Breaking News
Home / ਕੈਨੇਡਾ / ਦੀਵਾਲੀ ਮੌਕੇ ਸੀ ਆਈ ਬੀ ਸੀ ਵੱਲੋਂ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਸਿੱਕੇ

ਦੀਵਾਲੀ ਮੌਕੇ ਸੀ ਆਈ ਬੀ ਸੀ ਵੱਲੋਂ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਸਿੱਕੇ

ਟੋਰਾਂਟੋ :CIBC (TSX: CM) (NYSE: CM) ਂ ਇਸ ਵਾਰ ਦੀਵਾਲੀ ਦੇ ਮੌਕੇ ‘ਤੇ ਇਕ ਵਾਰ ਫੇਰ ਸੀ ਆਈ ਬੀ ਸੀ ਦੁਆਰਾ ਕੈਨੇਡੀਅਨਾਂ ਨੂੰ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਦੀਵਾਲੀ ਦੇ ਸਿੱਕੇ ਪੇਸ਼ ਕੀਤੇ ਜਾ ਰਹੇ ਹਨ। ਸੀਮਤ ਐਡੀਸ਼ਨ ਵਾਲੇ ਇਹ ਸਿੱਕੇ ਜਾਰੀ ਕਰਨ ਵਾਲਾ ਸੀ ਆਈ ਬੀ ਸੀ ਇੱਕੋ ਇੱਕ ਕੈਨੇਡੀਅਨ ਬੈਂਕ ਹੈ।
ਰੌਸ਼ਨੀਆਂ ਦੇ ਤਿਉਹਾਰ ਵਜੋਂ ਜਾਣੇ ਜਾਂਦੇ ਦੀਵਾਲੀ ਦੇ ਸੱਤ-ਦਿਨਾ ਜਸ਼ਨ 7 ਨਵੰਬਰ ਨੂੰ ਸ਼ੁਰੂ ਹੋ ਰਹੇ ਹਨ ਅਤੇ ਦੁਨੀਆ ਭਰ ਵਿੱਚ ਮਨਾਏ ਜਾ ਰਹੇ ਹਨ। ਪਰੰਪਰਾ ਦੇ ਮੁਤਾਬਕ ਤਿਉਹਾਰ ਦੇ ਤੀਜੇ ਦਿਨ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ઠਨਾਲ ਤੋਹਫੇ ਸਾਂਝੇ ਕੀਤੇ ਜਾਂਦੇ ਹਨ ਅਤੇ ਦੀਵਾਲੀ ਦੀ ਰਾਤ ਆਤਿਸ਼ਬਾਜ਼ੀ ਨਾਲ ਮਨਾਈ ਜਾਵੇਗੀ। ઠ
ਵਿਸ਼ੇਸ਼ ਦੀਵਾਲੀ ਸਿੱਕਿਆਂ ਬਾਰੇ ਗੱਲ ਕਰਦੇ ਹੋਏ ਸੀ ਆਈ ਬੀ ਸੀ ਦੇ ਅਲਟਰਨੇਟ ਸਲਿਊਸ਼ਨਜ਼ ਗਰੁੱਪ ਦੇ ਸੀਨੀਅਰ ਪ੍ਰੋਗਰਾਮ ਮੈਨੇਜਰ ਪ੍ਰਦੀਪ ਗੁਪਤਾ ਨੇ ਕਿਹਾ, “ਦੀਵਾਲੀ ਹਰ ਸਾਲ ਜੀਵਨ ਦਾ ਜਸ਼ਨ ਅਤੇ ਖੁਸ਼ੀਆਂ ਮਨਾਉਣ ਲਈ ਇੱਕ ਖਾਸ ਮੌਕਾ ਹੁੰਦਾ ਹੈ। ਅਸੀਂ ਸੀ ਆਈ ਬੀ ਸੀ ਦੀ ਤਰਫੋਂ ਦੀਵਾਲੀ ਦੇ ਸਿੱਕੇ ਜਾਰੀ ਕਰਦਿਆਂ ਸਭ ਨੂੰ ਦੀਵਾਲੀ ਦੀਆਂ ਸ਼ੁਭ-ਕਾਮਨਾਵਾਂ ਅਤੇ ਵਧਾਈਆਂ ਦਿੰਦੇ ਹਨ।”
ਇਸ ਸਾਲ ਸੀ ਆਈ ਬੀ ਸੀ ਦੋ ਡਿਜ਼ਾਇਨਾਂ ਵਿੱਚ ਸਿੱਕੇ ਜਾਰੀ ਕਰ ਰਿਹਾ ਹੈ: ਦੀਵਾਲੀ ਲਕਸ਼ਮੀ ਸਿੱਕਾ ਅਤੇ ਦੀਵਾਲੀ ਖੰਡਾ ਸਿੱਕਾ। ਦੀਵਾਲੀ ਲਕਸ਼ਮੀ ਸਿੱਕਿਆਂ ਦੇ ਇੱਕ ਪਾਸੇ ਗਣੇਸ਼ ਅਤੇ ਲਕਸ਼ਮੀ ਦੇਵੀ ਬਣੇ ਹਨ ਅਤੇ ਦੂਜੇ ਪਾਸੇ ਓਮ ਲਿਖਿਆ ਹੋਇਆ ਹੈ। ਸੀ ਆਈ ਬੀ ਸੀ ਦੁਆਰਾ ਇਹ ਡਿਜ਼ਾਇਨ 1 ਔਂਸ 99.99% ਸ਼ੁੱਧ (24 ਕੈਰਟ) ਸੋਨੇ ਦੇ ਸਿੱਕੇ ਅਤੇ 1 ਔਂਸ 99.99% ਸ਼ੁੱਧ ਚਾਂਦੀ ਦੇ ਸਿੱਕੇ ਦੇ ਰੂਪ ਵਿੱਚ ਦਿੱਤਾ ਗਿਆ ਹੈ। 1 ਔਂਸ ਵਾਲੇ ਚਾਂਦੀ ਦੇ ਸਿੱਕੇ ਦੀ ਕੀਮਤ /54.95 ਰੱਖੀ ਗਈ ਹੈ। 1 ਔਂਸ ਵਾਲੇ ਸੋਨੇ ਦੇ ਸਿੱਕੇ ਦੀ ਕੀਮਤ ਮਾਰਕੀਟ ਰੇਟ ‘ਤੇ ਨਿਰਭਰ ਕਰਦੀ ਹੈ।ઠ
ਇਸੇ ਤਰ੍ਹਾਂ ਸੀ ਆਈ ਬੀ ਸੀ ਦੇ ਦੀਵਾਲੀ ਖੰਡਾ ਸਿੱਕਿਆਂ ਦੇ ਇੱਕ ਪਾਸੇ ਖੰਡਾ ਬਣਿਆ ਹੈ ਅਤੇ ਦੂਜੇ ਪਾਸੇ ਇੱਕ-ਓਂਕਾਰ ਦਾ ਚਿੰਨ੍ਹ ਬਣਿਆ ਹੈ। ਇਹ ਡਿਜ਼ਾਇਨ 10 ਗਰਾਮ 99.99% (24 ਕੈਰਟ) ਸ਼ੁੱਧ ਸੋਨੇ ਦੇ ਸਿੱਕੇ, ਅਤੇ 1 ਔਂਸ 99.99% ਸ਼ੁੱਧ ਚਾਂਦੀ ਦੇ ਸਿੱਕੇ ਵਿੱਚ ਉਪਲਬਧ ਹੈ। ਚਾਂਦੀ ਦੇ ਦੀਵਾਲੀ ਖੰਡਾ ਸਿੱਕੇ ਦੀ ਕੀਮਤ /59.95 ਰੱਖੀ ਗਈ ਹੈ ਅਤੇ 10 ਗਰਾਮ ਦਾ ਸੋਨੇ ਦਾ ਸਿੱਕਾ $625 ਦਾ ਹੈ। ઠ ਸਾਰੇ ਦੀਵਾਲੀ ਸਿੱਕੇ ਦੀਵਾਲੀ ਦੇ ਸ਼ਗਨਾਂ ਵਜੋਂ ਸੁੰਦਰ ਬਲੈਕ ਬੌਕਸ ਵਿੱਚ ਅਤੇ ਲਾਲ ਰੰਗ ਦੇ ਕਵਰ ਵਿੱਚ ਪੈਕ ਕੀਤੇ ਗਏ ਹਨ। ਸਾਡੇ ਮਡੈਲੀਅਨਾਂ ਤੋਂ ਇਲਾਵਾ ਤੁਸੀਂ ਸੋਨੇ ਅਤੇ ਚਾਂਦੀ ਦੀਆਂ ਸਰਾਫਾ ਬਾਰਾਂ ਅਤੇ ਸਿੱਕੇ ਵੀ ਸੀ ਆਈ ਬੀ ਸੀ ਦੇ ਵਿਸ਼ੇਸ਼ ਰੇਟਾਂ ‘ਤੇ ਲੈ ਸਕਦੇ ਹੋ। ਇਹ ਇੱਕ ਵਧੀਆ ਤੋਹਫਾ ਵੀ ਹਨ ਅਤੇ ਨਾਲੋ ਨਾਲ ਇੱਕ ਵਧੀਆ ਨਿਵੇਸ਼ ਵੀ।ઠ
ਦੀਵਾਲੀ ਅਤੇ ਹੋਰ ਸਰਾਫਾ ਉਤਪਾਦ ਔਰਡਰ ਤੇ ਸੀ ਆਈ ਬੀ ਸੀ ਬਰਾਂਚਾਂ ‘ਤੇ ਉਪਲਬਧ ਹਨ ਅਤੇ ਜਾਂ cibc.com/preciousmetals ‘ਤੇ ਔਨਲਾਈਨ ਔਰਡ ਕੀਤੇ ਜਾ ਸਕਦੇ ਹਨ। ਇਨ੍ਹਾਂ ਦੀ ਤੁਹਾਡੇ ਘਰ* ઠਜਾਂ ਨੇੜਲੀ ਸੀ ਆਈ ਬੀ ਸੀ ਬਰਾਂਚ ਤੇ ਡਿਲਿਵਰੀ ਮੁਫਤ ਕੀਤੀ ਜਾਂਦੀ ਹੈ।ઠ
ਉਨਟਾਰੀਓ ਵਿੱਚ ਕੀਮਤੀ ਧਾਤਾਂ ਦੀ ਖਰੀਦ ਤੇ ਟੈਕਸ ਨਹੀਂ ਲੱਗਦਾ। ਸੂਬੇ ਵਿੱਚ ਸੀ ਆਈ ਬੀ ਸੀ ਗੋਲਡ ਅਤੇ ਸਿਲਵਰ ਸਿੱਕਿਆਂ ਦੀ ਖਰੀਦ ਤੇ ਐਚ ਐਸ ਟੀ ਨਹੀਂ ਲੱਗਦੀ।ઠ
ਸੀ ਆਈ ਬੀ ਸੀ ਆਪਣੇ ਵੱਲੋਂ ਵੀ ਤੋਹਫੇ ਦੇਣ ਦੀ ਰਿਵਾਇਤ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਇਸ ਵਾਰ 1 ਔਂਸ ਦਾ ਸੋਨੇ ਦਾ ਦੀਵਾਲੀ ਸਿੱਕਾ** ઠਕਿਸੇ ਇੱਕ ਲੱਕੀ ਗ੍ਰਾਹਕ ਨੂੰ ਦਿੱਤਾ ਜਾਵੇਗਾ। ਜਿਹੜਾ ਵੀ ਗ੍ਰਾਹਕ 1 ਅਕਤੂਬਰ ਤੋਂ ਲੈ ਕੇ 9 ਨਵੰਬਰ ਦੇ ਵਿਚਕਾਰ ਸੀ ਆਈ ਬੀ ਸੀ ਦੀਆਂ ਕੀਮਤੀ ਧਾਤਾਂ ਖਰੀਦੇਗਾ, ਉਹ ਆਪਣੇ ਆਪ ਇਸ ਮੁਕਾਬਲੇ ਵਿੱਚ ਸ਼ਾਮਲ ਹੋ ਜਾਵੇਗਾ।ઠ
ਇਹ ਸਿੱਕੇ ਬਹੁਤ ਪੌਪੂਲਰ ਹਨ ਅਤੇ ਪਿਛਲੇ ਸਾਲਾਂ ਵਿੱਚ ਸੋਲਡ ਆਊਟ ਰਹੇ। ਇਹ ਸੀਮਤ ਐਡੀਸ਼ਨ ਵਿੱਚ ਹੀ ਜਾਰੀ ਕੀਤੇ ਗਏ ਹਨ ਅਤੇ ਇਸ ਕਰਕੇ ਇਨ੍ਹਾਂ ਨੂੰ ਖਰੀਦਣ ਦਾ ਫੈਸਲਾ ਟਾਲੋ ਨਾ।ઠ
ਇਨ੍ਹਾਂ ਸੀ ਆਈ ਬੀ ਸੀ ਬਰਾਂਚਾਂ ‘ਤੇ ਇਹ ਸਿੱਕੇ ਉਪਲਬਧ ਹਨ:
ਬਰੈਂਪਟਨ: ਸੀ ਆਈ ਬੀ ਸੀ ਬੋਵੇਅਰ ਅਤੇ ਏਅਰਪੋਰਟ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਬੋਵੇਅਰਡ ਅਤੇ ਕੌਨੈੱਸਟੋਗਾ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਬਰੈਮਲੀ ਰੋਡ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਬਰੈਮਲੀ ਐਂਡ ਮੇਅਫੀਲਡ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਡਿਕਸੀ ਐਂਡ ਹਾਈਵੇ 7 ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਡਿਕਸੀ ਐਂਡ ਪੀਟਰ ਰੌਬਰਟਸਨ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਹਾਈਵੇ 50 ਐਂਡ ਕੈਸਲ ਓਕ ਕਰੌਸਿੰਗ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਹਾਈਵੇ 7 ਐਂਡ ਏਅਰਪੋਰਟ ਬੈਂਕਿੰਗ ਸੈਂਟਰ, ઠਸੀ ਆਈ ਬੀ ਸੀ ਹਾਈਵੇ 10 ਐਂਡ ਸਟੀਲਜ਼ ਬੈਂਕਿੰਗ ਸੈਂਟਰ।ઠ
ਇਟੋਬਿਕੋ: ਸੀ ਆਈ ਬੀ ਸੀ ਐਲਬੀਅਨ ਰੋਡ ਐਂਡ ਕਿਪਲਿੰਗ ਬੈਂਕਿੰਗ ਸੈਂਟਰ, ਇਟੋਬਿਕੋ ਜਨਰਲ ਹੌਸਪਿਟਲ ਬਰਾਂਚ।
ਮਿਸੀਸਾਗਾ : ਸੀ ਆਈ ਬੀ ਸੀ ਬ੍ਰਿਟੈਨੀਆ ਐਂਡ ਲੈਟੀਮਰ ਹਾਰਟਲੈਂਡ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਐਰਿਨ ਮਿਲਜ਼ ਟਾਊਨ ਸੈਂਟਰ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਮਿਸੀਸਾਗਾ ਸਿਟੀ ਸੈਂਟਰ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਮਿਸੀਸਾਗਾ ਰੋਡ ਐਂਡ ਵਿਲੀਅਮਜ਼ ਪਾਰਕਵੇ ਬੈਂਕਿੰਗ ਸੈਂਟਰ, ਸੀ ਆਈ ਬੀ ਸੀ ਵੈਸਟਵੁੱਡ ਸੁਕੇਅਰ ਬੈਂਕਿੰਗ ਸੈਂਟਰ, ਮੈਡੋਵੇਲ ਟਾਊਨ ਸੈਂਟਰ ਬਰਾਂਚ।
ਟੋਰਾਂਟੋ: ਸੀ ਆਈ ਬੀ ਸੀ ਕਾਮਰਸ ਕੋਰਟਂਮੇਨ ਬੈਂਕਿੰਗ ਸੈਂਟਰ।
ਵੌਅਨ: ਸੀ ਆਈ ਬੀ ਸੀ ਹਾਈਵੇ 400 ਐਂਡ ਮੇਜਰ ਮਕੈਂਜ਼ੀ ਬੈਂਕਿੰਗ ਸੈਂਟਰ
ਮਾਰਖਮ: ਮਾਰਖਮ ਐਂਡ ਸਟੀਲਜ਼ ਬੈਂਕਿੰਗ ਸੈਂਟਰ।
ਵੈਨਕੂਵਰ: ਸੀ ਆਈ ਬੀ ਸੀ ਫਰੇਜ਼ਰ $46ਵਾਂ ਬੈਂਕਿੰਗ ਸੈਂਟਰ ।ઠ
* ਸ਼ਹਿਰੀ ਖੇਤਰਾਂ ਵਿੱਚ ਹੋਮ ਡਿਲਿਵਰੀ ਲਈ ਸਟੈਂਡਰਡ ਡਿਲਿਵਰੀ ਸਮਾਂ 3 ਤੋਂ 5 ਦਿਨ ਹੈ। ਦਿਹਾਤੀ ਖੇਤਰਾਂ ਵਿੱਚ ਇੱਕ ਤੋਂ ਦੋ ਹਫਤੇ ਵੀ ਲੱਗ ਸਕਦੇ ਹਨ।ઠ
** ਕੋਈ ਖਰੀਦ ਲਾਜ਼ਮੀ ਨਹੀਂ। ઠਸੀ ਆਈ ਬੀ ਸੀ ਦੀਵਾਲੀ ਮੁਕਾਬਲਾ 1 ਅਕਤੂਬਰ ਤੋਂ ਲੈ ਕੇ 9 ਨਵੰਬਰ ਤੱਕ ਚੱਲਦਾ ਹੈ। ਕੈਨੇਡਾ ਦੇ ਕਨੂੰਨੀ ਬਸ਼ਿੰਦੇ (ਕਿਊਬੈਕ ਤੋਂ ਬਿਨਾਂ) ਇਸ ਵਿੱਚ ਸ਼ਾਮਲ ਹੋ ਸਕਦੇ ਹਨ, ਜਿਹੜੇ ਐਂਟਰੀ ਦੀ ਤਰੀਕ ਤੇ 16 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੋਣ। ਜਿੱਤਣ ਲਈ ਇੱਕ ਇਨਾਮ ਉਪਲਬਧ ਹੈ, ਜਿਸ ਵਿੱਚ ਇੱਕ (1) 1 ਔਂਸ ਦਾ ਗੋਲਡ ਦੀਵਾਲੀ ਲਕਸ਼ਮੀ ਮਡੈਲੀਅਨ ਹੈ, ਜਿਸ ਦੀ ਅਨੁਮਾਨਤ ਕੀਮਤ $1715 ਹੈ। ਜਿੱਤਣ ਦੀਆਂ ਸੰਭਾਵਨਾਵਾਂ ਯੋਗ ਐਂਟਰੀਆਂ ਦੀ ਗਿਣਤੀ ‘ਤੇ ਨਿਰਭਰ ਕਰਦੀਆਂ ਹਨ। ਗਣਿਤ ਸਕਿੱਲ-ਟੈਸਟ ਲੋੜੀਂਦਾ ਹੈ। ਮੁਕਾਬਲੇ ਦੇ ਪੂਰੇ ਵੇਰਵਿਆਂ ਲਈ ਸਾਡੀ ਵੈਬਸਾਈਟ ਦੇਖੋ: ઠwww.cibc.com/preciousmetals

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …