ਦਫ਼ਤਰ ਦੇ ਉਦਘਾਟਨ ਮੌਕੇ ਕਈ ਸੰਸਦ ਮੈਂਬਰ ਪੁੱਜੇ
ਬਰੈਂਪਟਨ/ਬਿਊਰੋ ਨਿਊਜ਼ : ਮੌਜੂਦਾ ਐੱਮਪੀ ਅਤੇ ਬਰੈਂਪਟਨ ਪੱਛਮੀ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਕਮਲ ਖਹਿਰਾ ਨੇ ਆਗਾਮੀ ਸੰਘੀ ਚੋਣਾਂ ਲਈ ਇੱਥੇ ਆਪਣਾ ਚੋਣ ਦਫ਼ਤਰ ਖੋਲ੍ਹ ਕੇ ਮੁੜ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਭਾਰੀ ਗਿਣਤੀ ਵਿੱਚ ਸਮਰਥਕ ਇਕੱਠੇ ਹੋਏ।ਖਹਿਰਾ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਰੀ ਇਕੱਠ ਦੇਖ ਕੇ ਉਨ੍ਹਾਂ ਨੂੰ ਸੰਤੁਸ਼ਟੀ ਹੁੰਦੀ ਹੈ ਕਿ ਵੋਟਰ ਉਸ ਵੱਲੋਂ ਕੀਤੇ ਗਏ ਕਾਰਜਾਂ ਨੂੰ ਮਾਨਤਾ ਦਿੰਦੇ ਹਨ ਅਤੇ ਅੱਗੇ ਤੋਂ ਵੀ ਇਨ੍ਹਾਂ ਕਾਰਜਾਂ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਹੇਠ ਲਿਬਰਲ ਪਾਰਟੀ ਵੱਲੋਂ ਕੀਤੀਆਂ ਗਈਆਂ ਅਹਿਮ ਪਹਿਲਾਂ ਦਾ ਜ਼ਿਕਰ ਕੀਤਾ। ਇਸ ਮੌਕੇ ‘ਤੇ ਮਿਸੀਸਾਗਾ-ਮਲਟਨ ਤੋਂ ਸੰਸਦ ਮੈਂਬਰ ਨਵਦੀਪ ਬੈਂਸ ਨੇ ਖਹਿਰਾ ਦੇ ਸਮਰਥਨ ਵਿੱਚ ਇਕੱਠ ਵਿੱਚ ਸ਼ਿਰਕਤ ਕੀਤੀ ਅਤੇ ਵੋਟਰਾਂ ਨੂੰ ਉਨ੍ਹਾਂ ਦਾ ਭਰਪੂਰ ਸਮਰਥਨ ਕਰਨ ਲਈ ਕਿਹਾ। ਇਸ ਮੌਕੇ ‘ਤੇ ਪਿਕਰਿੰਗ-ਯੁਕਸੀਬ੍ਰਿਜ ਤੋਂ ਮੈਂਬਰ ਜੈਨੀਫਰ ਓ’ ਕੋਨੈੱਲ, ਮਿਸੀਸਾਗਾ ਕੇਂਦਰੀ ਤੋਂ ਸੰਸਦ ਮੈਂਬਰ ਉਮਰ ਅਲਗਬਰਾ, ਸਕਾਰਬਰੋਅ-ਰੁਜ਼ ਪਾਰਕ ਤੋਂ ਸੰਸਦ ਮੈਂਬਰ ਗੈਰੀ ਆਨੰਦਸਾਂਗਰੀ, ਸੰਸਦ ਮੈਂਬਰ ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਰਮੇਸ਼ ਸੰਘਾ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਬਰੈਂਪਟਨ ਪੂਰਬੀ ਅਤੇ ਡਫਰਿਨ-ਕੈਲੇਡਨ ਤੋਂ ਲਿਬਰਲ ਉਮੀਦਵਾਰ ਕ੍ਰਮਵਾਰ ਮਨਿੰਦਰ ਸਿੱਧੂ ਅਤੇ ਮਾਈਕਲ ਫਿਸ਼ਰ ਵੀ ਮੌਜੂਦ ਸਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …