ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ’ਚ ਬਣੇ ਸਿਟੀ ਸਰਵਿਸਲਾਂਸ ਸਿਸਟਮ ਦਾ ਕੀਤਾ ਉਦਘਾਟਨ
ਮੋਹਾਲੀ/ਬਿਊਰੋ ਨਿਊਜ਼ : ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ’ਚ ਵੀ ਲੋਕਾਂ ਦੇ ਈ ਚਲਾਨ ਹੋਣਗੇ। ਟ੍ਰੈਫਿਕ ਨਿਯਮ ਤੋੜਨ ’ਤੇ ਹੁਣ ਚਲਾਨ ਤੁਹਾਡੀ ਫੋਟੋ ਦੇ ਨਾਲ ਤੁਹਾਡੇ ਘਰ ਪਹੁੰਚ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮੁਹਾਲੀ ’ਚ 21 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਿਟੀ ਸਰਵਿਸਲਾਂਸ ਸਿਸਟਮ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਕੈਮਰੇ ਲਗਾਉਣ ਦਾ ਮਕਸਦ ਸਿਰਫ਼ ਚਲਾਨ ਕੱਟਣਾ ਜਾਂ ਮਾਲੀਆ ਵਧਾਉਣਾ ਨਹੀਂ ਬਲਕਿ ਤੁਹਾਡੀ ਸੁਰੱਖਿਆ ਨੂੰ ਯਕੀਨੀ ਕਰਨਾ ਹੈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਕੈਮਰੇ ਲਗਾਉਣ ਤੋਂ ਇਕ ਹਫ਼ਤੇ ਬਾਅਦ ਮੁਹਾਲੀ ’ਚ 34 ਲੱਖ ਵਾਹਨਾਂ ਦੀ ਐਂਟਰੀ ਹੋਈ, ਜਿਨ੍ਹਾਂ ਵਿਚੋਂ 2 ਲੱਖ 14 ਹਜ਼ਾਰ ਵਿਅਕਤੀਆਂ ਵੱਲੋਂ ਟੈ੍ਰਫਿਕ ਨਿਯਮ ਤੋੜੇ ਗਏ ਅਤੇ ਉਨ੍ਹਾਂ ਨੂੰ ਪੁਲਿਸ ਵੱਲੋਂ ਹੁਣ ਚਲਾਨ ਭੇਜੇ ਜਾਣਗੇ। ਮੋਹਾਲੀ ਦੀ ਤਰਜ ’ਤੇ ਹੁਣ ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ, ਰੋਪੜ ਅਤੇ ਲੁਧਿਆਣਾ ’ਚ ਵੀ ਸਰਵਿਸਲਾਂਸ ਸਿਸਟਮ ਸਥਾਪਿਤ ਕੀਤਾ ਜਾਵੇਗਾ।
Check Also
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਸ਼ਾ ਤਸ਼ਕਰਾਂ ਦੇ ਮਕਾਨ ਢਾਹੁਣ ਦੀ ਪ੍ਰਕਿਰਿਆ ਨੂੰ ਦੱਸਿਆ ਸਹੀ
ਕਿਹਾ : ਕਾਨੂੰਨੀ ਤਰੀਕੇ ਨਾਲ ਢਾਹੇ ਜਾ ਰਹੇ ਹਨ ਨਸ਼ਾ ਤਸਕਰਾਂ ਦੇ ਮਕਾਨ ਜਲੰਧਰ/ਬਿਊਰੋ ਨਿਊਜ਼ …