Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 20ਵਾਂ ਸਲਾਨਾ ਸਮਾਗਮ ਸਫਲ ਰਿਹਾ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 20ਵਾਂ ਸਲਾਨਾ ਸਮਾਗਮ ਸਫਲ ਰਿਹਾ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਹਰ ਸਾਲ ਨਿਰਵਿਘਨ ਆਪਣਾ ਸਲਾਨਾ ਸਮਾਗਮ ਕਰਦੀ ਆ ਰਹੀ ਹੈ। ਜਿਸ ਵਿੱਚ ਸਮਾਜ ਪ੍ਰਤੀ ਚਿੰਤਤ ਲੇਖਕ ਦਾ ਸਨਮਾਨ ਕੀਤਾ ਜਾਂਦਾ ਹੈ। ਸਭਾ ਹਰ ਸਾਲ ਪੰਜਾਬੀ ਸਾਹਿਤ ਦੇ ਯੋਗ ਤੇ ਪ੍ਰਸਿੱਧ ਲੇਖਕਾਂ ਦੀ ਚੋਣ ਕਰਦੀ ਹੈ।
ਇਸ ਵਾਰ ਇਹ ਸਨਮਾਨ ਵੈਨਕੂਵਰ ਸਰੀ ਵਸਨੀਕ ਬਹੁਪੱਖੀ ਸਖਸ਼ੀਅਤ ਲੇਖਿਕਾਂ ਪਰਮਿੰਦਰ ਸਵੈਚ ਨੂੰ ਦਿੱਤਾ ਗਿਆ। ਜਿਸ ਵਿੱਚ ਸਨਮਾਨ ਚਿੰਨ੍ਹ, ਇੱਕ ਹਜ਼ਾਰ ਡਾਲਰ ਦੀ ਰਾਸ਼ੀ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਇਸ ਮੌਕੇ ਕੈਲਗਰੀ ਤੋਂ ਹੀ ਨਹੀ ਬਲਕਿ ਕੈਨੇਡਾ ਭਰ ਤੋਂ ਸਾਹਿਤ ਹਸਤੀਆ ਨੇ ਸ਼ਿਰਕਤ ਕੀਤੀ। ਸਭਾ ਦੇ ਸਰਪ੍ਰਸਤ ਜਸਵੰਤ ਗਿੱਲ ਨੇ ਸਭਾ ਦੇ ਪ੍ਰਭਾਵਸ਼ਾਲੀ ਇਤਿਹਾਸ ਤੋਂ ਆਏ ਹਾਜ਼ਰੀਨ ਨੂੰ ਜਾਣੂ ਕਰਵਾਇਆ।
ਪ੍ਰਧਾਨਗੀ ਮੰਡਲ ਵਿੱਚ ਉਹਨਾਂ ਦੇ ਨਾਲ ਪ੍ਰਧਾਨ ਬਲਜਿੰਦਰ ਸੰਘਾ, ਜਨਰਲ ਸਕੱਤਰ ਰਣਜੀਤ ਸਿੰਘ, ਸਮਾਗਮ ਦੇ ਮੁੱਖ ਮਹਿਮਾਨ ਪਰਮਿੰਦਰ ਸਵੈਚ, ਕੇਂਦਰੀ ਲਿਖਾਰੀ ਸਭਾ ਉੱਤਰੀ ਅਮਰੀਕਾ ਤੋਂ ਦਰਸ਼ਨ ਸੰਘਾ ਤੇ ਵਿਨੀਪੈੱਗ ਤੋਂ ਲੇਖਿਕਾ ਜਸਵੀਰ ਮੰਗੂਵਾਲ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ‘ਓ ਕੈਨੇਡਾ’ ਰਾਸ਼ਟਰੀ ਗੀਤ ਨਾਲ ਹੋਈ।
ਇਸ ਸਨਮਾਨ ਸਮਾਰੋਹ ਵਿੱਚ ਜਸਵੀਰ ਸੰਘਾ, ਬਖਸ਼ ਸੰਘਾ (ਐਡਮਿੰਟਨ), ਬਾਈ ਅਵਤਾਰ ਸਿੰਘ (ਵੈਨਕੂਵਰ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ), ਲੇਖਿਕਾ ਜਸਵੀਰ ਮਾਨ ਤੇ ਕਵਿਤਰੀ ਬਿੰਦੂ ਮਠਾੜੂ ਵਿਸ਼ੇਸ਼ ਤੌਰ ਤੇ ਸਰੀ ਵੈਨਕੂਵਰ ਤੋਂ ਸ਼ਾਮਲ ਹੋਏ ਅਤੇ ਕੈਲਗਰੀ ਦੀਆਂ ਨਾਮਵਰ ਹਸਤੀਆਂ ਨੇ ਵੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਪੂਰਾ ਹਾਲ ਕੈਲਗਰੀ ਨਿਵਾਸੀਆ ਤੇ ਸਾਹਿਤ ਤੇ ਸਮਾਜਿਕ ਚਿੰਤਕਾਂ ਨਾਲ ਭਰਿਆ ਰਿਹਾ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਏ ਹੋਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨਾਲ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …