ਟੋਰਾਂਟੋ : ਫੈਡਰਲ ਚੋਣਾਂ ਵਿੱਚ 80 ਦਿਨਾਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਲਗਭਗ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਤੋਂ ਬਾਅਦ ਉਮੀਦਵਾਰ ਆਪਣੇ ਚੋਣ ਦਫ਼ਤਰ ਵੀ ਖੋਲ੍ਹ ਰਹੇ ਹਨ ਅਤੇ ਅਧਿਕਾਰਤ ਤੌਰ ‘ਤੇ ਚੋਣ ਮੁਹਿੰਮ ਦਾ ਅਗਾਜ਼ ਕਰ ਰਹੇ ਹਨ। ਮਿਸੀਸਾਗਾ ਸਟ੍ਰੀਟਜ਼ਵਿਲ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਗਗਨ ਸਿਕੰਦ ਅਤੇ ਮੌਜੂਦਾ ਐੱਮ. ਪੀ. ઠਵੱਲੋਂ ਵੀ ਸਮਰਥਕਾਂ ਦੀ ਹਾਜ਼ਰੀ ਵਿੱਚ ਚੋਣ ਦਫਤਰ ਦੀ ਓਪਨਿੰਗ ਕਰ ਦਿੱਤੀ ਗਈ ਹੈ।
ਇਸ ਮੌਕੇ ਕਈ ਅਹਿਮ ਹਸਤੀਆਂ ਅਤੇ ਲਿਬਰਲ ਪਾਰਟੀ ਦੇ ਸਮਰਥਕ ਹਾਜ਼ਰ ਸਨ। ਗਗਨ ਸਿਕੰਦ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਫੈਡਰਲ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਵੋਟਰ ਉਨ੍ਹਾਂ ਦਾ ਸਾਥ ਜ਼ਰੂਰ ਦੇਣਗੇ। ਉਨਟਾਰੀਓ ਦੀ ਫੋਰਡ ਸਰਕਾਰ ਤਬਦੀਲੀਆਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਅਤੇ ਤਾਜ਼ਾ ਸਰਵੇਖਣਾਂ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਪ੍ਰਵਿੰਸ ਦੇ ਲੋਕ ਸਰਕਾਰ ਤੋਂ ਕੋਈ ਜ਼ਿਆਦਾ ਖੁਸ਼ ਨਹੀਂ ਹਨ। ਸਿਕੰਦ ਨੇ ਇਸ ਨੂੰ ਲਿਬਰਲ ਪਾਰਟੀ ਲਈ ਪਾਜੇਟਿਵ ਦੱਸਿਆ। ਉਨ੍ਹਾਂ ਆਖਿਆ ਕਿ ਲੋਕਾਂ ਨੇ ਕੰਸਰਵੇਟਿਵ ਪਾਰਟੀ ਨੂੰ ਵੋਟ ਪਾ ਕੇ ਦੇਖ ਲਈ ਹੈ ਹੁਣ ਉਹ ਫੈਡਰਲ ਸਰਕਾਰ ਦੇ ਕੰਮਾਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਦੇਣਗੇ। ਉਨ੍ਹਾਂ ਅਗਲੀ ਪੀੜ੍ਹੀ ਨੂੰ ਪੈਰਾ ‘ਤੇ ਖੜ੍ਹਾ ਕਰਨ ਨੂੰ ਆਪਣੀ ਭਵਿੱਖੀ ਯੋਜਨਾ ਦੱਸਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …