ਪਿਤਾ ਅਤੇ ਦੋ ਧੀਆਂ ਦੀ ਹੋਈ ਮੌਤ
ਸਾਹਬਾਦ/ਬਿਊਰੋ ਨਿਊਜ਼ : ਹਰਿਆਣਾ ਦੇ ਸ਼ਾਹਬਾਦ ਨੇੜੇ ਅੱਜ ਚਲਦੀ ਹੋਈ ਕਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਕਾਰਨ ਕਾਰ ਨੂੰ ਤਾਲਾ ਲੱਗ ਗਿਆ ਅਤੇ ਕਾਰ ’ਚ ਸਵਾਰ ਇਕੋ ਪਰਿਵਾਰ ਦੇ 8 ਮੈਂਬਰ ਅੰਦਰ ਫਸ ਗਏ। ਜਦੋਂ ਤੱਕ ਡਰਾਈਵਰ ਨੇ ਕਿਸੇ ਤਰ੍ਹਾਂ ਕਾਰ ਦਾ ਤਾਲਾ ਖੋਲ੍ਹਿਆ ਤਾਂ ਕਾਰ ’ਚ ਸਵਾਰ ਛੇ ਵਿਅਕਤੀ ਅੱਗ ਦੀ ਲਪੇਟ ’ਚ ਆ ਗਏ। ਇਸ ਮੌਕੇ ’ਤੇ ਪਿਤਾ ਅਤੇ ਦੋ ਧੀਆਂ ਦੀ ਮੌਤ ਹੋ ਗਈ। ਇਹ ਪਰਿਵਾਰ ਦੀਵਾਲੀ ਮਨਾ ਕੇ ਚੰਡੀਗੜ੍ਹ ਪਰਤ ਰਿਹਾ ਸੀ। ਕਾਰ ਵਿਚ ਸਵਾਰ 57 ਸਾਲਾ ਸੁਦੇਸ, 35 ਸਾਲਾ ਲਕਸ਼ਮੀ ਅਤੇ 32 ਸਾਲਾ ਆਰਤੀ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਦਕਿ ਕਾਰ ਚਾਲਕ 35 ਸਾਲਾ ਸੁਸ਼ੀਲ ਕੁਮਾਰ ਅਤੇ ਉਸ ਦਾ 10 ਸਾਲਾ ਪੁੱਤਰ ਯਸ਼ ਸੁਰੱਖਿਅਤ ਹਨ। ਸ਼ਾਹਬਾਦ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ।
Check Also
ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ
ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …