Breaking News
Home / ਕੈਨੇਡਾ / ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਚੋਣ

ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਚੋਣ

ਟੋਰਾਂਟੋ : 7 ਸਤੰਬਰ 2019 ਨੂੰ ਮਿੱਸੀਸਾਗਾ ਦੇ ਨੈਸ਼ਨਲ ਬੈਂਕੁਇਟ ਹਾਲ ਵਿਖੇ ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ ਹੋਈ।ਇਹ ਮੀਟਿੰਗ ਸਵੇਰੇ 10 ਵਜੇ ਚਾਹ ਪਕੌੜਿਆਂ ਦੇ ਨਾਲ ਅਰੰਭ ਹੋਈ। ਮੀਟਿੰਗ ਦੀ ਪ੍ਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਬਰਗੇਡੀਅਰ ਸਾਹਿਬ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਉਹਨਾਂ ਨੇ ਪੁਰਾਣੀ ਕਮੇਟੀ ਭੰਗ ਕਰ ਦਿੱਤੀ ਅਤੇ ਕਰਨਲ ਗੁਰਨਾਮ ਸਿੰਘ ਨੂੰ ਨਵੀਂ ਕਮੇਟੀ ਬਨਾਉਣ ਲਈ ਆਖਿਆ। ਉਮੀਦਵਾਰਾਂ ਦੇ ਨਾਮ ਮੰਗੇ ਗਏ ਸਨ ਪਰ ਕੋਈ ਨਾਮ ਨਹੀਂ ਆਇਆ। ਮੌਕੇ ‘ਤੇ ਪੁਰਾਣੀ ਕਮੇਟੀ ਦੇ ਮੈਂਬਰਾਂ ਨੂੰ ਹੀ ਨਾਮਜ਼ਦ ਕੀਤਾ ਗਿਆ । ਅਖੀਰ ਫੈਸਲਾ ਇਹ ਹੋਇਆ ਕਿ ਪੁਰਾਣੀ ਕਮੇਟੀ ਹੀ ਦੋ ਸਾਲ ਲਈ ਸੇਵਾ ਨਿਭਾਇਗੀ। ਨਵੀਂ ਕਮੇਟੀ ਦੇ ਮੈਂਬਰਾਂ ਦੇ ਨਾਮ ਇਹ ਹਨ:- 1.ਕਰਨਲ ਗੁਰਮੇਲ ਸਿੰਘ ਸੋ ਹੀ (ਪ੍ਰਧਾਨ) 2.ਲੈ.ਕ.ਨਰਵੰਤ ਸਿੰਘ ਸੋਹੀ (ਮੀਤ ਪ੍ਰਧਾਨ ਅਤੇ ਪੀ.ਆਰ.ਓ. 3. ਕੈਪਟਨ ਰਣਜੀਤ ਸਿੰਘ ਧਾਲੀਵਾਲ (ਜਨਰਲ ਸੈਕਟਰੀ) 4. ਲੈ.ਕ.ਨੌਨਿਹਾਲ ਸਿੰਘ ਮਰਵਾਹਾ (ਕੈਸ਼ੀਅਰ) ਬਰਗੇਡੀਅਰ ਸਾਹਿਬ ਨੇ ਸਭ ਨੂੰ ਬੀਮਾ ਕਰਵਾਉੇਣ ਲਈ ਸਲਾਹ ਦਿੱਤੀ ਅਤੇ ਬੀਮਾ ਕੰਪਨੀ ਦੇ ਇੱਕ ਆਫੀਸਰ ਨੇ ਬੀਮੇ ਬਾਰੇ ਜਾਣਕਾਰੀ ਦਿੱਤੀ। ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਨੇ ਭੀ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਬਰਗੇਡੀਅਰ ਸਾਹਿਬ ਨੇ One rank one pension ਬਾਰੇ ਭੀ ਚਾਨਣਾ ਪਾਇਆ ਅਤੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਵਸ ਦੇ ਮੌੇਕੇ ਤੇ ਗੁਰੂ ਸਾਹਿਬ ਦੀ ਬਾਣੀ ਦੇ ਬੈਨਰ ਲਿਖਕੇ ਕਈ ਥਾਵਾਂ ਯਾ ਬੱਸਾਂ ਤੇ ਲਗਾਉਣ ਬਾਰੇ ਭੀ ਜਾਣਕਾਰੀ ਦਿੱਤੀ। ਐਮ.ਪੀ.ਰਮੇਸ਼ ਸੰਘਾ ਵੱਲੋਂ ਭੇਜੇ ਗਏ ਮਾਣ ਪੱਤਰ ਭੀ ਵੰਡੇ ਗਏ ਅਤੇ 11 ਨਵੰਬਰ ਨੂੰ Remembrance Day ਤੇ ਕੈਨੇਡੀਅਨ ਆਰਮੀ ਦੇ ਅਮਰ ਸ਼ਹੀਦ ਬੁੱਕਣ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਲੇਡੀਜ਼ ਨੇ ਭੀ ਹਾਜਰੀ ਭਰੀ ਅਤੇ ਮਨੋਰੰਜਨ ਲਈ ਤੰਬੋਲਾ ਖੇਡਿਆ।ਰੀਟਾੲਰਡ ਮੇਜਰ ਜਨਰਲ ਐਨ.ਜੇ, ਐਸ.ਸਿੱਧੂ ਏ.ਵੀ.ਐਸ.ਐਮ,ਵੀ.ਐਸ.ਐਮ.ਨੇ ਭੀ ਸਭ ਨੂੰ ਆਸ਼ੀਰਵਾਦ ਦਿੱਤਾ। ਅਖੀਰ ਦੁਪਿਹਰ ਦੇ ਖਾਣੇ ਨਾਲ ਮੀਟਿੰਗ ਦੀ ਸਮਾਪਤੀ ਹੋਈ। ਲੈ.ਕ.ਨਰਵੰਤ ਸਿੰਘ ਸੋਹੀ 905-741-2666

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਹਾਲ ‘ਚ ਬੁਲਾ ਕੇ ਕੀਤਾ ਗਿਆ ਸਨਮਾਨਿਤ

ਜੀਟੀਐੱਮ ਨੇ ਹਰਜੀਤ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਮਸ਼ਹੂਰ …