ਅਟਵਾਲ ਵੀ ਉਚੇਚੇ ਤੌਰ ‘ਤੇ ਪਹੁੰਚੇ। ਸੁਲੱਖਣ ਅਟਵਾਲ ਓਨਟਾਰੀਓ ਸੂਬੇ ਦੇ ਪਹਿਲੇ ਇੰਸਟਰੱਕਟਰ ઠਹਨ ਤੇ ਉਨ੍ਹਾਂ ਡਿਫੈਨਸਿਵ ਡਰਾਈਵਿੰਗ ਕਲਾਸਾਂ ਸ਼ੁਰੂ ਕੀਤੀਆਂ। ਸਾਰੇ ਇੰਸਟਰੱਕਟਰਾਂ ਨੇ ਰਲ ਮਿਲ ਕੇ ਸਮਾਗਮ ਦਾ ਪ੍ਰਬੰਧਕ ਕੀਤਾ ਅਤੇ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …